ਨੈਸ਼ਨਲ ਡੈਸਕ- ਅੱਜ-ਕੱਲ ਵਿਆਹਾਂ 'ਚ ਕੁਝ ਖਾਸ ਅਤੇ ਅਨੋਖਾ ਕਰਨ ਦਾ ਰੁਝਾਨ ਵਧਦਾ ਜਾ ਰਿਹਾ ਹੈ। ਅਜਿਹੀ ਹੀ ਇਕ ਦਿਲਚਸਪ ਮਾਮਲਾ ਸਹਾਰਨਪੁਰ ਤੋਂ ਸਾਹਮਣੇ ਆਇਆ ਹੈ, ਜਿੱਥੇ ਲਾੜੇ ਵਿਵੇਕ ਕੁਮਾਰ ਨੇ ਆਪਣੇ ਵਿਆਹ ਦੌਰਾਨ ਇਕ ਨਵੀਂ ਮਿਸਾਲ ਕਾਇਮ ਕੀਤੀ ਹੈ। ਵਿਵੇਕ ਨੇ ਆਪਣੇ ਹੀ ਵਿਆਹ 'ਚ ਪੁਜਾਰੀ ਬਣ ਕੇ ਵੈਦਿਕ ਮੰਤਰਾਂ ਦਾ ਜਾਪ ਕੀਤਾ, ਜਿਸ ਕਾਰਨ ਉਨ੍ਹਾਂ ਦਾ ਵਿਆਹ ਸੰਪੰਨ ਹੋਇਆ ਸਗੋਂ ਇਹ ਅਨੋਖਾ ਵਿਆਹ ਚਰਚਾ ਦਾ ਵਿਸ਼ਾ ਬਣ ਗਿਆ।
ਇਹ ਵੀ ਪੜ੍ਹੋ- ਬੱਚਿਆਂ ਦੀਆਂ ਫਿਰ ਲੱਗੀਆਂ ਮੌਜਾਂ, 5 ਫਰਵਰੀ ਤੱਕ ਸਕੂਲ ਬੰਦ
ਲਾੜੇ ਨੇ ਆਪਣੇ ਹੀ ਵਿਆਹ 'ਚ ਮੰਤਰ ਪੜ੍ਹਨ ਦਾ ਲਿਆ ਫ਼ੈਸਲਾ
ਵਿਵੇਕ ਕੁਮਾਰ ਦਾ ਪਰਿਵਾਰ ਆਰੀਆ ਸਮਾਜ ਨਾਲ ਜੁੜਿਆ ਹੋਇਆ ਹੈ ਅਤੇ ਉਹ ਖੁਦ ਵੀ ਧਾਰਮਿਕ ਰੀਤੀ ਰਿਵਾਜਾਂ ਵਿਚ ਡੂੰਘਾ ਵਿਸ਼ਵਾਸ ਰੱਖਦਾ ਹੈ। ਉਸ ਨੇ ਦੱਸਿਆ ਕਿ ਉਹ ਬਚਪਨ ਤੋਂ ਹੀ ਆਰੀਆ ਸਮਾਜ ਦੇ ਧਾਰਮਿਕ ਸਮਾਗਮਾਂ ਵਿਚ ਭਾਗ ਲੈਂਦਾ ਰਿਹਾ ਹੈ, ਜਿੱਥੇ ਉਸ ਨੇ ਵੈਦਿਕ ਮੰਤਰਾਂ ਦੀ ਸਿੱਖਿਆ ਲਈ। 12ਵੀਂ ਜਮਾਤ ਤੋਂ ਬਾਅਦ ਉਸ ਨੇ ਆਚਾਰੀਆ ਵਰਿੰਦਰ ਸ਼ਾਸਤਰੀ ਤੋਂ ਆਪਣੀ ਵੈਦਿਕ ਸਿੱਖਿਆ ਜਾਰੀ ਰੱਖੀ। ਇਸ ਸਿੱਖਿਆ ਦੇ ਕਾਰਨ ਹੀ ਵਿਵੇਕ ਨੇ ਆਪਣੇ ਵਿਆਹ ਵਾਲੇ ਦਿਨ ਇਨ੍ਹਾਂ ਮੰਤਰਾਂ ਦਾ ਉੱਚਾਰਨ ਕਰਨ ਦਾ ਫੈਸਲਾ ਕੀਤਾ।
ਸੱਭਿਆਚਾਰਕ ਸਬੰਧਾਂ ਨੂੰ ਮਹੱਤਵ ਦਿੱਤਾ
