ਪ੍ਰਯਾਗਰਾਜ- ਕਤਲ ਸਮੇਤ ਵੱਖ-ਵੱਖ ਅਪਰਾਧਕ ਮਾਮਲਿਆਂ 'ਚ ਜੇਲ੍ਹ 'ਚ ਬੰਦ ਉਮੇਸ਼ ਪਾਲ ਕਤਲ ਕਾਂਡ ’ਚ ਦੋਸ਼ੀ ਮਾਫੀਆ ਅਤੀਕ ਅਹਿਮਦ ਦੇ ਸੁਧਰਨ ਦੇ ਆਸਾਰ ਘੱਟ ਹੀ ਨਜ਼ਰ ਆ ਰਹੇ ਹਨ। ਸੂਤਰਾਂ ਮੁਤਾਬਕ ਅਤੀਕ ਨੇ ਆਪਣੀਆਂ ਮੁੱਛਾਂ ਨੂੰ ਤਾਣ ਕੇ ਆਪਣੇ ਪੁੱਤ ਦਾ ਐਨਕਾਊਂਟਰ ਕਰਨ ਵਾਲੇ ਯੂ. ਪੀ. ਵਿਸ਼ੇਸ਼ ਟਾਸਕ ਫੋਰਸ (STF) ਦੇ ਪੁਲਸ ਵਾਲਿਆਂ ਨੂੰ ਧਮਕੀ ਦਿੱਤੀ ਹੈ। ਉਸ ਨੇ ਕਿਹਾ ਕਿ ਜੇਕਰ ਜਿਊਂਦਾ ਰਿਹਾ ਤਾਂ ਪੁਲਸ ਵਾਲਿਆਂ ਤੋਂ ਜ਼ਰੂਰ ਬਦਲਾ ਲਵਾਂਗਾ। ਇਕ ਵਾਰ ਛੱਡ ਦਿਓ, ਫਿਰ ਦੱਸਾਂਗਾ ਕਿ ‘ਗੱਦੀ ਦੀ ਗਰਮੀ’ ਕੀ ਹੁੰਦੀ ਹੈ। ਸੂਤਰਾਂ ਮੁਤਾਬਕ ਅਤੀਕ ਅਹਿਮਦ ਨੇ ਪੁਲਸ ਹਿਰਾਸਤ ’ਚ ਖਾਣਾ-ਪੀਣਾ ਛੱਡ ਦਿੱਤਾ ਹੈ।
ਇਹ ਵੀ ਪੜ੍ਹੋ- ਉਮੇਸ਼ ਪਾਲ ਕਤਲਕਾਂਡ 'ਚ ਵੱਡੀ ਸਫ਼ਲਤਾ; ਅਤੀਕ ਅਹਿਮਦ ਦਾ ਪੁੱਤਰ ਅਸਦ ਐਨਕਾਊਂਟਰ 'ਚ ਢੇਰ
ਧੂਮਨਗੰਜ ਪੁਲਸ ਨੇ ਅਤੀਕ ਅਹਿਮਦ ਨੂੰ ਜਦੋਂ ਸਵੇਰੇ ਚਾਹ ਅਤੇ ਨਾਸ਼ਤਾ ਕਰਨ ਲਈ ਪੁੱਛਿਆ ਤਾਂ ਮਾਫੀਆ ਨੇ ਜਵਾਬ ਦਿੱਤਾ, ‘ਸਿਆਣਾ ਪੁੱਤ ਮਾਰ ਕੇ ਚਾਹ-ਖਾਣਾ ਪੁੱਛ ਰਹੇ ਹੋ?’ ਇਕ ਵਾਰ ਫਿਰ ਉਸ ਨੇ ਕਿਹਾ ਕਿ ਮੈਨੂੰ ਮੇਰੀ ਪਤਨੀ ਨਾਲ ਮਿਲਾ ਦਿਓ। ਦੱਸਿਆ ਜਾ ਰਿਹਾ ਹੈ ਕਿ ਅਤੀਕ ਨੇ ਕਬੂਲ ਕਰ ਲਿਆ ਹੈ ਕਿ ਉਸ ਨੇ ਜੇਲ੍ਹ ’ਚ ਬੈਠ ਕੇ ਕਤਲ ਦੀ ਸਾਜ਼ਿਸ਼ ਰਚੀ ਸੀ। ਉਸ ਨੇ ਆਪਣੀ ਪਤਨੀ ਸ਼ਾਇਸਤਾ ਨੂੰ ਵੀ ਨਵਾਂ ਮੋਬਾਇਲ ਅਤੇ ਸਿਮ ਲੈਣ ਲਈ ਕਿਹਾ ਸੀ।
