ਨੈਸ਼ਨਲ ਡੈਸਕ- ਹਿਮਾਲਿਆ ਖੇਤਰ ਇੱਕ ਜਿਓਲਾਜੀਕਲ ਟਾਈਮ ਬੰਬ 'ਤੇ ਬੈਠਾ ਹੈ ਜੋ ਕਿਸੇ ਵੀ ਸਮੇਂ ਇੱਕ ਤਬਾਹਕਾਰੀ ਭੂਚਾਲ ਲਿਆ ਸਕਦਾ ਹੈ। ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਭਾਰਤੀ ਟੈਕਟੋਨਿਕ ਪਲੇਟ, ਜੋ ਕਿ ਯੂਰੇਸ਼ੀਅਨ ਪਲੇਟ ਦੇ ਹੇਠਾਂ ਲਗਾਤਾਰ ਧਸਦੀ ਜਾ ਰਹੀ ਹੈ, ਨੇ ਧਰਤੀ ਦੀ ਸਤ੍ਹਾ ਦੇ ਹੇਠਾਂ ਦਹਾਕਿਆਂ ਤੋਂ ਤਣਾਅ ਪੈਦਾ ਕੀਤਾ ਹੈ। ਇੱਥੇ 70 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਜਮ੍ਹਾ ਹੋਈ ਇਸ ਊਰਜਾ ਨੂੰ ਬਾਹਰ ਕੱਢਣ ਲਈ ਕੋਈ ਵੱਡਾ ਭੂਚਾਲ ਨਹੀਂ ਆਇਆ, ਜਿਸ ਕਾਰਨ ਇਕ ਮਹਾਨ ਹਿਮਾਲਿਆ ਭੂਚਾਲ ਆਉਣ ਦੀ ਸੰਭਾਵਨਾ ਵਧ ਗਈ ਹੈ। ਇਹ ਭੂਚਾਲ ਰਿਕਟਰ ਸਕੇਲ 'ਤੇ 8 ਤੋਂ ਵੀ ਵੱਧ ਤੀਬਰਤਾ ਵਾਲਾ ਹੋ ਸਕਦਾ ਹੈ, ਜਿਸ ਕਾਰਨ ਭਾਰੀ ਤਬਾਹੀ ਮਚਣ ਦਾ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ।
ਜੇਕਰ ਅਜਿਹਾ ਭੂਚਾਲ ਆਉਂਦਾ ਹੈ ਤਾਂ ਇਹ ਉੱਤਰੀ ਭਾਰਤ ਦੇ 30 ਕਰੋੜ ਤੋਂ ਵੀ ਵੱਧ ਲੋਕਾਂ ਨੂੰ ਸਿੱਧੇ ਤੌਰ 'ਤੇ ਪ੍ਰਭਾਵਿਤ ਕਰ ਸਕਦਾ ਹੈ। ਇਸ ਦਾ ਸਭ ਤੋਂ ਵੱਧ ਅਸਰ ਦਿੱਲੀ, ਦੇਹਰਾਦੂਨ, ਸ਼ਿਮਲਾ, ਸ਼੍ਰੀਨਗਰ, ਗੁਹਾਟੀ ਅਤੇ ਪਟਨਾ ਵਰਗੇ ਸ਼ਹਿਰਾਂ 'ਤੇ ਦਿਖੇਗਾ। ਪਹਾੜਾਂ ਤੋਂ ਦੂਰ ਸ਼ਹਿਰੀ ਖੇਤਰ 'ਚ ਵੀ ਭੂਚਾਲ ਦੇ ਝਟਕਿਆਂ ਕਾਰਨ ਕਾਫ਼ੀ ਨੁਕਸਾਨ ਪਹੁੰਚ ਸਕਦਾ ਹੈ। ਸੰਘਣੀ ਆਬਾਦੀ, ਪੁਰਾਣੀ ਤੇ ਕਮਜ਼ੋਰ ਬੁਨਿਆਦੀ ਢਾਂਚੇ ਕਾਰਨ ਜਾਨ-ਮਾਲ ਦੇ ਵਿਨਾਸ਼ਕਾਰੀ ਨੁਕਸਾਨ ਦਾ ਡਰ ਹੋਰ ਜ਼ਿਆਦਾ ਵਧ ਜਾਂਦਾ ਹੈ।
ਇਹ ਵੀ ਪੜ੍ਹੋ- ''ਸਾਡੀਆਂ ਮਿਜ਼ਾਈਲਾਂ ਦਾ ਰੁਖ਼ ਭਾਰਤ ਵੱਲ, 130 ਪ੍ਰਮਾਣੂ ਹਥਿਆਰ ਵੀ ਤਿਆਰ, ਕੋਈ ਹਿਮਾਕਤ ਕੀਤੀ ਤਾਂ...''
