ਬਿਜ਼ਨੈੱਸ ਡੈਸਕ- ਭਾਰਤ ਦੀਆਂ 10 ਮਸ਼ਹੂਰ ਐਪਸ ਨੂੰ ਗੂਗਲ ਪਲੇਸਟੋਰ ਤੋਂ ਹਟਾ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਗੂਗਲ ਨੇ ਇਹ ਕਾਰਵਾਈ ਇਨ੍ਹਾਂ ਐਪਸ ਦੇ ਡਿਵੈਲਪਰਾਂ ਵੱਲੋਂ ਪਲੇਸਟੋਰ ਦੀ ਬਿਲਿੰਗ ਪਾਲਿਸੀ ਦਾ ਪਾਲਣ ਨਾ ਕਰਨ ਕਾਰਨ ਕੀਤੀ ਹੈ।
ਪਲੇਸਟੋਰ ਤੋਂ ਹਟਾਈਆਂ ਗਈਆਂ ਕੰਪਨੀਆਂ 'ਚ ਭਾਰਤ ਮੈਟਰੀਮੋਨੀ, ਤੇਲੁਗੂ ਮੈਟਰੀਮੋਨੀ, ਤਾਮਿਲ ਮੈਟਰੀਮੋਨੀ, ਮਰਾਠੀ ਮੈਟਰੀਮੋਨੀ, ਜੋੜੀ, ਸ਼ਾਦੀ ਡੌਟ ਕੌਮ, ਟਰੂਲੀ ਮੈਡਲੀ ਅਤੇ ਕੁਐਕ-ਕੁਐਕ ਸ਼ਾਮਲ ਹਨ। ਇਸ ਤੋਂ ਇਲਾਵਾ ਬਾਲਾਜੀ ਟੈਲੀਫਿਲਮਜ਼ ਦੀ 'ਆਲਟ' ਅਤੇ ਪੌਡਕਾਸਟ ਐਪ ਕੁਕੂ ਐੱਫ.ਐੱਮ. ਵੀ ਲਿਸਟ 'ਚ ਸ਼ਾਮਲ ਹਨ।
ਇਹ ਵੀ ਪੜ੍ਹੋ- Paytm ਨੂੰ ਲੱਗਾ ਵੱਡਾ ਝਟਕਾ, ਮਨੀ ਲਾਂਡਰਿੰਗ ਮਾਮਲੇ 'ਚ ਕੰਪਨੀ 'ਤੇ ਲੱਗਾ 5 ਕਰੋੜ ਤੋਂ ਵੱਧ ਦਾ ਜੁਰਮਾਨਾ
ਗੂਗਲ ਵੱਲੋਂ ਇਹ ਕਾਰਵਾਈ ਇਨ੍ਹਾਂ ਕੰਪਨੀਆਂ ਨੂੰ ਦਿੱਤੀ ਗਈ ਉਸ ਚਿਤਾਵਨੀ ਤੋਂ ਬਾਅਦ ਕੀਤੀ ਗਈ ਹੈ, ਜਿਸ 'ਚ ਕੰਪਨੀ ਨੇ ਕਿਹਾ ਸੀ ਕਿ ਜੋ ਐਪਸ ਪਲੇਸਟੋਰ ਦੀ ਪੇਮੈਂਟ ਪਾਲਿਸੀ ਦਾ ਪਾਲਣ ਨਹੀਂ ਕਰਨਗੀਆਂ, ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ ਤੇ ਉਨ੍ਹਾਂ ਨੂੰ ਪਲੇਸਟੋਰ ਤੋਂ ਹਟਾ ਦਿੱਤਾ ਜਾਵੇਗਾ।
ਇਸ ਬਾਰੇ ਭਾਰਤੀ ਐਪ ਡਿਵੈਲਪਰਾਂ ਨੇ ਕਿਹਾ ਕਿ ਭਾਰਤ 'ਚ 97 ਫੀਸਦੀ ਤੋ ਵੱਧ ਲੋਕ ਐਂਡ੍ਰਾਇਡ ਫ਼ੋਨਾਂ ਦੀ ਵਰਤੋਂ ਕਰਦੇ ਹਨ। ਇਸ ਕਾਰਨ ਗੂਗਲ ਨੂੰ ਭਾਰਤੀ ਐਪਸ ਨੂੰ ਪੇਮੈਂਟ ਪਾਲਿਸੀ ਤੋਂ ਰਾਹਤ ਦੇਣੀ ਚਾਹੀਦੀ ਹੈ। ਗੂਗਲ ਨੇ ਇਸ ਬਾਰੇ ਬੋਲਦਿਆਂ ਕਿਹਾ ਕਿ ਕੰਪਨੀ ਨੇ ਪੇਮੈਂਟ ਪਾਲਿਸੀ ਦੀ ਉਲੰਘਣਾ ਕਰਨ ਵਾਲੇ ਸਿਰਫ਼ ਐਪਸ ਖ਼ਿਲਾਫ਼ ਹੀ ਕਾਰਵਾਈ ਕੀਤੀ ਹੈ, ਜਦਕਿ ਭਾਰਤ ਦੇ ਹੋਰ 2 ਲੱਖ ਤੋਂ ਵੱਧ ਡਿਵੈਲਪਰਾਂ ਨੂੰ ਇਸ ਤੋਂ ਕੋਈ ਦਿੱਕਤ ਨਹੀਂ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹੋਰ ਮਜ਼ਬੂਤ ਹੋਵੇਗੀ ਫੌਜ, ਰੱਖਿਆ ਮੰਤਰਾਲਾ ਖਰੀਦੇਗਾ 39,125 ਕਰੋੜ ਦਾ ਫੌਜੀ ਸਾਜ਼ੋ-ਸਾਮਾਨ
NEXT STORY