ਨਵੀਂ ਦਿੱਲੀ (ਭਾਸ਼ਾ)- ਕੁਵੈਤ ਦੇ ਅਮੀਰ ਸ਼ੇਖ ਨਵਾਫ਼ ਅਲ-ਅਹਿਮਦ ਅਲ-ਜਬਰ ਅਲ-ਸਬਾ ਦੇ ਦਿਹਾਂਤ ਤੋਂ ਬਾਅਦ ਸਰਕਾਰ ਨੇ ਐਤਵਾਰ ਯਾਨੀ ਅੱਜ ਇਕ ਦਿਨਾ ਸਰਕਾਰੀ ਸੋਗ ਦਾ ਐਲਾਨ ਕੀਤਾ ਹੈ। ਅਮੀਰ ਦਾ ਸ਼ਨੀਵਾਰ ਨੂੰ 86 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਕੇਂਦਰੀ ਗ੍ਰਹਿ ਮੰਤਰਾਲਾ ਨੇ ਸਾਰੇ ਰਾਜਾਂ ਨੂੰ ਭੇਜੇ ਇਕ ਸੰਦੇਸ਼ 'ਚ ਕਿਹਾ ਕਿ 17 ਦਸੰਬਰ ਨੂੰ ਸਰਕਾਰੀ ਸੋਗ ਦੌਰਾਨ ਪੂਰੇ ਭਾਰਤ 'ਚ ਰਾਸ਼ਟਰੀ ਝੰਡਾ ਅੱਧਾ ਝੁਕਿਆ ਰਹੇਗਾ ਅਤੇ ਕੋਈ ਅਧਿਕਾਰਤ ਮਨੋਰੰਜਨ ਪ੍ਰੋਗਰਾਮ ਨਹੀਂ ਹੋਵੇਗਾ।
ਇਹ ਵੀ ਪੜ੍ਹੋ : ਕੁਵੈਤ ਦੇ ਅਮੀਰ ਸ਼ੇਖ ਨਵਾਫ ਅਲ-ਅਹਿਮਦ ਅਲ-ਸਬਾਹ ਦਾ 86 ਸਾਲ ਦੀ ਉਮਰ 'ਚ ਦਿਹਾਂਤ, ਲੰਬੇ ਸਮੇਂ ਤੋਂ ਸਨ ਬਿਮਾਰ
ਇਸ 'ਚ ਕਿਹਾ ਗਿਆ ਹੈ,''ਕੁਵੈਤ ਦੇ ਅਮੀਰ ਮਹਾਮਹਿਮ ਸ਼ੇਖ ਨਵਾਫ਼ ਅਲ-ਅਹਿਮਦ ਅਲ-ਜਬਰ ਅਲ-ਸਬਾ ਦਾ 16 ਦਸੰਬਰ 2023 ਨੂੰ ਦਿਹਾਂਤ ਹੋ ਗਿਆ। ਮਰਹੂਮ ਵਿਅਕਤੀ ਦੇ ਸਨਮਾਨ 'ਚ, ਭਾਰਤ ਸਰਕਾਰ ਨੇ ਫ਼ੈਸਲਾ ਲਿਆ ਹੈ ਕਿ 17 ਦਸੰਬਰ ਨੂੰ ਇਕ ਦਿਨ ਦਾ ਸਰਕਾਰੀ ਸੋਗ ਰਹੇਗਾ।'' ਇਸ 'ਚ ਕਿਹਾ ਗਿਆ ਹੈ,''ਸੋਗ ਦੇ ਦਿਨ, ਪੂਰੇ ਭਾਰਤ 'ਚ ਉਨ੍ਹਾਂ ਸਾਰੀਆਂ ਇਮਾਰਤਾਂ 'ਤੇ ਰਾਸ਼ਟਰੀ ਝੰਡਾ ਅੱਧਾ ਝੁਕਿਆ ਰਹੇਗਾ, ਜਿੱਥੇ ਰਾਸ਼ਟਰੀ ਝੰਡਾ ਨਿਯਮਿਤ ਰੂਪ ਨਾਲ ਲਹਿਰਾਇਆ ਜਾਂਦਾ ਹੈ ਅਤੇ ਉਸ ਦਿਨ ਕੋਈ ਅਧਿਕਾਰਤ ਮਨੋਰੰਜਨ ਪ੍ਰੋਗਰਾਮ ਨਹੀਂ ਹੋਵੇਗਾ।''
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੋਰੀ ਹੋ ਗਈ ਸੀ Bike, ਬੰਦੇ ਨੇ ਫੇਸਬੁੱਕ 'ਤੇ ਲਿਖ ਦਿੱਤੀ ਅਜਿਹੀ ਗੱਲ, 2 ਦਿਨਾਂ 'ਚ ਵਾਪਸ ਖੜ੍ਹੀ ਕਰ ਗਿਆ ਚੋਰ
NEXT STORY