ਯਮੁਨਾਨਗਰ- ਅੱਜ-ਕੱਲ ਦੇ ਬੱਚੇ ਕਿਸ ਦਿਸ਼ਾ ਵੱਲ ਜਾ ਰਹੇ ਹਨ, ਉਨ੍ਹਾਂ ਦਾ ਮਾਨਸਿਕ ਪੱਧਰ ਕਿਸ ਪਾਸੇ ਵੱਲ ਜਾ ਰਿਹਾ ਹੈ। ਇਸ ਗੱਲ ਦਾ ਅੰਦਾਜ਼ਾ ਇਸ ਘਟਨਾ ਤੋਂ ਲਾਇਆ ਜਾ ਸਕਦਾ ਹੈ। ਯਮੁਨਾਨਗਰ 'ਚ ਦਾਦੀ ਨੇ ਆਪਣੇ ਪੋਤੇ ਨੂੰ ਇਹ ਕਿਹਾ ਕਿ ਪੁੱਤ ਤੂੰ ਪੜ੍ਹਾਈ ਕਰ ਲੈ ਨਹੀਂ ਤਾਂ ਪਾਪਾ ਆ ਕੇ ਮਾਰਨਗੇ। ਬਸ ਇੰਨੀ ਜਿਹੀ ਗੱਲ 'ਤੇ ਕਮਰੇ ਵਿਚ ਪੜ੍ਹਦੇ-ਪੜ੍ਹਦੇ ਬੱਚੇ ਨੇ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਪਰਿਵਾਰ ਨੂੰ ਹੁਣ ਤੱਕ ਯਕੀਨੀ ਨਹੀਂ ਹੋ ਰਿਹਾ ਕਿ ਆਖ਼ਰ ਇਹ ਸਭ ਕੀ ਹੋ ਗਿਆ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਜਾਂਚ 'ਚ ਜੁੱਟ ਗਈ।
ਇਹ ਵੀ ਪੜ੍ਹੋ- ਅਤੀਕ ਦੀ ਗੈਰ-ਮੌਜੂਦਗੀ 'ਚ ਸਖ਼ਤ ਸੁਰੱਖਿਆ ਦਰਮਿਆਨ ਦਫ਼ਨਾਈ ਗਈ ਪੁੱਤ ਅਸਦ ਦੀ ਲਾਸ਼
ਦੱਸਿਆ ਜਾ ਰਿਹਾ ਹੈ ਕਿ ਬੱਚਾ ਪੜ੍ਹਾਈ ਨੂੰ ਲੈ ਕੇ ਮਾਨਸਿਕ ਦਬਾਅ ਵਿਚ ਸੀ। ਉਸ ਦੀ ਦਾਦੀ ਨੇ ਬੋਲਿਆ ਕਿ ਪੁੱਤ ਪੜ੍ਹ ਲੈ ਨਹੀਂ ਤਾਂ ਪਾਪਾ ਮਾਰਨਗੇ। ਬੱਚੇ ਨੇ ਕਮਰੇ ਵਿਚ ਪੜ੍ਹਦੇ-ਪੜ੍ਹਦੇ ਹੀ ਖ਼ੁਦਕੁਸ਼ੀ ਕਰ ਲਈ। ਇਸ ਘਟਨਾ ਮਗਰੋਂ ਪਰਿਵਾਰ ਵਿਚ ਮਾਤਮ ਪਸਰਿਆ ਹੋਇਆ ਹੈ। ਇਸ ਮਾਮਲੇ 'ਚ ਹਰ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ। ਅਜਿਹੇ ਕਈ ਮਾਮਲੇ ਦੇਸ਼ ਭਰ ਤੋਂ ਸਾਹਮਣੇ ਆ ਚੁੱਕੇ ਹਨ, ਜਿੱਥੇ ਮਾਸੂਮ ਇਸ ਤਰੀਕੇ ਨਾਲ ਆਪਣੀ ਜਾਨ ਗੁਆ ਚੁੱਕੇ ਹਨ। ਹੁਣ ਸਵਾਲ ਇਹ ਹੈ ਕਿ ਕੀ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਝਿੜਕਣ ਦਾ ਵੀ ਅਧਿਕਾਰ ਨਹੀਂ ਹੈ?
ਇਹ ਵੀ ਪੜ੍ਹੋ- ਪੁੱਤ ਦੇ ਐਨਕਾਊਂਟਰ ਤੋਂ ਬੌਖਲਾਏ ਅਤੀਕ ਦੀ STF ਨੂੰ ਧਮਕੀ, ਕਿਹਾ- ਜੇ ਜਿਊਂਦਾ ਰਿਹਾ ਤਾਂ ਬਦਲਾ ਜ਼ਰੂਰ ਲਵਾਂਗਾ
17 ਅਪ੍ਰੈਲ ਨੂੰ ਬੁਲਾਇਆ ਗਿਆ ਦਿੱਲੀ ਵਿਧਾਨ ਸਭਾ ਦਾ ਇਕ ਰੋਜ਼ਾ ਵਿਸ਼ੇਸ਼ ਸੈਸ਼ਨ
NEXT STORY