ਨੈਸ਼ਨਲ ਡੈਸਕ : ਦਿਨੋਂ-ਦਿਨ ਰਿਸ਼ਤਿਆਂ 'ਚ ਖਟਾਸ ਆਉਣੀ ਸ਼ੁਰੂ ਹੋ ਗਈ ਹੈ, ਜਿਥੇ ਪਹਿਲਾਂ ਮਾਂ-ਪਿਉ, ਦਾਦਾ-ਦਾਦੀ ਦੀ ਸੇਵਾ ਕਰਨੀ ਆਪਣਾ ਫਰਜ਼ ਸਮਝਿਆ ਜਾਂਦਾ ਸੀ, ਉੱਥੇ ਹੁਣ ਉਹੀ ਆਪਣੇ ਹੀ ਪਰਿਵਾਰਕ ਸਦੱਸਿਆਂ ਲਈ ਬੋਝ ਬਣਦੇ ਜਾ ਰਹੇ ਹਨ। ਇਨਸਾਨੀ ਰਿਸ਼ਤਿਆਂ ਨੂੰ ਥੱਲੇ ਰੋਲਦੀਆਂ ਅਜਿਹੀਆਂ ਖਬਰਾਂ ਹਰ ਦਿਨ ਹੈਰਾਨ ਕਰ ਰਹੀਆਂ ਹਨ, ਜਿੱਥੇ ਰਿਸ਼ਤਿਆਂ ਦੀ ਲਾਜ ਨਹੀਂ, ਸਿਰਫ਼ ਸਵਾਰਥ ਨਜ਼ਰ ਆਉਂਦਾ ਹੈ।
ਮੁੰਬਈ ਤੋਂ ਇਕ ਅਜਿਹੀ ਘਟਨਾ ਸਾਹਮਣੇ ਆਈ ਹੈ, ਜਿਸਨੇ ਰਿਸ਼ਤਿਆਂ ਦੀ ਲਾਜ ਨੂੰ ਵੀ ਸ਼ਰਮਸਾਰ ਕਰ ਦਿੱਤਾ ਹੈ। ਇੱਥੇ ਇਕ ਨੌਜਵਾਨ ਨੇ ਆਪਣੀ ਕੈਂਸਰ ਪੀੜਤ ਦਾਦੀ ਨੂੰ ਕੂੜੇ ਦੇ ਢੇਰ 'ਚ ਸੁੱਟ ਦਿੱਤਾ ਅਤੇ ਮੌਕੇ ਤੋਂ ਫਰਾਰ ਗਿਆ।
ਜਾਣਕਾਰੀ ਅਨੁਸਾਰ ਸ਼ਨੀਵਾਰ ਸਵੇਰੇ ਮੁੰਬਈ ਪੁਲਸ ਕੰਟਰੋਲ ਰੂਮ ਨੂੰ ਸੂਚਨਾ ਮਿਲੀ ਕਿ ਗੁਲਾਬੀ ਕੱਪੜੇ ਪਾਈ ਇਕ ਬੁਜ਼ੁਰਗ ਔਰਤ ਮਲਾਡ ਇਲਾਕੇ 'ਚ ਕੂੜੇ 'ਚ ਪਈ ਹੋਈ ਹੈ। ਪੁਲਸ ਜਦ ਮੌਕੇ 'ਤੇ ਪਹੁੰਚੀ ਤਾਂ ਔਰਤ ਦੇ ਨੱਕ 'ਤੇ ਸੱਟ ਦੇ ਨਿਸ਼ਾਨ ਮਿਲੇ। ਪੁਲਸ ਨੇ ਤੁਰੰਤ ਔਰਤ ਨੂੰ ਹਸਪਤਾਲ 'ਚ ਦਾਖਲ ਕਰਵਾਇਆ। ਪਹਿਲੀ ਜਾਂਚ 'ਚ ਪਤਾ ਲੱਗਾ ਕਿ ਬਜ਼ੁਰਗ ਔਰਤ ਦੀ ਉਮਰ ਲਗਭਗ 60 ਸਾਲ ਹੈ ਅਤੇ ਉਹ ਆਪਣੇ ਪੋਤੇ ਨਾਲ ਰਹਿੰਦੀ ਸੀ। ਡਾਕਟਰਾਂ ਨੇ ਸ਼ੱਕ ਜਤਾਇਆ ਕਿ ਉਹ ਸਕਿਨ ਕੈਂਸਰ ਨਾਲ ਪੀੜਤ ਹੋ ਸਕਦੀ ਹੈ, ਹਾਲਾਂਕਿ ਪੂਰੀ ਪੁਸ਼ਟੀ ਮੈਡੀਕਲ ਰਿਪੋਰਟ ਤੋਂ ਬਾਅਦ ਹੀ ਹੋ ਸਕੇਗੀ।
ਇਸ ਦੇ ਨਾਲ ਹੀ ਪਾਲਘਰ ਤੋਂ ਇਕ ਹੋਰ ਖਬਰ ਸਾਹਮਣੇ ਆਈ ਹੈ। ਇੱਥੇ ਲਗਭਗ 75 ਸਾਲਾਂ ਬਜ਼ੁਰਗ ਜੋੜੇ ਨੂੰ ਉਨ੍ਹਾਂ ਦੇ ਹੀ ਦੋ ਪੁੱਤਰਾਂ ਨੇ ਕੁੱਟ ਕੇ ਘਰੋਂ ਕੱਢ ਦਿੱਤਾ। ਪੁਲਸ ਨੇ ਦੋਹਾਂ ਪੁੱਤਰਾਂ ਅਤੇ ਉਨ੍ਹਾਂ ਦੀਆਂ ਪਤਨੀਆਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀਆਂ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਹੈ। ਜੋੜੇ ਨੂੰ ਇੱਕ ਸਥਾਨਕ ਐੱਨਜੀਓ ਵੱਲੋਂ ਆਸਥਾਈ ਆਸਰਾ ਦਿੱਤਾ ਗਿਆ ਹੈ। ਇਹ ਦੋਹਾਂ ਮਾਮਲੇ ਸਾਨੂੰ ਇਹ ਸੋਚਣ 'ਤੇ ਮਜਬੂਰ ਕਰਦੇ ਹਨ ਕਿ ਜਦੋਂ ਆਪਣੇ ਹੀ ਰਿਸ਼ਤੇ ਇਨਸਾਨੀਅਤ ਭੁੱਲ ਜਾਂਣ, ਤਾਂ ਸਮਾਜ ਦੀ ਸੱਚੀ ਤਸਵੀਰ ਕੀ ਹੋ ਸਕਦੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮੂਧੇ ਮੂੰਹ ਡਿੱਗੇ ਸੋਨੇ ਦੇ ਭਾਅ, ਚਾਂਦੀ ਵੀ ਟੁੱਟੀ, ਜਾਣੋ ਅੱਜ ਦੀਆਂ ਤਾਜ਼ਾਂ ਕੀਮਤਾਂ
NEXT STORY