ਨਵੀਂ ਦਿੱਲੀ- ਇੰਡੀਆ ਪੋਸਟ ਨੇ ਸਕਿਲਡ ਆਰਟਿਸਨ (ਹੁਨਰਮੰਦ ਕਾਰੀਗਰ) ਦੇ ਅਹੁਦੇ 'ਤੇ ਭਰਤੀਆਂ ਕੱਢੀਆਂ ਹਨ। ਇਸ ਲਈ ਕੁੱਲ 10 ਅਹੁਦਿਆਂ 'ਤੇ ਉਮੀਦਵਾਰਾਂ ਦੀ ਭਰਤੀ ਹੋਵੇਗੀ। ਇਹ ਅਹੁਦੇ ਐੱਮ.ਵੀ. ਮੈਕੇਨਿਕ, ਐੱਮ.ਵੀ. ਇਲੈਕਟ੍ਰੀਸ਼ੀਅਨ, ਟਾਇਰਮੈਨ, ਬਲੈਕਸਮਿਥ ਅਤੇ ਕਾਰਪੇਂਟਰ ਦੇ ਹਨ।
ਸਿੱਖਿਆ ਯੋਗਤਾ
ਉਮੀਦਵਾਰ ਨੇ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 8ਵੀਂ ਪਾਸ ਕੀਤੀ ਹੋਵੇ। ਇਸ ਦੇ ਨਾਲ ਹੀ ਉਸ ਨੂੰ ਸੰਬੰਧਤ ਟਰੇਡ 'ਚ ਘੱਟੋ-ਘੱਟ ਇਕ ਸਾਲ ਕੰਮ ਕਰਨ ਦਾ ਅਨੁਭਵ ਹੋਣਾ ਚਾਹੀਦਾ। ਐੱਮ.ਵੀ. ਮੈਕੇਨਿਕ ਅਹੁਦੇ 'ਤੇ ਅਪਲਾਈ ਕਰਨ ਲਈ ਜ਼ਰੂਰੀ ਹੈ ਕਿ ਉਮੀਦਵਾਰ ਕੋਲ ਭਾਰੀ ਵਾਹਨ ਚਲਾਉਣ ਦਾ ਡਰਾਈਵਿੰਗ ਲਾਇਸੈਂਸ ਹੋਵੇ।
ਉਮਰ
ਉਮੀਦਵਾਰ ਦੀ ਉਮਰ 18 ਤੋਂ 30 ਸਾਲ ਤੈਅ ਕੀਤੀ ਗਈ ਹੈ।
ਇੰਝ ਕਰੋ ਅਪਲਾਈ
ਉਮੀਦਵਾਰ ਪੂਰੀ ਅਰਜ਼ੀ, ਸਾਰੇ ਜ਼ਰੂਰੀ ਦਸਤਾਵੇਜ਼ ਲਗਾ ਕੇ ਸੀਨੀਰ ਮੈਨੇਜਰ, ਮੇਲ ਮੋਟਰ ਸੇਵਾ, ਨੰਬਰ 37, ਗ੍ਰੀਮਸ ਰੋਡ, ਚੇਨਈ ਪਤੇ 'ਤੇ ਭੇਜ ਦੇਣ।
ਤਨਖਾਹ
ਉਮੀਦਵਾਰ ਨੂੰ 19,900 ਰੁਪਏ ਤੋਂ ਲੈ ਕੇ 63,200 ਰੁਪਏ ਤੱਕ ਹਰ ਮਹੀਨੇ ਤਨਖਾਹ ਦਿੱਤੀ ਜਾਵੇਗੀ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਤਿਮੋਰ-ਲੇਸਤੇ ਪਹੁੰਚੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ
NEXT STORY