ਨਵੀਂ ਦਿੱਲੀ— ਪ੍ਰਧਾਨਮੰਤਰੀ ਉੱਜਵਲਾ ਯੋਜਨਾ ਦਾ ਲਾਭ ਪਾਉਣ ਵਾਲੇ ਲੋਕਾਂ ਨੂੰ ਰੀਫਿਲ ਲੈਣ ਲਈ ਪ੍ਰੋਤਸਾਹਿਤ ਕਰਨ ਨੂੰ ਲੈ ਕੇ ਇਸ ਦੇ ਨਿਯਮਾਂ 'ਚ ਬਦਲਾਅ ਕੀਤਾ ਗਿਆ ਹੈ। ਹੁਣ ਇਸ ਦੇ ਲਾਭ ਪਾਤਰੀਆਂ ਦੀ ਸਬਸਿਡੀ ਉਦੋਂ ਤਕ ਨਹੀਂ ਰੋਕੀ ਜਾਵੇਗੀ ਜਦੋਂ ਤਕ ਕਿ ਉਹ ਛੇ ਸਿਲੰਡਰ ਨਹੀਂ ਭਰਵਾ ਲੈਂਦੇ। ਪਹਿਲਾਂ ਗਾਹਕਾਂ ਨੂੰ ਸਿਲੰਡਰ 'ਚ ਉਦੋਂ ਤਕ ਸਬਸਿਡੀ ਨਹੀਂ ਮਿਲਦੀ ਸੀ, ਜਦੋਂ ਤਕ ਕਿ ਉਹ ਚੁੱਲ੍ਹੇ, ਪਾਈਪ ਅਤੇ ਸਿਲੰਡਰ ਦੀ ਕੀਮਤ ਅਦਾ ਨਹੀਂ ਕਰ ਦਿੰਦੇ ਸੀ।
ਇਸ ਯੋਜਨਾ ਨੂੰ ਲਾਗੂ ਕਰ ਰਹੀ ਸਰਕਾਰੀ ਤੇਲ ਕੰਪਨੀ ਦੇ ਇਕ ਅਧਿਕਾਰੀ ਨੇ ਦੱਸਿਆ ਹੈ ਕਿ ਇਸ 'ਚ ਇਸ ਲਈ ਬਦਲਾਅ ਕੀਤਾ ਜਾ ਰਿਹਾ ਹੈ ਤਾਂ ਕਿ ਇਨ੍ਹਾਂ ਛੇ ਮਹੀਨਿਆਂ 'ਚ ਲਾਭ ਪਾਉਣ ਵਾਲਿਆਂ ਨੂੰ ਰਸੋਈ ਗੈਸ ਦੀ ਵਰਤੋਂ ਦੇ ਲਾਭ ਬਾਰੇ ਪਤਾ ਚੱਲ ਸਕੇ। ਇਸ ਯੋਜਨਾ 'ਚ ਲਾਭ ਪ੍ਰਾਪਤ ਕਰਨ ਵਾਲੇ ਲੋਕਾਂ ਨੂੰ ਸਰਕਾਰ ਵਲੋ ਕਨੈਕਸ਼ਨ ਮੁਫਤ ਦਿੱਤੇ ਜਾਂਦੇ ਹਨ। ਜਿਸ 'ਚ ਇਕ ਸਿਲੰਡਰ ਅਤੇ ਰੈਗੂਲੇਟਰ ਮਿਲਦਾ ਹੈ, ਜਦਕਿ ਗੈਸ ਸਟੋਵ, ਰਬਰ ਦੀ ਪਾਈਪ ਅਤੇ ਪਹਿਲੇ ਸਿਲੰਡਰ ਦੀ ਰਾਸ਼ੀ ਗੈਸ ਏਜੰਸੀ ਦਿੰਦੀ ਹੈ, ਜੋ ਈ. ਐੱਮ. ਆਈ. ਦੇ ਰੂਪ 'ਚ ਵਾਪਸ ਮਿਲਦੀ ਹੈ। ਅਸਲ 'ਚ ਇਸ ਤਰ੍ਹਾਂ ਦੀ ਵਿਵਸਥਾ ਕੀਤੀ ਗਈ ਸੀ ਕਿ ਗਾਹਕ ਜਦੋਂ ਦੂਜਾ ਸਿਲੰਡਰ ਲਵੇਗਾ ਤਾਂ ਉਸ ਦੀ ਸਬਸਿਡੀ ਦੀ ਰਾਸ਼ੀ ਗਾਹਕ ਦੀ ਥਾਂ ਗੈਸ ਏਜੰਸੀ ਨੂੰ ਦੇ ਦਿੱਤੀ ਜਾਵੇਗੀ ਅਤੇ ਅਜਿਹਾ ਉਦੋਂ ਤਕ ਹੋਵੇਗਾ ਜਦੋਂ ਤਕ ਈ. ਐੱਮ.ਆਈ ਦਾ ਪੂਰਾ ਭੁਗਤਾਨ ਨਹੀਂ ਹੋ ਜਾਂਦਾ।
ਸਾਲ ਭਰ 'ਚ ਲੈ ਰਹੇ ਹਨ ਦੂਜਾ ਸਿਲੰਡਰ
ਅਧਿਕਾਰੀ ਦਾ ਕਹਿਣਾ ਹੈ ਕਿ ਉੱਜਵਲਾ ਯੋਜਨਾ ਦਾ ਲਾਭ ਪਾਉਣ ਵਾਲਾ ਸ਼ਾਇਦ ਹੀ ਦੂਜਾ ਸਿਲੰਡਰ ਭਰਵਾਉਂਦਾ ਹੈ ਕਿਉਂਕਿ ਜਦੋਂ ਉਸ ਨੂੰ ਪਤਾ ਚਲਦਾ ਹੈ ਕਿ ਦੂਜਾ ਸਿਲੰਡਰ ਸੱਤ ਜਾਂ ਅੱਠ ਸੌ ਰੁਪਏ ਦਾ ਮਿਲੇਗਾ ਤਾਂ ਉਹ ਉਸ ਨੂੰ ਭਰਵਾਉਂਦਾ ਹੀ ਨਹੀਂ। ਇਸ ਨਾਲ ਸਰਕਾਰ ਦਾ ਮਕਸਦ ਅਸਫਲ ਹੋ ਰਿਹਾ ਸੀ। ਇਸ ਲਈ ਇਹ ਫੈਸਲਾ ਲਿਆ ਗਿਆ ਕਿ ਸ਼ੁਰੂਆਤੀ ਛੇ ਸਿਲੰਡਰਾਂ ਦੀ ਸਬਸਿਡੀ ਦੇਣ ਤੋਂ ਬਾਅਦ ਈ.ਐੱਮ. ਆਈ ਦੀ ਰਕਮ ਕੱਟੀ ਜਾਵੇਗੀ। ਅਧਿਕਾਰੀ ਨੇ ਦੱਸਿਆ ਕਿ ਪਿੰਡਾਂ 'ਚ ਗਾਹਕ ਸਾਲ 'ਚ 3-7 ਸਿਲੰਡਰ ਭਰਵਾਉਂਦੇ ਹਨ ਪਰ ਉੱਜਵਲਾ ਯੋਜਨਾ ਦੇ ਗਾਹਕ ਦੂਜਾ ਸਿਲੰਡਰ ਸਾਲ ਭਰ 'ਚ ਲੈ ਰਹੇ ਹਨ।
'JIPMER' 'ਚ ਪ੍ਰੋਫੈਸਰਾਂ ਪੋਸਟ ਦੀਆਂ ਨਿਕਲੀਆਂ ਨੌਕਰੀਆਂ, 2 ਲੱਖ ਤੋਂ ਵੱਧ ਹੋਵੇਗੀ ਸੈਲਰੀ
NEXT STORY