ਨਵੀਂ ਦਿੱਲੀ — ਕੋਰੋਨਾ ਵਾਇਰਸ ਦੀ ਜਾਂਚ ਲਈ ਕੇਂਦਰ ਸਰਕਾਰ ਨੇ ਪ੍ਰਾਇਵੇਟ ਲੈਬ ਦੇ ਚਾਰਜ ਤੈਅ ਕਰ ਦਿੱਤੇ ਹਨ। ਹੁਣ ਸਾਢੇ ਚਾਰ ਹਜ਼ਾਰ ਰੁਪਏ ਦੇ ਕੇ ਕੋਰੋਨਾ ਵਾਇਰਸ ਦੀ ਜਾਂਚ ਕਰਵਾਈ ਜਾ ਸਕਦੀ ਹੈ। ਇਸ 'ਚ ਤਿੰਨ ਹਜ਼ਾਰ ਜਾਂਚ ਤੇ ਡੇਢ ਹਜ਼ਾਰ ਰੁਪਏ ਸਕ੍ਰੀਨਿੰਗ ਦੇ ਸ਼ਾਮਲ ਹਨ। ਹਾਲਾਂਕਿ ਸਰਕਾਰ ਨੇ ਲੋਕਾਂ ਤੋਂ ਬੇਵਜਹ ਜਾਂਚ ਨਾ ਕਰਵਾਉਣ ਦੀ ਅਪੀਲ ਵੀ ਕੀਤੀ ਹੈ।
ਸਿਹਤ ਮੰਤਰਾਲਾ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਦਾ ਕਹਿਣਾ ਹੈ ਕਿ ਕੋਰੋਨਾ ਵਾਰਿਸ ਦੀ ਜਾਂਚ ਹਰ ਕਿਸੇ ਨੂੰ ਕਰਵਾਉਣ ਦੀ ਜ਼ਰੂਰਤ ਨਹੀਂ ਹੈ। ਜੋ ਹਾਲ ਹੀ 'ਚ ਵਿਦੇਸ਼ ਯਾਤਰਾ ਤੋਂ ਪਰਤੇ ਹਨ ਜਾਂ ਫਿਰ ਜੋ ਲੋਕ ਵਿਦੇਸ਼ ਤੋਂ ਆਉਣ ਵਾਲਿਆਂ ਨਾਲ ਸੰਪਰਕ 'ਚ ਆਏ ਹਨ ਉਹ ਲੋਕ ਜਾਂਚ ਕਰਵਾ ਸਕਦੇ ਹਨ। ਸ਼ਨੀਵਾਰ ਰਾਤ ਨੂੰ ਜਾਰੀ ਆਦੇਸ਼ 'ਚ ਸਰਕਾਰ ਨੇ ਇਹ ਵੀ ਕਿਹਾ ਕਿ ਜਿਨ੍ਹਾਂ ਪ੍ਰਾਇਵੇਟ ਲੈਬ ਨੇੜੇ ਐੱਨ.ਏ.ਬੀ.ਐੱਚ, ਸਰਟੀਫਿਕੇਟ ਹੋਵੇਗਾ, ਉਨ੍ਹਾਂ ਨੂੰ ਹੀ ਕੋਵਿਡ-19 ਦੀ ਜਾਂਚ ਕਰਵਾਉਣ ਦੀ ਮਨਜ਼ੂਰੀ ਮਿਲ ਸਕਦੀ ਹੈ।
ਘਰ ਬੈਠੇ ਦੇ ਸਕੋਗੇ ਸੈਂਪਲ
ਸਰਕਾਰ ਨੇ ਆਦੇਸ਼ 'ਚ ਲਿਖਿਆ ਹੈ ਕਿ ਪ੍ਰਾਇਵੇਟ ਲੈਬ ਘਰ ਬੈਠੇ ਸ਼ੱਕੀ ਮਰੀਜ਼ਾਂ ਦਾ ਸੈਂਪਲ ਲੈ ਸਕਦੀ ਹੈ। ਇਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੋਵੇਗਾ ਕਿ ਸ਼ੱਕੀ ਦੇ ਸੰਪਰਕ 'ਚ ਆਉਣ ਵਾਲੇ ਲੋਕਾਂ ਨੂੰ ਦੂਰ ਰੱਖਿਆ ਜਾ ਸਕਦਾ ਹੈ। ਹਾਲਾਂਕਿ ਇਸ ਦੇ ਲਈ ਲੈਬ 'ਚ ਸਟਾਫ ਨੂੰ ਸਿਖਲਾਈ ਦੇਣੀ ਹੋਵੇਗੀ।
ਪਾਜੀਟਿਵ ਮਿਲਣ 'ਤੇ ਸੈਂਪਲ ਭੇਜਣਾ ਹੋਵੇਗਾ ਪੁਣੇ
ਸਰਕਾਰ ਨੇ ਭਵਿੱਖ ਨੂੰ ਧਿਆਨ 'ਚ ਰੱਖਦੇ ਹੋਏ ਪ੍ਰਾਇਵੇਟ ਲੈਬਾਂ ਨੂੰ ਕੁਝ ਹਿਦਾਇਤਾਂ ਵੀ ਦਿੱਤੀਆਂ ਹਨ। ਜੇਕਰ ਕਿਸੇ ਵਿਅਕਤੀ ਦਾ ਸੈਂਪਲ ਪਾਜੀਟਿਵ ਪਾਇਆ ਜਾਂਦਾ ਹੈ ਤਾਂ ਆਖਰੀ ਜਾਂਚ ਲਈ ਉਸ ਨੂੰ ਪੁਣੇ ਸਥਿਤ ਆਈ.ਸੀ.ਐੱਮ.ਆਰ. ਦੀ ਲੈਬ ਭੇਜਣਾ ਜ਼ਰੂਰੀ ਹੋਵੇਗਾ। ਇਸ ਤੋਂ ਬਾਅਦ ਹੀ ਵਿਅਕਤੀ ਨੂੰ ਕੋਰੋਨਾ ਹੈ ਜਾਂ ਨਹੀਂ, ਇਸ ਦੀ ਪੁਸ਼ਟੀ ਹੋ ਸਕੇਗੀ।
ਪ੍ਰਿਯੰਕਾ ਗਾਂਧੀ ਨੇ ਵੀਡੀਓ ਸ਼ੇਅਰ ਕਰ ਦੱਸਿਆ ਕਿਵੇਂ ਧੋਣਾਂ ਚਾਹੀਦੈ ਹੱਥ
NEXT STORY