ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਸੋਨਭੱਦਰ ਜ਼ਿਲ੍ਹੇ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਕੁਦਰਤ ਦੇ ਕਹਿਰ ਕਾਰਨ 2 ਮਾਸੂਮ ਬੱਚੀਆਂ ਦੀ ਜਾਨ ਚਲੀ ਗਈ ਹੈ। ਸ਼ਨੀਵਾਰ ਸ਼ਾਮ ਨੂੰ ਆਏ ਤੇਜ਼ ਝੱਖੜ ਦੌਰਾਨ ਅੰਬ ਇਕੱਠੇ ਕਰ ਰਹੀਆਂ ਦੋ ਮਾਸੂਮ ਬੱਚੀਆਂ ਦੀ ਅਸਮਾਨੀ ਬਿਜਲੀ ਡਿੱਗਣ ਕਾਰਨ ਮੌਤ ਹੋ ਗਈ, ਜਦਕਿ ਇੱਕ ਮੁੰਡਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।
ਇਹ ਘਟਨਾ ਬਭਨੀ ਪੁਲਸ ਸਟੇਸ਼ਨ ਖੇਤਰ ਦੇ ਪਿੰਡ 'ਚੌਨਾ' 'ਚ ਵਾਪਰੀ ਹੈ। ਮ੍ਰਿਤਕ ਬੱਚੀਆਂ ਦੀ ਪਛਾਣ ਅਰਚਨਾ (9 ਸਾਲ) ਅਤੇ ਆਸਥਾ (8 ਸਾਲ) ਵਜੋਂ ਹੋਈ ਹੈ, ਜਦਕਿ ਜ਼ਖ਼ਮੀ ਮੁੰਡੇ ਦੀ ਪਛਾਣ ਹਰਸ਼ (12 ਸਾਲ) ਵਜੋਂ ਹੋਈ ਹੈ, ਜੋ ਰੁੱਖ ਤੋਂ ਥੋੜ੍ਹੀ ਦੂਰੀ 'ਤੇ ਖੜ੍ਹਾ ਸੀ।
ਇਹ ਵੀ ਪੜ੍ਹੋ- ਜੰਗ 'ਚ ਸਾਥ ਨਾ ਦੇਣ ਵਾਲੇ ਯੂਰਪੀ ਦੇਸ਼ਾਂ ਤੋਂ ਖ਼ਫਾ ਹੋ ਗਏ ਟਰੰਪ ! ਵੱਡੀ ਕਾਰਵਾਈ ਦੀ ਕਰ ਰਹੇ ਤਿਆਰੀ
ਬਭਨੀ ਦੇ ਥਾਣਾ ਮੁਖੀ ਦਿਨੂੰ ਪ੍ਰਸਾਦ ਯਾਦਵ ਨੇ ਦੱਸਿਆ ਕਿ ਸ਼ਨੀਵਾਰ ਸ਼ਾਮ ਨੂੰ ਤੇਜ਼ ਤੂਫ਼ਾਨ ਆਇਆ ਸੀ, ਜਿਸ ਕਾਰਨ ਰੁੱਖਾਂ ਤੋਂ ਅੰਬ ਡਿੱਗ ਰਹੇ ਸਨ। ਅਰਚਨਾ ਅਤੇ ਆਸਥਾ ਅੰਬ ਇਕੱਠੇ ਕਰਨ ਲਈ ਰੁੱਖ ਹੇਠਾਂ ਗਈਆਂ ਸਨ, ਜਦੋਂ ਅਚਾਨਕ ਅਸਮਾਨੀ ਬਿਜਲੀ ਡਿੱਗ ਪਈ। ਦੋਵਾਂ ਬੱਚੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਜ਼ਖ਼ਮੀ ਹੋਏ ਹਰਸ਼ ਨੂੰ ਤੁਰੰਤ ਬਭਨੀ ਦੇ ਕਮਿਊਨਿਟੀ ਹੈਲਥ ਸੈਂਟਰ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਫਿਲਹਾਲ ਉਸ ਦਾ ਇਲਾਜ ਚੱਲ ਰਿਹਾ ਹੈ। ਪੁਲਸ ਨੇ ਦੋਵਾਂ ਬੱਚੀਆਂ ਦੀਆਂ ਦੇਹਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਸ ਘਟਨਾ ਕਾਰਨ ਪੂਰੇ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ ਹੈ।
ਇਹ ਵੀ ਪੜ੍ਹੋ- ਗਰਮੀ ਦੀਆਂ ਛੁੱਟੀਆਂ ਤੋਂ ਪਹਿਲਾਂ ਵੱਡਾ ਐਲਾਨ ! Air India ਨੇ ਯਾਤਰੀਆਂ ਨੂੰ ਦਿੱਤਾ ਝਟਕਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵੋਟਾਂ ਦੀ ਗਿਣਤੀ ਤੋਂ ਐਨ ਪਹਿਲਾਂ ਕੇਰਲ ਪੁਲਸ ਦੀ ਵੱਡੀ ਕਾਰਵਾਈ ! ਭਾਰੀ ਮਾਤਰਾ 'ਚ ਵਿਸਫੋਟਕ ਕੀਤੇ ਬਰਾਮਦ
NEXT STORY