ਸ਼੍ਰੀਨਗਰ- ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿਚ ਮੰਗਲਵਾਰ ਨੂੰ ਸ਼ੱਕੀ ਅੱਤਵਾਦੀਆਂ ਨੇ ਕੇਂਦਰੀ ਰਿਜ਼ਰਵ ਪੁਲਸ ਬਲ (ਸੀ. ਆਰ. ਪੀ. ਐੱਫ.) ਦੇ ਇਕ ਦਲ 'ਤੇ ਗ੍ਰੇਨੇਡ ਸੁੱਟਿਆ ਪਰ ਇਸ ਵਿਚ ਧਮਾਕਾ ਨਹੀਂ ਹੋਇਆ।
ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਸੀ. ਆਰ. ਪੀ. ਐੱਫ. ਦੇ ਜਵਾਨ ਪੁਲਵਾਮਾ ਪੋਸਟ ਆਫਸ ਕੋਲ ਤਾਇਨਾਤ ਸਨ। ਇਸ ਦੌਰਾਨ ਸ਼ੱਕੀ ਅੱਤਵਾਦੀਆਂ ਨੇ ਉਨ੍ਹਾਂ 'ਤੇ ਗ੍ਰੇਨੇਡ ਸੁੱਟਿਆ ਪਰ ਖੁਸ਼ਕਿਸਮਤੀ ਨਾਲ ਉਸ ਵਿਚ ਧਮਾਕਾ ਨਹੀਂ ਹੋਇਆ। ਇਸ ਦੇ ਬਾਅਦ ਅੱਤਵਾਦੀ ਉੱਥੋਂ ਭੱਜ ਗਏ। ਮੌਕੇ 'ਤੇ ਪੁੱਜੇ ਬੰਬ ਰੋਕੂ ਦਸਤੇ ਨੇ ਗ੍ਰੇਨੇਡ ਨੂੰ ਅਸਫਲ ਕਰ ਦਿੱਤਾ। ਸੁਰੱਖਿਆ ਬਲਾਂ ਨੇ ਹਮਲਾਵਰਾਂ ਨੂੰ ਫੜਨ ਲਈ ਮੁਹਿੰਮ ਛੇੜੀ ਹੋਈ ਹੈ।
ਉੱਤਰਾਖੰਡ : ਕੁਮਾਊਂ ਮੰਡਲ ਦੀ ਦੂਜੀ ਕੋਰੋਨਾ ਲੈਬ ਵਿਚ ਕੰਮ ਹੋਇਆ ਸ਼ੁਰੂ
NEXT STORY