ਵਿਵੇਕ ਦਾ ਮੰਨਣਾ ਹੈ ਕਿ ਭਾਰਤੀ ਸੱਭਿਆਚਾਰ ਅਤੇ ਪਰੰਪਰਾਵਾਂ ਨਾਲ ਜੁੜੇ ਰਹਿਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅਸੀਂ ਨਵੀਆਂ ਚੀਜ਼ਾਂ ਸਿੱਖ ਰਹੇ ਹਾਂ ਪਰ ਸਾਨੂੰ ਆਪਣੀਆਂ ਪੁਰਾਣੀਆਂ ਪਰੰਪਰਾਵਾਂ ਨੂੰ ਨਹੀਂ ਭੁੱਲਣਾ ਚਾਹੀਦਾ। ਇਸ ਸੋਚ ਨੂੰ ਉਸ ਨੇ ਆਪਣੇ ਵਿਆਹ ਵਾਲੇ ਦਿਨ ਆਪਣੇ ਕੰਮ ਰਾਹੀਂ ਸਾਬਤ ਕਰ ਦਿੱਤਾ। ਉਨ੍ਹਾਂ ਵਿਆਹ ਵਿਚ ਸ਼ਾਮਲ ਹੋਣ ਵਾਲੇ ਲੋਕਾਂ ਨੂੰ ਇਹ ਅਹਿਸਾਸ ਕਰਵਾਇਆ ਕਿ ਕਿਸੇ ਵੀ ਧਾਰਮਿਕ ਰਸਮ ਵਿਚ ਰਵਾਇਤੀ ਸਿੱਖਿਆ ਅਤੇ ਕਦਰਾਂ-ਕੀਮਤਾਂ ਦੀ ਮਹੱਤਤਾ ਨੂੰ ਕਾਇਮ ਰੱਖਿਆ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ- ਹੱਥ-ਪੈਰ ਹੋ ਜਾਂਦੇ ਹਨ ਸੁੰਨ, ਇਸ ਗੰਭੀਰ ਬੀਮਾਰੀ ਕਾਰਨ ਮਚੀ ਹਾਹਾਕਾਰ
ਵੀਡੀਓ ਵਾਇਰਲ ਹੋ ਗਿਆ
ਵਿਵੇਕ ਦੇ ਵਿਆਹ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਲੋਕ ਇਸ ਅਨੋਖੇ ਕਦਮ ਦੀ ਸ਼ਲਾਘਾ ਕਰ ਰਹੇ ਹਨ ਅਤੇ ਇਸ ਬਾਰੇ ਚਰਚਾ ਕਰ ਰਹੇ ਹਨ। ਇਸ ਵੀਡੀਓ ਵਿਚ ਵਿਵੇਕ ਨੂੰ ਪੂਰੀ ਸ਼ਰਧਾ ਅਤੇ ਵਿਸ਼ਵਾਸ ਨਾਲ ਵੈਦਿਕ ਮੰਤਰਾਂ ਦਾ ਜਾਪ ਕਰਦੇ ਦੇਖਿਆ ਜਾ ਸਕਦਾ ਹੈ। ਇਸ ਘਟਨਾ ਨੇ ਸਾਬਤ ਕਰ ਦਿੱਤਾ ਕਿ ਸਾਨੂੰ ਨਵੇਂ ਅਤੇ ਆਧੁਨਿਕ ਸਮੇਂ ਵਿਚ ਵੀ ਆਪਣੇ ਸੱਭਿਆਚਾਰਕ ਵਿਰਸੇ ਦਾ ਸਤਿਕਾਰ ਕਰਨਾ ਚਾਹੀਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗ੍ਰੀਸ ਦੀ ਕੁੜੀ ਨੂੰ ਹੋਇਆ ਭਾਰਤੀ ਨੌਜਵਾਨ ਨਾਲ ਪਿਆਰ, ਮਹਾਕੁੰਭ 'ਚ ਕਰਵਾਇਆ ਵਿਆਹ
NEXT STORY