ਹਿਮਾਲਿਆ ਫਾਲਟ ਲਾਈਨਾਂ ਹਰ ਕੁਝ ਸੌ ਸਾਲਾਂ ਬਾਅਦ ਮੈਗਾ ਭੂਚਾਲ ਪੈਦਾ ਕਰਨ ਲਈ ਜਾਣੀਆਂ ਜਾਂਦੀਆਂ ਹਨ। ਹਾਲ ਹੀ ਵਿੱਚ ਆਏ ਭੂਚਾਲ, ਜਿਵੇਂ ਕਿ ਮਾਰਚ 2025 ਵਿੱਚ ਮਿਆਂਮਾਰ ਵਿੱਚ 7.7 ਤੀਬਰਤਾ ਦਾ ਭੂਚਾਲ ਆਇਆ ਸੀ, ਜਿਸ ਕਾਰਨ 3,500 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਤੇ ਕਰੋੜਾਂ-ਅਰਬਾਂ ਦਾ ਨੁਕਸਾਨ ਹੋਇਆ ਸੀ, ਨੂੰ ਦੇਖਦੇ ਹੋਏ ਭਾਰਤ ਨੂੰ ਆਪਣੇ ਆਫ਼ਤ ਪ੍ਰਬੰਧਨ ਦੀਆਂ ਤਿਆਰੀਆਂ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ।
ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਅਧਿਕਾਰੀਆਂ ਅਨੁਸਾਰ ਇਮਾਰਤ ਸੁਰੱਖਿਆ ਕੋਡਾਂ ਨੂੰ ਸਖ਼ਤੀ ਨਾਲ ਲਾਗੂ ਕਰਨਾ, ਪੁਰਾਣੀਆਂ ਇਮਾਰਤਾਂ ਨੂੰ ਮੁੜ ਸਥਾਪਿਤ ਕਰਨਾ ਤੇ ਐਮਰਜੈਂਸੀ ਰਿਸਪਾਂਸ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਨਾਲ ਅਜਿਹੀਆਂ ਸਥਿਤੀਆਂ ਨਾਲ ਕੁਝ ਹੱਦ ਤੱਕ ਨਜਿੱਠਿਆ ਜਾ ਸਕਦਾ ਹੈ। ਅਜਿਹੇ ਕਦਮਾਂ ਤੋਂ ਬਿਨਾਂ ਇਸ ਵਿਸ਼ਾਲ ਭੂਚਾਲ ਕਾਰਨ ਹੋਣ ਵਾਲੀ ਤਬਾਹੀ ਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ।
ਇਹ ਵੀ ਪੜ੍ਹੋ- ਪਾਕਿ ਨੇ ਖਿੱਚ ਲਈ ਭਾਰਤ ਨਾਲ ਜੰਗ ਦੀ ਤਿਆਰੀ ! ਫ਼ੌਜ ਦੇ ਹਵਾਲੇ ਕਰ'ਤੀਆਂ ਸਾਰੀਆਂ ਟਰੇਨਾਂ ਤੇ ਰੇਲਵੇ ਸਟੇਸ਼ਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
NIA ਨੇ ਆਪਣੇ ਹੱਥਾਂ 'ਚ ਲਈ ਪਹਿਲਗਾਮ ਹਮਲੇ ਦੀ ਜਾਂਚ
NEXT STORY