ਨੈਸ਼ਨਲ ਡੈਸਕ- ਕੇਰਲ ਸਰਕਾਰ ਜੇਕਰ 'ਬਸਤਾ ਰਹਿਤ ਦਿਵਸ' ਪਹਿਲ ਨੂੰ ਅੱਗੇ ਵਧਾਉਣ ਦਾ ਫੈਸਲਾ ਕਰਦੀ ਹੈ ਤਾਂ ਬੱਚਿਆਂ ਨੂੰ ਮਹੀਨੇ 'ਚ ਘੱਟੋ-ਘੱਟ ਚਾਰ ਦਿਨ ਸਕੂਲ 'ਚ ਭਾਰੀ ਬਸਤਾ ਲੈ ਕੇ ਨਹੀਂ ਜਾਣਾ ਪਵੇਗਾ। ਆਮ ਸਿੱਖਿਆ ਮੰਤਰੀ ਵੀ. ਸਿਵਨਕੁਟੀ ਨੇ ਕਿਹਾ ਹੈ ਕਿ ਸਕੂਲੀ ਬੈਗਾਂ ਦੇ ਭਾਰ ਨੂੰ ਲੈ ਕੇ ਵੱਧ ਰਹੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਸੂਬਾ ਸਰਕਾਰ ਬੱਚਿਆਂ ਅਤੇ ਮਾਪਿਆਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਵੱਖ-ਵੱਖ ਉਪਾਵਾਂ 'ਤੇ ਵਿਚਾਰ ਕਰ ਰਹੀ ਹੈ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਸੂਬੇ 'ਚ ਪਹਿਲੀ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਭਾਰੀ ਬੈਗ ਦੇ ਮੁੱਦੇ 'ਤੇ ਸਰਕਾਰ ਜਲਦ ਹੀ ਫੈਸਲਾ ਲਵੇਗੀ।
ਸਿਵਨਕੁਟੀ ਨੇ ਕਿਹਾ ਕਿ ਪਹਿਲੀ ਜਮਾਤ ਦੇ ਵਿਦਿਆਰਥੀਆਂ ਦੇ ਸਕੂਲੀ ਬੈਗਾਂ ਦਾ ਭਾਰ 1.6 ਕਿਲੋ ਤੋਂ 2.2 ਕਿਲੋਗ੍ਰਾਮ ਅਤੇ 10ਵੀਂ ਜਮਾਤ ਦੇ ਵਿਦਿਆਰਥੀਆਂ ਦੇ ਸਕੂਲੀ ਬੈਗਾਂ ਦਾ ਭਾਰ 2.5 ਕਿਲੋ ਤੋਂ 4.5 ਕਿਲੋਗ੍ਰਾਮ ਦੇ ਵਿਚਕਾਰ ਰੱਖਣ ਦੇ ਨਿਰਦੇਸ਼ ਜਾਰੀ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸਰਕਾਰ ਮਹੀਨੇ ਵਿੱਚ ਘੱਟੋ-ਘੱਟ ਚਾਰ ਦਿਨ ਸੂਬੇ ਦੇ ਸਕੂਲਾਂ ਵਿੱਚ ‘ਬੈਗਲੈੱਸ ਡੇਅ’ ਪਹਿਲ ਸ਼ੁਰੂ ਕਰਨ ਬਾਰੇ ਵੀ ਵਿਚਾਰ ਕਰ ਰਹੀ ਹੈ।
ਸਦਨ ’ਚ ਗੈਰ-ਮਰਿਆਦਾ ਵਾਲਾ ਰਵੱਈਆ ਲੋਕਤੰਤਰ ’ਤੇ ਹਮਲਾ : ਜਗਦੀਪ ਧਨਖੜ
NEXT STORY