ਇਹ ਵੀ ਪੜ੍ਹੋ- ਪੁੱਤ ਦੀ ਮੌਤ ਮਗਰੋਂ ਪੂਰੀ ਤਰ੍ਹਾਂ ਟੁੱਟਿਆ ਅਤੀਕ, ਬੋਲਿਆ- ਇਹ ਸਭ ਮੇਰੀ ਵਜ੍ਹਾ ਨਾਲ ਹੋਇਆ
ਦੱਸ ਦੇਈਏ ਕਿ ਆਪਣੇ ਪੁੱਤਰ ਅਸਦ ਦੇ ਐਨਕਾਊਂਟਰ ਤੋਂ ਬਾਅਦ ਮਾਫੀਆ ਅਤੀਕ ਅਹਿਮਦ ਪੂਰੀ ਤਰ੍ਹਾਂ ਟੁੱਟ ਗਿਆ ਹੈ। ਜੇਲ੍ਹ 'ਚ ਰੋ-ਰੋ ਕੇ ਉਸ ਦਾ ਬੁਰਾ ਹਾਲ ਹੈ। ਹਾਲਾਂਕਿ ਉਸ ਦੇ ਤੇਵਰ ਬਦਲੇ ਹੋਏ ਨਜ਼ਰ ਆਏ। ਬੀਤੀ ਰਾਤ ਉਸ ਨੇ ਖਾਣਾ ਨਹੀਂ ਖਾਧਾ। ਉਸ ਦੇ ਪੁੱਤਰ ਅਸਦ ਦੀ ਪੋਸਟਮਾਰਟਮ ਦੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ। ਇਸ ਤੋਂ ਇਲਾਵਾ ਅਸਦ ਨਾਲ ਮਾਰੇ ਗਏ ਗੁਲਾਮ ਦੀ ਲਾਸ਼ ਵੀ ਪੋਸਟਮਾਰਟਮ ਮਗਰੋਂ ਉਸ ਦੀ ਪਤਨੀ ਨੂੰ ਸੌਂਪਣ ਦੀ ਤਿਆਰੀ ਕੀਤੀ ਜਾਰੀ ਹੈ। ਵੀਰਵਾਰ ਨੂੰ ਯੂ. ਪੀ. ਪੁਲਸ ਦੇ STF ਨਾਲ ਮੁਕਾਬਲੇ ਵਿਚ ਅਸਦ ਅਤੇ ਗੁਲਾਮ ਦੋਵੇਂ ਢੇਰ ਹੋ ਗਏ ਸਨ। ਜਦੋਂ ਇਹ ਗੱਲ ਅਤੀਕ ਨੂੰ ਦੱਸੀ ਗਈ ਤਾਂ ਉਹ ਕੋਰਟ ਵਿਚ ਹੀ ਫੁਟ-ਫੁਟ ਕੇ ਰੋਣ ਲੱਗ ਪਿਆ। ਜਿਸ ਤੋਂ ਬਾਅਦ ਉਸ ਨੇ ਇਸ ਦਾ ਬਦਲਾ ਲੈਣ ਦੀ ਗੱਲ ਆਖੀ ਹੈ।
ਇਹ ਵੀ ਪੜ੍ਹੋ- J&K 'ਚ ਸੁਰੱਖਿਆ ਦਸਤਿਆਂ ਨੇ ਡਰੋਨ ਨੂੰ ਡੇਗਿਆ, ਨਕਦੀ ਤੇ ਸੀਲਬੰਦ ਪੈਕੇਟ ਬਰਾਮਦ
ਮਹਾਰਾਸ਼ਟਰ 'ਚ ਭਿਆਨਕ ਸੜਕ ਹਾਦਸਾ, ਬੱਸ ਖੱਡ 'ਚ ਡਿੱਗਣ ਕਾਰਨ 12 ਲੋਕਾਂ ਦੀ ਮੌਤ
NEXT STORY