ਦੀਮਾਪੁਰ (ਵਾਰਤਾ)- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਹੈ ਕਿ ਬੈਂਕਾਂ ਅਤੇ ਮੋਦੀ ਸਰਕਾਰ ਨੇ ਅਡਾਨੀ ਨੂੰ ਬੈਂਕਾਂ ਅਤੇ ਐੱਲ.ਆਈ.ਸੀ. 'ਚ ਰੱਖਿਆ ਲੋਕਾਂ ਦਾ ਪੈਸਾ ਸੌਂਪਣ ਦੇ ਨਾਲ ਹੀ ਸਰਕਾਰੀ ਜ਼ਮੀਨ, ਪੋਰਟ ਅਤੇ ਸੜਕਾਂ ਸਭ ਕੁਝ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਹੈ, ਜਿਸ ਕਾਰਨ ਉਹ ਅੱਜ ਲੱਖਾਂ-ਕਰੋੜਾਂ ਰੁਪਏ ਦੀ ਜਾਇਦਾਦ ਦਾ ਮਾਲਕ ਬਣ ਗਿਆ ਹੈ। ਖੜਗੇ ਨੇ ਮੰਗਲਵਾਰ ਨੂੰ ਨਾਗਾਲੈਂਡ ਦੇ ਦੀਮਾਪੁਰ 'ਚ ਇਕ ਚੋਣ ਸਭਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਮੋਦੀ ਸਰਕਾਰ ਦੀ ਇਕ ਵਿਅਕਤੀ ਵਾਲੀ ਨੀਤੀ ਕਾਰਨ ਅੱਜ ਅਡਾਨੀ ਦੀ ਦੌਲਤ 30 ਲੱਖ ਕਰੋੜ ਤੋਂ ਜ਼ਿਆਦਾ ਹੋ ਗਈ ਹੈ। ਉਨ੍ਹਾਂ ਸਵਾਲ ਕੀਤਾ,“ਇਕ ਆਦਮੀ ਕੋਲ 2004 ਤੋਂ ਪਹਿਲਾਂ ਸਿਰਫ਼ 3000 ਕਰੋੜ ਅਤੇ 2014 ਵਿਚ 50,000 ਕਰੋੜ ਸੀ, ਹੁਣ ਉਸ ਕੋਲ 30 ਲੱਖ ਕਰੋੜ ਕਿੱਥੋਂ ਆਏ। ਢਾਈ ਸਾਲਾਂ ਵਿਚ ਇੰਨੀ ਵੱਡੀ ਦੌਲਤ ਕਿਵੇਂ ਵਧ ਸਕਦੀ ਹੈ। ਐੱਲ.ਆਈ.ਸੀ. ਨੇ ਬੈਂਕਾਂ 'ਚ ਰੱਖਿਆ ਸਾਡਾ ਪੈਸਾ ਅਡਾਨੀ ਨੂੰ ਦੇ ਕੇ ਸਰਕਾਰੀ ਜ਼ਮੀਨ, ਸਰਕਾਰੀ ਜਾਇਦਾਦ, ਹਵਾਈ ਅੱਡਾ, ਸੜਕ ਸਭ ਕੁਝ ਖਰੀਦ ਲਿਆ।'' ਉਨ੍ਹਾਂ ਕਿਹਾ,''ਅਸੀਂ ਪਬਲਿਕ ਸੈਕਟਰ ਬਣਾਇਆ ਪਰ ਉਹ ਇਕ-ਇਕ ਪਬਲਿਕ ਸੈਕਟਰ ਨੂੰ ਨੁਕਸਾਨ 'ਚ ਪਾ ਕੇ ਉਸ ਨੂੰ ਅਡਾਨੀ ਵਰਗੇ ਲੋਕਾਂ ਦੇ ਹੱਥਾਂ 'ਚ ਦੇ ਰਹੇ ਹਨ ਪਰ ਅੱਜ ਉਹੀ ਲੋਕ ਬੋਲਦੇ ਹਨ ਕਿ ਅਸੀਂ ਦੇਸ਼ ਨੂੰ ਵਧਾਇਆ ਹੈ। ਇਕ ਹੀ ਆਦਮੀ ਨੂੰ 82 ਹਜ਼ਾਰ ਕਰੋੜ ਰੁਪਏ ਦਾ ਲੋਨ ਦਿੱਤਾ। ਕਿਸੇ ਕਿਸਾਨ, ਮਜ਼ਦੂਰ ਜਾਂ ਕਿਸੇ ਹੋਰ ਨੂੰ ਨਹੀਂ ਦਿੱਤਾ।''
