ਇਟਾਵਾ— ਸਮਾਜਵਾਦੀ ਪਾਰਟੀ 'ਚ ਚੱਲ ਰਿਹਾ ਪਰਿਵਾਰਿਕ ਯੁੱਧ ਹੁਣ ਖਤਮ ਹੋਣ ਦੀ ਕਗਾਰ 'ਤੇ ਆਉਂਦਾ ਨਜ਼ਰ ਆ ਰਿਹਾ ਹੈ। ਸ਼ੁੱਕਰਵਾਰ ਨੂੰ ਇਟਾਵਾ ਦੇ ਅਮਰ ਆਸ਼ਿਆਨਾ ਹੋਟਲ 'ਚ ਸਪਾ ਦੇ ਰਾਸ਼ਟਰੀ ਮੁੱਖ ਜਨਰਲ ਸਕੱਤਰ ਰਾਮਗੋਪਾਲ ਯਾਦਵ ਦਾ 72ਵਾਂ ਜਨਮਦਿਨ ਮਨਾਇਆ ਗਿਆ। ਇਸ ਮੌਕੇ 'ਤੇ ਸ਼ਿਵਪਾਲ ਅਤੇ ਰਾਮਗੋਪਾਲ ਨੇ ਦਿਲਾਂ ਦੀ ਦੂਰੀਆਂ ਖਤਮ ਕਰਕੇ ਇਕ-ਦੂਜੇ ਨੂੰ ਕੇਕ ਕੱਟ ਅਤੇ ਖਿਲਾਇਆ। ਨਾਲ ਹੀ ਸ਼ਿਵਪਾਲ ਦੇ ਪੈਰ ਛੂਹ ਕੇ ਆਸ਼ੀਰਵਾਦ ਵੀ ਲਿਆ।
ਦੱਸਣਯੋਗ ਹੈ ਕਿ ਸ਼ਿਵਪਾਲ ਨੇ ਪਾਰਟੀ ਨੂੰ ਅੱਜ ਇਹ ਸੰਦੇਸ਼ ਦਿੱਤਾ ਹੁਣ ਅਸੀਂ ਸਭ ਇਕ ਹਾਂ। ਸ਼ਿਪਵਾਲ ਨੇ ਕਿਹਾ ਕਿ ਪਾਰਟੀ ਅਤੇ ਪਰਿਵਾਰ 'ਚ ਕੋਈ ਝਗੜਾ ਨਹੀਂ ਹੈ। ਉਨ੍ਹਾਂ ਨੇ ਆਪਣੇ ਵੱਡੇ ਭਰਾ ਰਾਮਗੋਪਾਲ ਯਾਦਵ ਨੂੰ ਜਨਮਦਿਨ ਦੀ ਵਧਾਈ ਵੀ ਦਿੱਤੀ। ਇਸ ਦੌਰਾਨ ਉਨ੍ਹਾਂ ਨੇ ਭਾਜਪਾ 'ਤੇ ਹਮਲਾ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਦੇਸ਼ 'ਚ ਅੱਜ-ਕਲ ਅਨਿਸ਼ਚਿਤ ਐਮਰਜੈਂਸੀ ਦਾ ਮਾਹੌਲ ਹੈ। ਸੂਬੇ 'ਚ ਭ੍ਰਿਸ਼ਟਾਚਾਰ ਆਪਣੀ ਹੱਦ 'ਤੇ ਹੈ।
ਜੰਮੂ ਕਸ਼ਮੀਰ : ਸ਼ੋਪੀਆਂ 'ਚ ਫੌਜ 'ਤੇ ਹਲਮਾ, ਕੁਪਵਾੜਾ 'ਚ ਮੁਠਭੇੜ, 1 ਅੱਤਵਾਦੀ ਢੇਰ
NEXT STORY