ਨੈਸ਼ਨਲ ਡੈਸਕ : ਝਾਰਖੰਡ ਸਰਕਾਰ ਨੇ ਆਪਣੇ ਕਰਮਚਾਰੀਆਂ ਦੇ ਮਹਿੰਗਾਈ ਭੱਤੇ (DA) ਨੂੰ ਮੌਜੂਦਾ 53 ਪ੍ਰਤੀਸ਼ਤ ਤੋਂ ਵਧਾ ਕੇ ਮੂਲ ਤਨਖਾਹ ਦਾ 55 ਪ੍ਰਤੀਸ਼ਤ ਕਰ ਦਿੱਤਾ ਹੈ, ਜੋ ਇਸ ਸਾਲ 1 ਜਨਵਰੀ ਤੋਂ ਲਾਗੂ ਹੋਵੇਗਾ। ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪੈਨਸ਼ਨਰਾਂ ਦੇ ਮਹਿੰਗਾਈ ਭੱਤੇ ਵਿੱਚ ਵੀ ਦੋ ਪ੍ਰਤੀਸ਼ਤ ਵਾਧਾ ਕਰਕੇ 55 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ।
ਕੈਬਨਿਟ ਨੇ ਕੁੱਲ 34 ਪ੍ਰਸਤਾਵਾਂ ਨੂੰ ਦਿੱਤੀ ਮਨਜ਼ੂਰੀ
ਇਸ ਪ੍ਰਸਤਾਵ ਨੂੰ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਮੀਟਿੰਗ 'ਚ ਮਨਜ਼ੂਰੀ ਦਿੱਤੀ ਗਈ। ਅਧਿਕਾਰੀਆਂ ਨੇ ਕਿਹਾ ਕਿ ਇਸ ਕਦਮ ਨਾਲ ਸੂਬੇ ਦੇ ਤਿੰਨ ਲੱਖ ਤੋਂ ਵੱਧ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਲਾਭ ਹੋਵੇਗਾ। ਮੰਤਰੀ ਮੰਡਲ ਨੇ ਕੁੱਲ 34 ਪ੍ਰਸਤਾਵਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਨ੍ਹਾਂ 'ਚ ਮੁੱਖ ਮੰਤਰੀ ਡਿਜੀਟਲ ਸਿਹਤ ਯੋਜਨਾ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ...ਰੇਲਵੇ ਨੇ ਸੁਰੱਖਿਆ ਲਈ ਚਲਾਈਆਂ 3 ਵਿਸ਼ੇਸ਼ ਰੇਲਗੱਡੀਆਂ, ਜਾਣੋਂ ਰੂਟ ਤੇ ਸ਼ਡਿਊਲ
ਡਿਜੀਟਲ ਸਿਹਤ ਯੋਜਨਾ ਨੂੰ ਲਾਗੂ ਕਰਨ ਲਈ 299.30 ਕਰੋੜ ਰੁਪਏ ਮਨਜ਼ੂਰ
ਕੈਬਨਿਟ ਸਕੱਤਰ ਵੰਦਨਾ ਡਡੇਲ ਨੇ ਕਿਹਾ, "ਸਰਕਾਰ ਨੇ ਅਗਲੇ ਪੰਜ ਸਾਲਾਂ ਦੌਰਾਨ ਸਾਰੇ ਮੈਡੀਕਲ ਕਾਲਜਾਂ, ਜ਼ਿਲ੍ਹਾ ਹਸਪਤਾਲਾਂ, ਸਬ-ਡਿਵੀਜ਼ਨਲ ਹਸਪਤਾਲਾਂ, ਕਮਿਊਨਿਟੀ ਹੈਲਥ ਸੈਂਟਰਾਂ, ਪ੍ਰਾਇਮਰੀ ਹੈਲਥ ਸੈਂਟਰਾਂ ਅਤੇ ਹੈਲਥ ਸਬ-ਸੈਂਟਰਾਂ ਵਿੱਚ ਮੁੱਖ ਮੰਤਰੀ ਡਿਜੀਟਲ ਹੈਲਥ ਸਕੀਮ ਨੂੰ ਲਾਗੂ ਕਰਨ ਲਈ 299.30 ਕਰੋੜ ਰੁਪਏ ਮਨਜ਼ੂਰ ਕੀਤੇ ਹਨ।" ਮੰਤਰੀ ਮੰਡਲ ਨੇ ਮਾਓਵਾਦੀਆਂ ਅਤੇ ਅਪਰਾਧੀਆਂ ਦੀ ਗ੍ਰਿਫ਼ਤਾਰੀ ਲਈ ਇਨਾਮੀ ਰਾਸ਼ੀ ਐਲਾਨਣ ਦੀ ਨੀਤੀ ਵਿੱਚ ਸੋਧ ਨੂੰ ਵੀ ਪ੍ਰਵਾਨਗੀ ਦੇ ਦਿੱਤੀ।
ਇਹ ਵੀ ਪੜ੍ਹੋ...ਦੋ ਬੱਚਿਆਂ ਦੇ ਪਿਓ ਨੂੰ ਪਿਆਰ ਕਰਨਾ ਪਿਆ ਮਹਿੰਗਾ, ਕੁੜੀ ਦੇ ਘਰਦਿਆਂ ਨੇ ਘਰ ਬੁਲਾ ਕੇ ਵੱਢ 'ਤਾ
ਇੱਕ ਅਧਿਕਾਰੀ ਨੇ ਦੱਸਿਆ ਕਿ ਸੋਧ ਦੇ ਤਹਿਤ, ਅਪਰਾਧੀਆਂ ਲਈ ਪੰਜ ਸ਼੍ਰੇਣੀਆਂ ਨਿਰਧਾਰਤ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸ਼੍ਰੇਣੀਆਂ ਲਈ ਇਨਾਮੀ ਰਾਸ਼ੀ 2 ਲੱਖ ਰੁਪਏ ਤੋਂ 30 ਲੱਖ ਰੁਪਏ ਤੱਕ ਹੋਵੇਗੀ। ਮੰਤਰੀ ਮੰਡਲ ਨੇ ਰਾਂਚੀ ਸਥਿਤ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਯੂਨੀਵਰਸਿਟੀ ਦਾ ਨਾਂ ਵੀਰ ਸ਼ਹੀਦ ਬੁੱਧੂ ਭਗਤ ਯੂਨੀਵਰਸਿਟੀ ਰੱਖਣ ਦਾ ਵੀ ਫੈਸਲਾ ਕੀਤਾ ਹੈ। ਮੰਤਰੀ ਮੰਡਲ ਨੇ ਝਾਰਖੰਡ ਰੇਤ ਖਣਨ ਨਿਯਮਾਂ, 2025 ਦੀ ਨੋਟੀਫਿਕੇਸ਼ਨ ਨੂੰ ਵੀ ਪ੍ਰਵਾਨਗੀ ਦਿੱਤੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਤਣਾਅਪੂਰਨ ਸਥਿਤੀ ਵਿਚਾਲੇ ਮੁਲਤਵੀ ਹੋ ਗਏ CA ਦੇ ਇਮਤਿਹਾਨ
NEXT STORY