ਨਵੀਂ ਦਿੱਲੀ (ਵਾਰਤਾ)— ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਖੁਸ਼ੀ ਜਤਾਈ ਹੈ ਕਿ ਕੇਂਦਰ ਸਰਕਾਰ ਨੇ ਕੋਰੋਨਾ ਮਹਾਮਾਰੀ ਤੋਂ ਬਚਾਅ ਲਈ ਬੂਸਟਰ ਡੋਜ਼ ਲਗਾਉਣ ਦੇ ਉਨ੍ਹਾਂ ਦੇ ਸੁਝਾਅ ਨੂੰ ਮੰਨਿਆ ਹੈ। ਸਾਰੇ ਨਾਗਰਿਕਾਂ ਨੂੰ ਇਹ ਡੋਜ਼ ਲਾਉਣ ਦਾ ਫ਼ੈਸਲਾ ਲਿਆ ਹੈ। ਰਾਹੁਲ ਨੇ ਸਰਕਾਰ ਦੇ ਉਨ੍ਹਾਂ ਦੇ ਸੁਝਾਅ ਨੂੰ ਅਮਲੀਜਾਮਾ ਪਹੁੰਚਾਉਣ ’ਤੇ ਖੁਸ਼ੀ ਜ਼ਾਹਰ ਕਰਦੇ ਹੋਏ ਮੋਦੀ ਸਰਕਾਰ ਦੇ ਇਸ ਫ਼ੈਸਲੇ ਨੂੰ ਸਹੀ ਕਦਮ ਦੱਸਿਆ ਅਤੇ ਕਿਹਾ ਕਿ ਕੋਰੋਨਾ ਮਹਾਮਾਰੀ ਨਾਲ ਦੇਸ਼ ਦੇ ਹਰ ਨਾਗਰਿਕ ਨੂੰ ਸੁਰੱਖਿਆ ਪਹੁੰਚਾਉਣਾ ਬਹੁਤ ਜ਼ਰੂਰੀ ਹੈ।
ਇਹ ਵੀ ਪੜ੍ਹੋ: 15 ਤੋਂ 18 ਸਾਲ ਦੇ ਬੱਚਿਆਂ ਲਈ ਵੈਕਸੀਨੇਸ਼ਨ 3 ਜਨਵਰੀ ਤੋਂ ਹੋਵੇਗੀ ਸ਼ੁਰੂ: PM ਮੋਦੀ
ਰਾਹੁਲ ਨੇ ਟਵੀਟ ਕੀਤਾ, ‘‘ਕੇਂਦਰ ਸਰਕਾਰ ਨੇ ਬੂਸਟਰ ਡੋਜ਼ ਦਾ ਮੇਰਾ ਸੁਝਾਅ ਮੰਨ ਲਿਆ ਹੈ। ਇਹ ਇਕ ਸਹੀ ਕਦਮ ਹੈ। ਦੇਸ਼ ਦੇ ਜਨ-ਜਨ ਤੱਕ ਵੈਕਸੀਨ ਅਤੇ ਬੂਸਟਰ ਡੋਜ਼ ਦੀ ਸੁਰੱਖਿਆ ਪਹੁੰਚਾਉਣੀ ਹੋਵੇਗੀ।’’ ਉਨ੍ਹਾਂ ਨੇ ਇਸ ਦੇ ਨਾਲ ਕੁਝ ਦਿਨ ਪਹਿਲਾਂ ਆਪਣਾ ਉਹ ਟਵੀਟ ਵੀ ਪੋਸਟ ਕੀਤਾ ਹੈ, ਜਿਸ ਵਿਚ ਉਨ੍ਹਾਂ ਨੇ ਸਰਕਾਰ ਨੂੰ ਪੁੱਛਿਆ ਸੀ ਕਿ ਦੇਸ਼ ਦੀ ਵੱਡੀ ਆਬਾਦੀ ਦਾ ਹੁਣ ਤੱਕ ਟੀਕਾਕਰਨ ਨਹੀਂ ਹੋਇਆ ਹੈ। ਭਾਰਤ ਸਰਕਾਰ ਬੂਸਟਰ ਡੋਜ਼ ਕਦੋਂ ਤੋਂ ਸ਼ੁਰੂ ਕਰ ਰਹੀ ਹੈ।
ਇਹ ਵੀ ਪੜ੍ਹੋ: ਬੱਚਿਆਂ ਦੀ ਵੈਕਸੀਨ ਲਈ DCGI ਨੇ ਕੋਵੈਕਸੀਨ ਨੂੰ ਦਿੱਤੀ ਮਨਜ਼ੂਰੀ
ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਹੈ ਕਿ ਅਗਲੇ ਸਾਲ ਜਨਵਰੀ ਤੋਂ 15 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਨੂੰ ਵੈਕਸੀਨ ਅਤੇ ਬਜ਼ੁਰਗਾਂ ਨੂੰ ਬੂਸਟਰ ਡੋਜ਼ ਲੱਗੇਗੀ। ਬੱਚਿਆਂ ਨੂੰ ਵੈਕਸੀਨ ਲਾਉਣ ਦੀ ਪ੍ਰਕਿਰਿਆ 3 ਜਨਵਰੀ ਤੋਂ ਸ਼ੁਰੂ ਹੋਵੇਗੀ ਅਤੇ 60 ਸਾਲ ਤੋਂ ਉਮਰ ਤੋਂ ਉੱਪਰ ਵਾਲੇ ਬਜ਼ੁਰਗਾਂ ਅਤੇ ਫਰੰਟਲਾਈਨ ਵਾਲਿਆਂ ਨੂੰ 10 ਜਨਵਰੀ ਤੋਂ ਬੂਸਟਰ ਡੋਜ਼ ਲੱਗੇਗੀ। ਦੱਸ ਦੇਈਏ ਕਿ ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕਰੋਨ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਦੇਸ਼ ਨੂੰ ਸੰਬੋਧਿਤ ਕੀਤਾ ਸੀ।
ਇਹ ਵੀ ਪੜ੍ਹੋ: ਡਾਕਟਰਾਂ ਨੇ 12 ਸਾਲਾ ਬੱਚੇ ਨੂੰ ਬਖ਼ਸ਼ੀ ਨਵੀਂ ਜ਼ਿੰਦਗੀ, 65 ਦਿਨਾਂ ਤੱਕ ਲੜਦਾ ਰਿਹੈ ਜ਼ਿੰਦਗੀ ਅਤੇ ਮੌਤ ਦੀ ਜੰਗ
ਕਸ਼ਮੀਰ ’ਚ 12 ਘੰਟਿਆਂ ਦੌਰਾਨ 4 ਅੱਤਵਾਦੀ ਢੇਰ
NEXT STORY