ਚੰਡੀਗੜ੍ਹ- ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਯ ਨੇ ਬੁੱਧਵਾਰ ਨੂੰ ਰਾਮ ਨੌਮੀ 'ਤੇ ਸੂਬੇ ਦੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਸ਼੍ਰੀ ਦੱਤਾਤ੍ਰੇਯ ਪੰਚਕੂਲਾ ਦੇ ਸੈਕਟਰ-12ਏ ਸਥਿਤ ਸ਼੍ਰੀ ਵੈਂਕਟੇਸ਼ਵਰ ਸਵਾਮੀ ਮੰਦਰ ਪਹੁੰਚੇ ਅਤੇ ਪੂਜਾ ਕੀਤੀ। ਉਨ੍ਹਾਂ ਭਗਵਾਨ ਵੈਂਕਟੇਸ਼ਵਰ ਦਾ ਆਸ਼ੀਰਵਾਦ ਲਿਆ। ਇਸ ਮੌਕੇ ਮੁੱਖ ਸਕੱਤਰ ਅਤੇ ਸ੍ਰੀ ਵੈਂਕਟੇਸ਼ਵਰ ਸਵਾਮੀ ਮੰਦਰ ਸੈਕਟਰ 12ਏ ਦੇ ਮੁਖੀ ਟੀ.ਵੀ.ਐਸ.ਐਨ ਪ੍ਰਸਾਦ ਅਤੇ ਉਨ੍ਹਾਂ ਦੀ ਪਤਨੀ ਡਾ.ਸ੍ਰੀਦੇਵੀ ਵੀ ਮੌਜੂਦ ਸਨ।
ਵੈਂਕਟੇਸ਼ਵਰ ਸਵਾਮੀ ਤਿਰੂਪਤੀ ਬਾਲਾਜੀ ਮੰਦਰ, ਕੁਰੂਕਸ਼ੇਤਰ ਤੋਂ ਆਏ ਪੁਜਾਰੀਆਂ ਵੱਲੋਂ ਪੂਜਾ ਕੀਤੀ ਗਈ। ਮੰਦਰ ਵਿਚ ਸ੍ਰੀ ਸੀਤਾਰਾਮ ਕਲਿਆਣਮ ਨੂੰ ਧੂਮਧਾਮ ਨਾਲ ਮਨਾਇਆ ਗਿਆ, ਜਿਸ ਵਿਚ ਸੈਂਕੜੇ ਸ਼ਰਧਾਲੂਆਂ ਨੇ ਸ਼ਮੂਲੀਅਤ ਕੀਤੀ। ਇਹ ਸਦੀਆਂ ਪੁਰਾਣੀ ਪਰੰਪਰਾ ਬਹੁਤ ਸੱਭਿਆਚਾਰਕ ਅਤੇ ਧਾਰਮਿਕ ਮਹੱਤਵ ਰੱਖਦੀ ਹੈ। ਸ਼੍ਰੀ ਸੀਤਾਰਾਮ ਕਲਿਆਣਮ ਤੋਂ ਬਾਅਦ ਸ਼੍ਰੀ ਦੱਤਾਤ੍ਰੇਯ ਨੇ ਪ੍ਰਸ਼ਾਦ ਲਿਆ। ਸ੍ਰੀ ਵੈਂਕਟੇਸ਼ਵਰ ਸਵਾਮੀ ਮੰਦਰ ਦੇ ਨੁਮਾਇੰਦਿਆਂ ਨੇ ਰਾਜਪਾਲ ਨੂੰ ਸ਼ਾਲ ਭੇਂਟ ਕਰਕੇ ਸਨਮਾਨਤ ਕੀਤਾ।
ਰਾਮ ਨੌਮੀ ਮੌਕੇ 'ਆਪ' ਨੇ ਲਾਂਚ ਕੀਤੀ 'ਆਪ ਕਾ ਰਾਮ ਰਾਜ' ਵੈੱਬਸਾਈਟ, ਮਿਲੇਗੀ ਸਰਕਾਰ ਦੇ ਕੰਮਾਂ ਦੀ ਜਾਣਕਾਰੀ
NEXT STORY