ਨਵੀਂ ਦਿੱਲੀ — ਉੱਤਰ ਪ੍ਰਦੇਸ਼ ਦੇ ਗੋਰਖਪੁਰ ਦੀ ਆਇਸ਼ਾ ਖਾਨ ਨੂੰ ਬਰਤਾਨੀਆ ਦੀ 'ਇਕ ਦਿਨ ਦੀ ਹਾਈ ਕਮਿਸ਼ਨਰ' ਮੁਕਾਬਲੇ ਦਾ ਜੇਤੂ ਕਰਾਰ ਦਿੱਤਾ ਗਿਆ ਹੈ। ਉਹ ਦਿੱਲੀ ਯੂਨੀਵਰਸਿਟੀ ਦੀ ਐੱਸ. ਜੀ. ਟੀ. ਬੀ. ਖਾਲਸਾ ਕਾਲਜ ਦੀ ਪੱਤਰਕਾਰਤਾ ਵਿਚ ਗ੍ਰੈਜੂਏਟ ਦੀ ਪੜ੍ਹਾਈ ਕਰ ਰਹੀ ਹੈ। ਖਾਨ ਨੂੰ ਲੜਕੀਆਂ ਦੇ ਕੌਮਾਂਤਰੀ ਦਿਹਾੜੇ ਦੇ ਮੌਕੇ 'ਤੇ ਆਯੋਜਿਤ ਇਕ ਮੁਕਾਬਲੇ ਵਿਚ ਜੇਤੂ ਕਰਾਰ ਦਿੱਤਾ ਗਿਆ। ਇਸ ਨਾਲ ਉਹ ਸੰਕੇਤਕ ਤੌਰ 'ਤੇ ਇਕ ਦਿਨ ਲਈ ਹਿੰਦੋਸਤਾਨ ਵਿਚ ਬਰਤਾਨੀਆ ਦੀ ਹਾਈ ਕਮਿਸ਼ਨਰ ਬਣੀ। ਇਸ ਮੁਕਾਬਲੇ ਵਿਚ 18 ਤੋਂ 23 ਸਾਲ ਦੀਆਂ ਲੜਕੀਆਂ ਨੇ ਭਾਗ ਲਿਆ। ਖਾਨ ਨੇ ਇਹ ਮੁਕਾਬਲਾ ਜਿੱਤਣ ਤੋਂ ਬਾਅਦ ਰਾਜਧਾਨੀ ਦੇ ਪ੍ਰੀਤਮਪੁਰਾ ਏ. ਪੀ. ਜੇ. ਸਕੂਲ ਦਾ ਦੌਰਾ ਕੀਤਾ।
ਯੂ.ਕੇ. ਸੰਸਦ ਮੈਂਬਰ ਨਾਲ ਮੁਲਾਕਾਤ ਕਰਨ ਵਾਲੇ ਨੇਤਾਵਾਂ ਤੋਂ ਕਾਂਗਰਸ ਨੇ ਕੀਤਾ ਕਿਨਾਰਾ
NEXT STORY