ਸ਼੍ਰੀਨਗਰ (ਵਾਰਤਾ)- ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਸਰਕਾਰ ਸੱਚ ਬੋਲਣ ਵਾਲਿਆਂ ਨੂੰ ਪਰੇਸ਼ਾਨ ਕਰ ਰਹੀ ਹੈ। ਮੁਫ਼ਤੀ ਨਵੀਂ ਦਿੱਲੀ ਅਤੇ ਮੁੰਬਈ 'ਚ ਬੀਬੀਸੀ ਬਿਊਰੋ 'ਚ ਇਨਕਮ ਟੈਕਸ ਅਧਿਕਾਰੀਆਂ ਵਲੋਂ ਕੀਤੀ ਗਈ ਛਾਪੇਮਾਰੀ 'ਤੇ ਪ੍ਰਤੀਕਿਰਿਆ ਦੇ ਰਹੀ ਸੀ। ਇਹ ਛਾਪੇਮਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉੱਪਰ ਬੀਬੀਸੀ ਦੀ 2 ਸੀਰੀਜ਼ ਆਉਣ ਤੋਂ ਬਾਅਦ ਵੱਡੇ ਪੈਮਾਨੇ 'ਤੇ ਪੈਦਾ ਹੋਏ ਵਿਵਾਦ ਦੇ ਕੁਝ ਹਫ਼ਤਿਆਂ ਬਾਅਦ ਕੀਤੀ ਗਈ ਹੈ।
ਪੀ.ਡੀ.ਪੀ. ਮੁਖੀ ਮਹਿਬੂਬਾ ਮੁਫ਼ਤੀ ਨੇ ਟਵੀਟ ਕਰ ਕੇ ਕਿਹਾ,''ਬੀਬੀਸੀ ਦਫ਼ਤਰ 'ਤੇ ਛਾਪੇ ਦਾ ਕਾਰਨ ਅਤੇ ਪ੍ਰਭਾਵ ਬਹੁਤ ਸਪੱਸ਼ਟ ਹੈ ਕਿ ਭਾਰਤ ਸਰਕਾਰ ਸੱਚ ਬੋਲਣ ਵਾਲਿਆਂ 'ਤੇ ਬੇਸ਼ਰਮੀ ਨਾਲ ਕਾਰਵਾਈ ਕਰ ਰਹੀ ਹੈ। ਭਾਵੇਂ ਉਹ ਵਿਰੋਧੀ ਦਲ ਦੇ ਨੇਤਾ ਹੋਣ, ਮੀਡੀਆ ਹੋਵੇ, ਵਰਕਰ ਹੋਣ ਜਾਂ ਕੋਈ ਹੋਰ ਹੋਵੇ। ਰਸਤੇ ਬੰਦ ਹਨ ਅਤੇ ਸੱਚਾਈ ਲਈ ਕੀਮਤ ਚੁਕਾਉਣੀ ਪੈਂਦੀ ਹੈ।''
ਪੁੰਛ ’ਚ ਸੜਕ ਦੀ ਖੋਦਾਈ ’ਚ ਮਿਲਿਆ ਪਾਕਿ ’ਚ ਬਣਿਆ ਮੋਰਟਾਰ, ਬਾਂਦੀਪੋਰਾ ’ਚ ਜੰਗ ਲੱਗਾ ਗ੍ਰੇਨੇਡ ਬਰਾਮਦ
NEXT STORY