ਕੋਲੰਬੋ — ਸ਼੍ਰੀਲੰਕਾ ਦੀ ਰਾਜਧਾਨੀ ਕੋਲੰਬੋ ਅਤੇ ਉੱਤਰੀ ਸ਼ਹਿਰ ਕਾਂਕੇਸੰਥੁਰਈ ਵਿਚਾਲੇ ਇਕ ਨਵੀਂ ਯਾਤਰੀ ਟਰੇਨ ਦਾ ਉਦਘਾਟਨ ਐਤਵਾਰ ਨੂੰ ਕੀਤਾ ਗਿਆ ਜਿਸ ਦਾ ਖਰਚਾ ਭਾਰਤ ਸਰਕਾਰ ਨੇ ਚੁੱਕਿਆ ਹੈ। ਕੋਲੰਬੋ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਆਖਿਆ ਹੈ ਕਿ 13 ਡੱਬੇ ਵਾਲੀ ਡੀ. ਐੱਮ. ਯੂ. ਗੱਡੀ ਸ਼੍ਰੀਲੰਕਾ ਰੇਲਵੇ ਨੇ ਭਾਰਤ ਤੋਂ ਛੋਟ 'ਤੇ ਫਾਇਨੈਂਸ ਦੇ ਤਹਿਤ ਖਰੀਦੀ ਹੈ। ਰਾਸ਼ਟਰਪਤੀ ਮੈਤ੍ਰੀਪਾਲਾ ਸਿਰੀਸੇਨਾ ਨੇ ਭਾਰਤੀ ਹਾਈ ਕਮਿਸ਼ਨਰ ਤਰਣਜੀਤ ਸਿੰਘ ਸੰਧੂ ਦੀ ਮੌਜੂਦਗੀ 'ਚ ਕੋਲੰਬੋ ਫੋਰਟ ਰੇਲਵੇ ਸਟੇਸ਼ਨ 'ਤੇ ਟਰੇਨ ਨੂੰ ਹਰੀ ਝੰਡੀ ਦਿੱਤੀ।
ਸ਼ੋਪੀਆਂ 'ਚ ਫੌਜੀ ਕੈਂਪ 'ਤੇ ਅੱਤਵਾਦੀ ਹਮਲਾ
NEXT STORY