ਨਵੀਂ ਦਿੱਲੀ – ਕੇਂਦਰ ਸਰਕਾਰ ਨੇ ਕੋਰੋਨਾ ਪੀੜਤ ਲੋਕਾਂ ਲਈ ਟੈਕਸ ਵਿਚ ਕਈ ਤਰ੍ਹਾਂ ਦੀ ਛੋਟ ਦੇਣ ਦਾ ਸ਼ੁੱਕਰਵਾਰ ਐਲਾਨ ਕੀਤਾ। ਜੇ ਕੋਈ ਕੰਪਨੀ ਆਪਣੇ ਮੁਲਾਜ਼ਮ ਨੂੰ ਜਾਂ ਕੋਈ ਵਿਅਕਤੀ ਕਿਸੇ ਦੂਜੇ ਵਿਅਕਤੀ ਨੂੰ ਇਲਾਜ ਲਈ ਵਿੱਤੀ ਮਦਦ ਦਿੰਦਾ ਹੈ ਜਾਂ ਉਸਦੇ ਪਰਿਵਾਰ ਨੂੰ ਮਦਦ ਪਹੁੰਚਾਉਂਦਾ ਹੈ ਤਾਂ ਕੰਪਨੀ, ਸਹਾਇਤਾ ਕਰਨ ਵਾਲਾ ਅਤੇ ਲਾਭ ਹਾਸਲ ਕਰਨ ਵਾਲੇ ਦੋਵਾਂ ਨੂੰ ਹੀ ਉਸ ਰਕਮ ’ਤੇ ਟੈਕਸ ਵਿਚ ਪੂਰੀ ਛੋਟ ਮਿਲੇਗੀ।
ਇਹ ਵੀ ਪੜ੍ਹੋ- ਇੱਕ ਸਾਲ 9 ਮਹੀਨਿਆਂ ਦੀ ਆਰੋਹੀ ਦਾ ਨਾਂ ਇੰਡੀਆ ਬੁੱਕ ਆਫ਼ ਰਿਕਾਰਡਜ਼ ’ਚ ਦਰਜ, ਵਧਾਇਆ ਪੰਜਾਬ ਦਾ ਮਾਣ
ਜੇ ਕੋਰੋਨਾ ਕਾਰਨ ਕਿਸੇ ਮੁਲਾਜ਼ਮ ਦੀ ਮੌਤ ਹੋ ਜਾਂਦੀ ਹੈ ਅਤੇ ਕੰਪਨੀ ਵੱਲੋਂ ਉਸਦੇ ਪਰਿਵਾਰ ਦੀ ਮਦਦ ਕੀਤੀ ਜਾਂਦੀ ਹੈ ਤਾਂ ਉਹ ਰਕਮ ਵੀ ਪੂਰੀ ਤਰ੍ਹਾਂ ਟੈਕਸ ਮੁਕਤ ਹੋਵੇਗੀ। ਦੋਵਾਂ ਤਰ੍ਹਾਂ ਦਾ ਲਾਭ ਵਿੱਤੀ ਸਾਲ 2019-20 ਅਤੇ ਉਸ ਤੋਂ ਬਾਅਦ ਦੇ ਸਾਲਾਂ ਵਿਚ ਵੀ ਮਿਲੇਗਾ। ਸਹਾਇਤਾ ਦੀ ਇਸ ਰਕਮ ਦੀ ਹੱਦ 10 ਲੱਖ ਰੁਪਏ ਤੈਅ ਕੀਤੀ ਗਈ ਹੈ। ਕੋਰੋਨਾ ਪੀੜਤਾਂ ਨੂੰ ਅਜਿਹੀ ਮਦਦ ਦੇਣ ਸਬੰਧੀ ਆਮਦਨ ਕਰ ਕਾਨੂੰਨ ਵਿਚ ਸੋਧ ਕੀਤੀ ਜਾਏਗੀ। ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਸ਼ੁੱਕਰਵਾਰ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ- ਜਾਣੋਂ ਕਿਹੜੇ-ਕਿਹੜੇ ਸੂਬਿਆਂ 'ਚ ਸਾਹਮਣੇ ਆਏ ਕੋਰੋਨਾ ਦੇ ਡੈਲਟਾ ਪਲੱਸ ਵੇਰੀਐਂਟ ਦੇ ਮਾਮਲੇ
ਆਮਦਨ ਕਰ ਰਿਟਰਨ ਭਰਨ ਦੀ ਸਮਾਂ ਹੱਦ ਹੁਣ 31 ਅਗਸਤ ਤੱਕ
ਆਮਦਨ ਕਰ ਰਿਟਰਨ ਭਰਨ ਦੀ ਸਮਾਂ ਹੱਦ ਨੂੰ ਵੀ ਵਧਾ ਦਿੱਤਾ ਗਿਆ ਹੈ। ਆਮਦਨ ਕਰ ਵਿਭਾਗ ਨੇ ਇਕ ਬਿਆਨ ਵਿਚ ਦੱਸਿਆ ਕਿ ਸਿੱਧੇ ਟੈਕਸਾਂ ਬਾਰੇ ਵਿਵਾਦ ਹੱਲ ਯੋਜਨਾ ਰਾਹੀਂ ਭਰੋਸੇ ਅਧੀਨ ਭੁਗਤਾਨ ਦੀ ਸਮਾਂ ਹੱਦ 2 ਮਹੀਨੇ ਵਧਾ ਕੇ 31 ਅਗਸਤ ਤੱਕ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਯੈਲੋ ਲਾਈਨ ਦੇ 3 ਮੈਟਰੋ ਸਟੇਸ਼ਨ ਸ਼ਨੀਵਾਰ ਨੂੰ 4 ਘੰਟੇ ਰਹਿਣਗੇ ਬੰਦ, DMRC ਨੇ ਦਿੱਤੀ ਜਾਣਕਾਰੀ
ਪੈਨ-ਆਧਾਰ ਲਿੰਕ ਕਰਨ ਦੀ ਅੰਤਿਮ ਮਿਤੀ 30 ਸਤੰਬਰ ਤੱਕ ਵਧੀ
ਪੈਨ ਨੂੰ ਆਧਾਰ ਨਾਲ ਜੋੜਨ ਲਈ ਅੰਤਿਮ ਮਿਤੀ 3 ਮਹੀਨੇ ਹੋਰ ਵਧਾ ਕੇ 30 ਸਤੰਬਰ ਤੱਕ ਕਰ ਦਿੱਤੀ ਗਈ ਹੈ। ਮਾਲਕਾਂ ਲਈ ਫਾਰਮ 16 ਵਜੋਂ ਸੋਮੇ ’ਤੇ ਟੈਕਸ ਕਟੌਤੀ ਬਾਰੇ ਸਰਟੀਫਿਕੇਟ ਮੁਲਾਜ਼ਮਾਂ ਨੂੰ ਦੇਣ ਲਈ ਸਮਾਂ ਹੱਦ ਵੀ 15 ਜੁਲਾਈ ਤੋਂ ਵਧਾ ਕੇ 31 ਜੁਲਾਈ ਤੱਕ ਕਰ ਦਿੱਤੀ ਗਈ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।
NGT ਦਾ ਹਰਿਆਣਾ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਹੁਕਮ, ਸਹਿਕਾਰੀ ਚੀਨੀ ਮਿੱਲ ਤੋਂ ਵਸੂਲੇ 4.13 ਕਰੋੜ ਜੁਰਮਾਨਾ
NEXT STORY