ਕਰਨਾਲ- ਹਰਿਆਣਾ ਦੇ ਕਰਨਾਲ ਦੇ ਪਿੰਡ ਕਲਵੇਹੜੀ ਵਾਸੀ ਇਕ ਕੁੜੀ ਦਾ ਵਿਆਹ ਦਾਜ ਦੀ ਡਿਮਾਂਡ ਪੂਰੀ ਨਾ ਹੋਣ ਕਾਰਨ ਟੁੱਟ ਗਿਆ। ਪੁਲਸ ਨੇ ਮੁੰਡੇ ਸਮੇਤ 7 ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਪਿੰਡ ਕਲਵੇਹੜੀ ਵਾਸੀ ਬਰਿਆਮ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੀ ਛੋਟੀ ਧੀ ਦਾ ਰਿਸ਼ਤਾ ਸੋਨੀਪਤ ਦੇ ਪਿੰਡ ਦਤੌਲੀ ਵਾਸੀ ਮੁੰਡੇ ਨਾਲ ਤੈਅ ਕੀਤਾ ਸੀ। 11 ਫਰਵਰੀ ਨੂੰ ਬਰਾਤ ਆਉਣੀ ਸੀ, ਜਿਸ ਨੂੰ ਲੈ ਕੇ ਵਿਆਹ ਦੀ ਤਿਆਰੀ ਚੱਲ ਰਹੀ ਸੀ ਅਤੇ ਕਾਰਡ ਵੰਡ ਚੁਕੇ ਸਨ।
ਇਹ ਵੀ ਪੜ੍ਹੋ : ਸਾਵਧਾਨ! ਚਮੜੀ 'ਤੇ 21 ਅਤੇ ਪਲਾਸਟਿਕ 'ਤੇ 8 ਘੰਟੇ ਜਿਊਂਦਾ ਰਹਿੰਦੈ ਓਮੀਕ੍ਰੋਨ
ਬਰਿਆਮ ਦਾ ਦੋਸ਼ ਹੈ ਕਿ ਮੁੰਡੇ ਪੱਖ ਵਲੋਂ ਪਹਿਲਾਂ ਤਾਂ ਆਪਣੀ ਪਸੰਦ ਦਾ ਸਮਾਨ ਸੋਨੀਪਤ ਤੋਂ ਲੈਣ ਦੀ ਗੱਲ ਕਹੀ ਗਈ। ਉਸ ਤੋਂ ਬਾਅਦ ਵਿਚੋਲੇ ਦੇ ਮਾਧਿਅਮ ਨਾਲ ਬੁਲੇਟ ਮੋਟਰਸਾਈਕਲ ਲੈਣ ਦੀ ਗੱਲ ਹੋਈ। ਜਦੋਂ ਕੁੜੀ ਵਾਲਿਆਂ ਨੇ ਬਾਈਕ ਦੀ ਗੱਲ ਮੰਨ ਲਈ ਤਾਂ ਉਨ੍ਹਾਂ ਨੇ ਕ੍ਰੇਟਾ ਕਾਰ ਦੀ ਡਿਮਾਂਡ ਕੀਤੀ, ਜਿਸ ਨੂੰ ਕੁੜੀ ਵਾਲੇ ਪੂਰਾ ਨਹੀਂ ਕਰ ਸਕੇ ਅਤੇ ਉਨ੍ਹਾਂ ਨੇ ਰਿਸ਼ਤਾ ਤੋੜ ਦਿੱਤਾ। ਕੁੜੀ ਦੇ ਭਰਾ ਨਵੀਨ ਨੇ ਦੱਸਿਆ ਕਿ ਮੁੰਡਾ ਸਰਕਾਰੀ ਨੌਕਰੀ ਕਰਦਾ ਹੈ, ਜੋ ਆਪਣੀ ਨੌਕਰੀ ਦਾ ਰੌਬ ਝਾੜਦਾ ਸੀ ਅਤੇ ਕਹਿੰਦਾ ਸੀ ਕਿ ਉਸ ਨੂੰ ਬ੍ਰਾਂਡੇਡ ਸਮਾਨ ਚਾਹੀਦਾ। ਉਸ ਨੂੰ ਕਾਰ ਵੀ ਚਾਹੀਦੀ ਹੈ। ਇੰਨਾ ਹੀ ਨਹੀਂ ਮੁੰਡੇ ਵਲੋਂ ਇਹ ਵੀ ਬੋਲਿਆ ਗਿਆ ਕਿ ਜੇਕਰ ਪੁਲਸ 'ਚ ਸ਼ਿਕਾਇਕ ਕੀਤੀ ਤਾਂ ਫਿਰ ਵੀ ਉਹ ਉਨ੍ਹਾਂ ਦਾ ਕੁਝ ਨਹੀਂ ਵਿਗਾੜ ਸਕਣਗੇ, ਕਿਉਂਕਿ ਉਨ੍ਹਾਂ ਕੋਲ ਬਹੁਤ ਪੈਸਾ ਹੈ ਅਤੇ ਕਾਫ਼ੀ ਜਾਣਕਾਰੀ ਵੀ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਕੋਲਕਾਤਾ ਹਵਾਈ ਅੱਡੇ ਕੋਲ 11 ਏਕੜ ਜ਼ਮੀਨ 'ਤੇ ਝੁੱਗੀਵਾਸੀਆਂ ਦਾ ਕਬਜ਼ਾ, ਸ਼ਿਕਾਇਤ ਦਰਜ
NEXT STORY