ਨੈਨੀਤਾਲ- ਉੱਤਰਾਖੰਡ ਦੇ ਮੁਕਤੇਸ਼ਵਰ ਸਥਿਤ ਭਾਰਤੀ ਪਸ਼ੂ ਮੈਡੀਕਲ ਖੋਜ ਸੰਸਥਾ ਵਿਚ ਕੋਰੋਨਾ ਲੈਬ ਨੇ ਮੰਗਲਵਾਰ ਨੂੰ ਕੰਮ ਕਰਨਾ ਸ਼ੁਰੂ ਕਰ ਦਿੱਤਾ। ਕੁਮਾਊਂ ਮੰਡਲ ਵਿਚ ਕੋਰੋਨਾ ਦੇ ਨਮੂਨਿਆਂ ਦੀ ਜਾਂਚ ਦੀ ਇਹ ਦੂਜੀ ਲੈਬ ਹੈ।
ਭਾਰਤੀ ਖੇਤੀਬਾੜੀ ਮੈਡੀਕਲ ਪ੍ਰੀਸ਼ਦ ਵਲੋਂ ਹਾਲ ਵਿਚ ਇਸ ਲੈਬ ਲਈ ਇਜਾਜ਼ਤ ਜਾਰੀ ਕੀਤੀ ਗਈ ਹੈ। ਨੈਨੀਤਾਲ ਦੇ ਜ਼ਿਲ੍ਹਾ ਅਧਿਕਾਰੀ ਸਬਿਨ ਬਸੰਲ ਨੇ ਇਸ ਲੈਬ ਦਾ ਅੱਜ ਉਦਘਾਟਨ ਕੀਤਾ। ਉਨ੍ਹਾਂ ਦੱਸਿਆ ਕਿ ਕੁਮਾਊਂ ਮੰਡਲ ਦੇ ਅੱਧਾ ਦਰਜਨ ਜ਼ਿਲ੍ਹਿਆਂ ਦੇ ਪਹਾੜੀ ਨਾਲ ਜੁੜੇ ਕੋਰੋਨਾ ਦੇ ਮਾਮਲਿਆਂ ਦੀ ਜਾਂਚ ਇਸ ਲੈਬ ਵਿਚ ਹੋ ਸਕੇਗੀ। ਇਸ ਲੈਬ ਵਿਚ 20 ਨਮੂਨਿਆਂ ਦੀ ਜਾਂਚ ਲਈ ਭੇਜਿਆ ਗਿਆ ਹੈ। ਮੁੱਖ ਮੈਡੀਕਲ ਅਧਿਕਾਰੀ ਭਾਰਤੀ ਰਾਣਾ ਨੇ ਦੱਸਿਆ ਕਿ ਇਸ ਲੈਬ ਵਿਚ ਦੋ ਮਸ਼ੀਨਾਂ ਕੰਮ ਕਰਨਗੀਆਂ ਤੇ ਇਕ ਦਿਨ ਵਿਚ ਵੱਧ ਤੋਂ ਵੱਧ 200 ਨਮੂਨਿਆਂ ਦਾ ਟੈਸਟ ਕੀਤਾ ਜਾ ਸਕੇਗਾ। ਉਨ੍ਹਾਂ ਕਿਹਾ ਕਿ ਲੈਬ ਲਈ ਇਕ ਮਾਈਕ੍ਰੋ ਬਾਇਲਾਜਿਸਟ ਦੀ ਤਾਇਨਾਤੀ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਸੰਸਥਾ ਦੇ ਵਿਗਿਆਨੀਆਂ ਨੂੰ ਵੀ ਕੋਰੋਨਾ ਜਾਂਚ ਵਿਚ ਸਹਿਯੋਗ ਲਈ ਸਿੱਖਿਅਤ ਕੀਤਾ ਗਿਆ ਹੈ।
ਅਗਲੇ ਆਦੇਸ਼ ਤੱਕ ਯਾਤਰੀਆਂ ਲਈ ਸੇਵਾਵਾਂ ਬੰਦ ਰਹਿਣਗੀਆਂ : ਦਿੱਲੀ ਮੈਟਰੋ
NEXT STORY