ਅਹਿਮਦਾਬਾਦ : ਗੁਜਰਾਤ ਵਿਚ ਗੰਭੀਰ ਰੂਪ ’ਚ ਸੰਕਟਗ੍ਰਸਤ ਪੰਛੀ ‘ਗ੍ਰੇਟ ਇੰਡੀਅਨ ਬਸਟਰਡ’ ਦਾ 1 ਮਹੀਨੇ ਦਾ ਚੂਜ਼ਾ ਲਾਪਤਾ ਹੋ ਗਿਆ ਹੈ, ਜਿਸ ਨਾਲ ਪੰਛੀ ਸੁਰੱਖਿਆ ਕੋਸ਼ਿਸ਼ਾਂ ਨੂੰ ਵੱਡਾ ਝਟਕਾ ਲੱਗਾ ਹੈ। ਇਹ ਚੂਜ਼ਾ 26 ਮਾਰਚ ਨੂੰ ਕੱਛ ਦੇ ਨਲੀਆ ਘਾਹ ਦੇ ਮੈਦਾਨ ਵਿਚ ‘ਜੰਪਸਟਾਰਟ ਤਕਨੀਕ’ ਰਾਹੀਂ ਪੈਦਾ ਹੋਇਆ ਸੀ। ਇਸ ਨੂੰ ਲਗਭਗ ਇਕ ਦਹਾਕੇ ਬਾਅਦ ਜੰਗਲ ਵਿਚ ਇਸ ਪ੍ਰਜਾਤੀ ਦੇ ਕੁਦਰਤੀ ਜਨਮ ਦੀ ਇਕ ਅਹਿਮ ਸਫਲਤਾ ਮੰਨਿਆ ਜਾ ਰਿਹਾ ਸੀ।
ਵਣ ਅਧਿਕਾਰੀਆਂ ਅਨੁਸਾਰ, ਪਿਛਲੇ 3-4 ਦਿਨਾਂ ਤੋਂ ਚੂਜ਼ੇ ਦਾ ਕੋਈ ਪਤਾ ਨਹੀਂ ਲੱਗ ਸਕਿਆ ਹੈ। ਭਾਰਤੀ ਜੰਗਲੀ ਜੀਵ ਸੰਸਥਾ ਅਤੇ ਰਾਜ ਵਣ ਵਿਭਾਗ ਦੀ ਟੀਮ ਲਗਾਤਾਰ ਉਸ ਦੀ ਭਾਲ ਕਰ ਰਹੀ ਹੈ ਪਰ ਹੁਣ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਉਹ ਕਿਸੇ ਜੰਗਲੀ ਸ਼ਿਕਾਰੀ ਦਾ ਸ਼ਿਕਾਰ ਹੋ ਗਿਆ ਹੋਵੇਗਾ।
'ਕਿਸੇ ਨੂੰ EVM ਲੁੱਟਣ ਨਹੀਂ ਦਿਆਂਗੇ': ਮਮਤਾ ਬੈਨਰਜੀ
NEXT STORY