ਕਾਂਗਰਸ ਨੇਤਾ ਨੇ ਕਿਹਾ,''ਆਜ਼ਾਦੀ ਤੋਂ ਬਾਅਦ ਮਹੱਤਵਪੂਰਨ ਸੰਸਥਾਵਾਂ ਦਾ ਨਿਰਮਾਣ ਕੀਤਾ ਗਿਆ ਪਰ ਅੱਜ ਉਨ੍ਹਾਂ ਸਾਰਿਆਂ ਦੀ ਗਲਤ ਵਰਤੋਂ ਹੋ ਰਹੀ ਹੈ। ਈ.ਡੀ., ਸੀ.ਬੀ.ਆਈ., ਆਈ.ਬੀ., ਇਨਕਮ ਟੈਕਸ, ਚੋਣ ਕਮਿਸ਼ਨ ਹੋਵੇ ਕਿਸੇ ਸੰਸਥਾ ਨੂੰ ਉਨ੍ਹਾਂ ਨੇ ਨਹੀਂ ਛੱਡਿਆ ਅਤੇ ਉਪਰੋਂ ਬੋਲਦੇ ਹਨ ਕਿ ਮੋਦੀ ਬਹੁਤ ਡੈਮੋਕ੍ਰੇਟਿਕ ਹਨ, ਮੋਦੀ ਕਿਸੇ ਤੋਂ ਡਰਦਾ ਨਹੀਂ, ਮੇਰੀ ਛਾਤੀ 56 ਇੰਚ ਹੈ। ਓ ਭਰਾ ਛਾਤੀ ਨੂੰ ਕੀ ਦੇਖਣਾ ਹੈ, ਦੁਬਲੇ ਪਤਲੇ ਵੀ ਹੁੰਦੇ ਤਾਂ ਚਲੇਗਾ ਪਰ ਦੇਸ਼ ਨੂੰ ਕਮਜ਼ੋਰ ਨਾ ਬਣਾਓ, ਦੇਸ਼ ਨੂੰ ਮਜ਼ਬੂਤ ਬਣਾਉਣਾ ਹੈ, ਅਸੀਂ ਮਜ਼ਬੂਤ ਬਣਾਇਆ ਹੈ ਪਰ ਉਸ ਨੂੰ ਕਮਜ਼ੋਰ ਬਣਾ ਰਹੇ ਹੋ ਅਤੇ ਉੱਪਰੋਂ ਕਹਿੰਦੇ ਹੋ ਸਭ ਕੁਝ ਮੈਂ ਕੀਤਾ ਹੈ, ਕਾਂਗਰਸ ਨੇ 70 ਸਾਲਾਂ 'ਚ ਕੀ ਕੀਤਾ। ਕਾਂਗਰਸ 70 ਸਾਲਾਂ 'ਚ ਜੇਕਰ ਕੁਝ ਨਹੀਂ ਕਰਦੀ, ਡੈਮੋਕ੍ਰੇਸੀ ਨਹੀਂ ਬਚਾਉਂਦੀ, ਸੰਵਿਧਾਨ ਨਹੀਂ ਬਚਾਉਂਦੀ ਤਾਂ ਅੱਜ ਮੋਦੀ ਸਾਹਿਬ ਪ੍ਰਧਾਨ ਮੰਤਰੀ ਕਿਵੇਂ ਹੁੰਦੇ।'' ਕਾਂਗਰਸ ਨੇਤਾ ਨੇ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ,''ਸਾਡੇ ਨੇਤਾ 3700 ਕਿਲੋਮੀਟਰ ਪੈਦਲ ਤੁਰੇ ਹਨ। ਤੁਸੀਂ ਘੱਟੋ-ਘੱਟ ਨਾਗਾ ਏਰੀਆ 'ਚ ਵਿਲੇਜ਼ ਟੂ ਵਿਲੇਜ਼ ਦੇ ਰੋਡ 'ਤੇ ਇਕ ਵਾਰ 100 ਕਿਲੋਮੀਟਰ ਤੁਰ ਕੇ ਦਿਖਾਓ। ਤੁਸੀਂ ਪਤਾ ਹੋਵੇਗਾ ਇੱਥੇ ਦੀ ਸਥਿਤੀ ਕੀ ਹੈ, ਸੜਕਾਂ ਕਿਵੇਂ ਹਨ।''
ਅਨੋਖਾ ਪਿੰਡ : ਇਥੇ ਇਕ-ਦੂਜੇ ਨੂੰ ਸੀਟੀ ਮਾਰ ਕੇ ਬੁਲਾਉਂਦੇ ਹਨ ਲੋਕ
NEXT STORY