ਪ੍ਰਯਾਗਰਾਜ- ਪ੍ਰਯਾਗਰਾਜ 'ਚ 144 ਸਾਲ ਬਾਅਦ ਲੱਗੇ ਮਹਾਕੁੰਭ ਨੂੰ ਸਾਰੇ ਲੋਕ ਯਾਦਗਾਰ ਬਣਾਉਣਾ ਚਾਹੁੰਦੇ ਹਨ। ਗ੍ਰੀਸ ਦੀ ਇਕ ਕੁੜੀ ਨੇ ਵੀ ਕੁਝ ਅਜਿਹਾ ਹੀ ਕੀਤਾ ਹੈ। ਇਸ ਕੁੜੀ ਨੇ ਇੱਥੇ ਇਕ ਭਾਰਤੀ ਨੌਜਵਾਨ ਨਾਲ ਵਿਆਹ ਕਰਵਾਇਆ ਹੈ। ਕੁੜੀ ਦਾ ਨਾਂ ਪੇਨੇਲੋਪ ਅਤੇ ਪੁਰਸ਼ ਦਾ ਨਾਂ ਸਿਧਾਰਥ ਹੈ। ਸਿਧਾਰਥ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਐਤਵਾਰ ਨੂੰ ਇਹ ਦੋਵੇਂ ਮਹਾਕੁੰਭ 'ਚ ਇਕ-ਦੂਜੇ ਦੇ ਹੋ ਗਏ। ਵਿਆਹ ਤੋਂ ਬਾਅਦ ਇਸ ਜੋੜੇ ਨੇ ਕਿਹਾ ਕਿ ਉਨ੍ਹਾਂ ਨੇ ਮਹਾਕੁੰਭ 'ਚ ਇਸ ਲਈ ਵਿਆਹ ਕਰਵਾਇਆ, ਕਿਉਂਕਿ ਉਹ ਦੈਵੀ ਅਤੇ ਅਧਿਆਤਮਿਕ ਢੰਗ ਨਾਲ ਵਿਆਹੁਤਾ ਜੀਵਨ ਸ਼ੁਰੂ ਕਰਨਾ ਚਾਹੁੰਦੇ ਸਨ। ਵਿਆਹ ਮੌਕੇ ਹੋਣ ਵਾਲੀ ਪਾਰਟੀ ਅਤੇ ਪੀਣ-ਪਿਲਾਉਣ ਦਾ ਕਲਚਰ ਉਨ੍ਹਾਂ ਨੂੰ ਪਸੰਦ ਨਹੀਂ ਹੈ।
ਗ੍ਰੀਸ ਦੀ ਕੁੜੀ ਅਤੇ ਭਾਰਤੀ ਨੌਜਵਾਨ ਦੇ ਵਿਆਹ 'ਚ ਜੂਨਾ ਅਖਾੜੇ ਦੇ ਮਹਾਮੰਡਲੇਸ਼ਵਰ ਸਵਾਮੀ ਯਤੀਂਦ੍ਰਾਨੰਦ ਗਿਰੀ ਨੇ ਕੰਨਿਆਦਾਨ ਦੀ ਰਸਮ ਨਿਭਾਈ। ਇਸ ਦੌਰਾਨ ਲਾੜੀ ਦੀ ਮਾਂ ਅਤੇ ਉਸ ਦੇ ਹੋਰ ਰਿਸ਼ਤੇਦਾਰ ਵੀ ਇੱਥੇ ਮੌਜੂਦ ਸਨ। ਸਵਾਮੀ ਯਤੀਂਦ੍ਰਾਨੰਦ ਗਿਰੀ ਨੇ ਦੱਸਿਆ ਕਿ ਗ੍ਰੀਸ ਦੀ ਕੁੜੀ ਨੇ ਕੁਝ ਸਾਲ ਪਹਿਲੇ ਸਨਾਤਨ ਧਰਮ ਅਪਣਾ ਲਿਆ ਸੀ। ਉਹ ਭਗਵਾਨ ਸ਼ੰਕਰ ਦੀ ਭਗਤ ਹੈ। ਉਨ੍ਹਾਂ ਦੱਸਿਆ ਕਿ ਸਿਧਾਰਥ ਵੀ ਸਾਡਾ ਭਗਤ ਹੈ। ਉਹ ਯੋਗ ਦੇ ਪ੍ਰਚਾਰ ਅਤੇ ਸਨਾਤਨ ਦੀ ਸੇਵਾ ਲਈ ਕਈ ਦੇਸ਼ਾਂ 'ਚ ਜਾ ਚੁੱਕਿਆ ਹੈ। ਅੱਜ ਪਰੰਪਰਾਵਾਂ ਦੀ ਪਾਲਣਾ ਕਰਦੇ ਹੋਏ ਇਨ੍ਹਾਂ ਦੋਵਾਂ ਨੂੰ ਅਗਨੀ ਦੇ ਫੇਰੇ ਕਰਵਾ ਕੇ ਵਿਆਹ ਦੀ ਰਸਮ ਪੂਰੀ ਕੀਤੀ ਗਈ। ਭਾਰਤ 'ਚ ਵਿਆਹ ਕਰਵਾ ਕੇ ਪੇਨੇਲੋਪ ਵੀ ਬਹੁਤ ਖੁਸ਼ ਨਜ਼ਰ ਆਈ। ਇਸ ਜੋੜੇ ਨੇ ਤੈਅ ਕੀਤਾ ਹੈ ਕਿ ਉਹ ਮਹਾਕੁੰਭ ਦੇ ਅੰਤ ਤੱਕ ਇੱਥੇ ਰੁਕਣਗੇ ਅਤੇ 29 ਜਨਵਰੀ ਨੂੰ ਸੰਗਮ 'ਤੇ ਇਸ਼ਨਾਨ ਕਰਨਗੇ। ਪੇਨੇਲੋਪ ਨੇ ਕਿਹਾ ਕਿ ਮੈਂ ਇਸ ਨੂੰ ਮਿਸ ਨਹੀਂ ਕਰਨਾ ਚਾਹਾਂਗੀ। ਅਸੀਂ ਮਹਾਕੁੰਭ ਦੀ ਸ਼ੁਰੂਆਤ ਤੋਂ ਹੀ ਇੱਥੇ ਹਾਂ ਅਤੇ ਅਸੀਂ ਉਦੋਂ ਤੱਕ ਇੱਥੇ ਰਹਾਂਗੇ, ਜਦੋਂ ਤੱਕ ਇਹ ਪੂਰਨ ਨਹੀਂ ਹੋ ਜਾਂਦਾ। ਉਨ੍ਹਾਂ ਕਿਹਾ ਕਿ ਮੇਰੀ ਮਾਂ ਵੀ ਇਸ ਇਸ਼ਨਾਨ ਦਾ ਹਿੱਸਾ ਬਣੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਹਾਰਨਪੁਰ 'ਚ 1.23 ਕਰੋੜ ਰੁਪਏ ਦੀ ਸਮੈਕ ਸਮੇਤ ਦੋ ਤਸਕਰ ਗ੍ਰਿਫ਼ਤਾਰ
NEXT STORY