ਜੌਨਪੁਰ- ਉੱਤਰ ਪ੍ਰਦੇਸ਼ ਦੇ ਜੌਨਪੁਰ ਜ਼ਿਲ੍ਹੇ ਦੇ ਖੇਤਾਸਰਾਏ ਥਾਣਾ ਖੇਤਰ 'ਚ ਸ਼ੁੱਕਰਵਾਰ ਦੇਰ ਰਾਤ ਬਰਾਤ ਲੈ ਕੇ ਜਾ ਰਹੇ ਲਾੜੇ ਦਾ ਕਤਲ ਲਾੜੀ ਦੇ ਭਰਾ (ਮਾਮੇ ਦੇ ਮੁੰਡੇ) ਨੇ ਕਰ ਦਿੱਤਾ। ਉਹ ਉਸ ਦੇ ਪ੍ਰੇਮ ਵਿਆਹ ਤੋਂ ਨਾਰਾਜ਼ ਸੀ ਅਤੇ ਆਪਣੇ ਪਰਿਵਾਰ ਨੂੰ ਰਿਸ਼ਤਾ ਤੋੜਨ ਲਈ ਕਹਿ ਰਿਹਾ ਸੀ। ਜਦੋਂ ਉਨ੍ਹਾਂ ਨੇ ਇਨਕਾਰ ਕਰ ਦਿੱਤਾ ਤਾਂ ਉਸ ਨੇ ਲਾੜੇ ਦਾ ਹੀ ਕਤਲ ਕਰ ਦਿੱਤਾ। ਇਸ ਦੀ ਪੁਸ਼ਟੀ ਐੱਸਐੱਸਪੀ ਕੁੰਵਰ ਅਨੁਪਮ ਸਿੰਘ ਨੇ ਕੀਤੀ। ਪੁਲਸ ਨੇ ਐਤਵਾਰ ਨੂੰ ਦੋਸ਼ੀਆਂ ਦੇ 8 ਮਦਦਗਾਰਾਂ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਹੈ। ਸੀਨੀਅਰ ਪੁਲਸ ਸੁਪਰਡੈਂਟ ਕੁੰਵਰ ਅਨੁਪਮ ਸਿੰਘ ਨੇ ਐਤਵਾਰ ਨੂੰ ਕਿਹਾ ਕਿ ਲਾੜੀ ਦੇ ਮਾਮੇ ਦੇ ਮੁੰਡੇ ਪ੍ਰਦੀਪ ਬਿੰਦ ਨੇ ਆਪਣੇ ਸਾਥੀ ਰਵੀ ਯਾਦਵ ਨਾਲ ਮਿਲ ਕੇ ਸ਼ੁੱਕਰਵਾਰ ਰਾਤ ਨੂੰ ਲਾੜੇ ਆਜ਼ਾਦ ਬਿੰਦ ਦੀ ਕਾਰ ਨੂੰ ਓਵਰਟੇਕ ਕੀਤਾ, ਇਸ ਨੂੰ ਰੋਕਿਆ ਅਤੇ ਫਿਰ ਅੰਨ੍ਹੇਵਾਹ ਗੋਲੀਆਂ ਚਲਾਈਆਂ। ਆਜ਼ਾਦ ਦੇ ਪੇਟ 'ਚ ਦੋ ਅਤੇ ਜਬਾੜੇ 'ਚ ਇਕ ਗੋਲੀ ਲੱਗੀ। ਉਸ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ। ਪੁਲਸ ਨੇ ਘਟਨਾ ਤੋਂ ਬਾਅਦ ਲਾੜੀ ਸੋਨੀ ਬਿੰਦ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਪ੍ਰਦੀਪ, ਰਵੀ ਅਤੇ ਭੋਲੇ ਰਾਜਭਰ ਦੇ ਨਾਂ ਦੱਸੇ।
ਪ੍ਰਦੀਪ ਅਤੇ ਰਵੀ ਨੂੰ ਭੋਲੇ ਨੇ ਹੀ ਲਾੜੇ ਦੀ ਲੋਕੇਸ਼ਨ ਸ਼ੇਅਰ ਕੀਤੀ ਸੀ। ਸੀਨੀਅਰ ਪੁਲਸ ਸੁਪਰਡੈਂਟ ਨੇ ਕਿਹਾ ਕਿ ਪੁਲਸ ਨੇ ਪਰਿਵਾਰ ਵਾਲਿਆਂ ਦੀ ਸ਼ਿਕਾਇਤ 'ਤੇ ਦੋਸ਼ੀਆਂ ਖ਼ਿਲਾਫ਼ ਨਾਮਜ਼ਦ ਮੁਕੱਦਮਾ ਦਰਜ ਕਰ ਲਿਆ ਹੈ। ਉਨ੍ਹਾਂ 'ਤੇ 25-25 ਹਜ਼ਾਰ ਰੁਪਏ ਦਾ ਇਨਾਮ ਐਲਾਨ ਕੀਤਾ ਹੈ। ਗ੍ਰਿਫ਼ਤਾਰੀ ਲਈ ਤਿੰਨ ਟੀਮਾਂ ਬਣਾਈਆਂ ਗਈਆਂ ਹਨ, ਪੁਲਸ ਨੂੰ ਦੋਸ਼ੀ ਬਾਈਕ ਸਵਾਰਾਂ ਦਾ ਦੌੜਦੇ ਹੋਏ ਇਕ ਫੁਟੇਜ ਮਿਲਿਆ। ਲਾੜੇ ਆਜ਼ਾਦ ਦੇ ਭਰਾ ਆਕਾਸ਼ ਅਤੇ ਲਾੜੀ ਸੋਨੀ ਨੇ ਦੋਸ਼ੀਆਂ ਦੀ ਪਛਾਣ ਕੀਤੀ। ਪੁਲਸ ਨੇ ਦੱਸਿਆ ਕੀ ਸੀਸੀਟੀਵੀ ਤੋਂ ਪਤਾ ਲੱਗਾ ਕਿ ਬਾਈਕ ਸਵਾਰ ਦੋਸ਼ੀ ਸਰਾਏਖਵਾਜ਼ਾ ਵੱਲੋਂ ਆਏ ਸਨ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਖੇਤਾਸਰਾਏ ਵੱਲ ਦੌੜ ਗਏ। ਪੁਲਸ ਰਸਤੇ 'ਚ ਲੱਗੇ ਹੋਰ ਸੀਸੀਟੀਵੀ ਰਿਕਾਰਡ ਦੇਖ ਰਹੀ ਹੈ। ਰੂਟ ਮੈਪ ਤਿਆਰ ਕੀਤਾ ਜਾ ਰਿਹਾਹੈ ਤਾਂ ਕਿ ਦੋਸ਼ੀਆਂ ਨੂੰ ਟਰੇਸ ਕੀਤਾ ਜਾ ਸਕੇ। ਸੀਨੀਅਰ ਪੁਲਸ ਸੁਪਰਡੈਂਟ ਕੁੰਵਰ-ਅਨੁਪਮ ਸਿੰਘ ਨੇ ਦੱਸਿਆ ਕਿ ਖੇਤਾਸਰਾਏ ਪੁਲਸ ਟੀਮ ਨੇ ਗੋਲੀਆਂ ਮਾਰ ਕੇ ਲਾੜੇ ਦਾ ਕਤਲ ਕਰਨ ਵਾਲੇ ਲੋੜੀਂਦੇ ਅਤੇ ਇਨਾਮੀ ਦੋਸ਼ੀਆਂ ਨੂੰ ਸ਼ਰਨ ਵਾਲੇ 9 ਸਹਿਯੋਗੀਆਂ ਨੂੰ ਰਾਮਜੀਤ ਵਿੰਦ, ਆਦਿਤਿਆ ਗੌਤਮ, ਕਮਲੇਸ਼ ਯਾਦਵ, ਗੁਲਸ਼ਨ ਰਾਜਭਰ, ਸਾਹਿਲ ਰਾਜਭਰ, ਸਚਿਨ ਰਾਜਭਰ, ਸ਼ੋਲੇ ਰਾਜਭਰ ਅਤੇ ਬ੍ਰਜਮੋਹਨ ਵਿੰਦ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਕਤਲਕਾਂਡ 'ਚ ਫਰਾਰ ਤਿੰਨਾਂ ਇਨਾਮੀ ਦੋਸ਼ੀਆਂ ਵਿਰੁੱਧ ਜਲਦ ਹੀ ਗੈਂਗਸਟਰ ਅਤੇ ਰਾਸ਼ਟਰੀ ਸੁਰੱਖਿਆ ਕਾਨੂੰਨੀ (ਰਾਸੁਕਾ) ਦੇ ਅਧੀਨ ਵੀ ਕਾਰਵਾਈ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸ਼ਾਰਜਾਹ ਤੋਂ ਆਏ ਯਾਤਰੀ ਨੇ ਚੱਲਦੇ ਜਹਾਜ਼ 'ਚੋਂ ਮਾਰ'ਤੀ ਛਾਲ ! ਏਅਰਪੋਰਟ ਅਧਿਕਾਰੀਆਂ ਨੂੰ ਪੈ ਗਈਆਂ ਭਾਜੜਾਂ
NEXT STORY