ਮਨਾਲੀ—ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲੇ ਦੇ ਮਨਾਲੀ ਇਲਾਕੇ 'ਚ ਅੱਜ ਭਾਵ ਐਤਵਾਰ ਨੂੰ ਇੱਕ ਲਾੜੇ ਨੇ ਵਿਆਹ ਦੇ ਬੰਧਨ 'ਚ ਬੱਝਣ ਤੋਂ ਪਹਿਲਾਂ ਵੋਟ ਪਾਈ। ਵੋਟ ਪਾਉਣ ਤੋਂ ਬਾਅਦ ਉਤਸ਼ਾਹਿਤ ਲਾੜੇ ਨੇ ਕਿਹਾ,'ਵੋਟ ਪਾਉਣਾ ਸਾਡਾ ਪਹਿਲਾਂ ਅਧਿਕਾਰ ਹੈ' ਇਸ ਤੋਂ ਬਾਅਦ ਲਾੜਾ ਬਰਾਤ ਸਮੇਤ ਲਾੜੀ ਵਿਆਹੁਣ ਲਈ ਰਵਾਨਾ ਹੋਇਆ।

ਦੱਸਿਆ ਜਾਂਦਾ ਹੈ ਕਿ ਮਨਾਲੀ ਦਾ ਰਹਿਣ ਵਾਲਾ ਨੌਜਵਾਨ ਅਨਿਲ ਠਾਕੁਰ ਦਾ ਅੱਜ ਵਿਆਹ ਹੈ ਅਤੇ ਅਨਿਲ ਨੇ ਵੋਟ ਪਾ ਕੇ ਆਪਣਾ ਫਰਜ਼ ਪੂਰਾ ਕੀਤਾ। ਲਾੜੇ ਨੇ ਵੋਟਿੰਗ ਕੇਂਦਰ 'ਚ ਆਪਣੀ ਮਾਤਾ ਡੁਗਲੀ ਦੇਵੀ, ਪਿਤਾ ਚੇਤ ਰਾਮ ਸਮੇਤ ਵੋਟ ਪਾਈ।

ਦੱਸਣਯੋਗ ਹੈ ਕਿ ਅੱਜ ਲੋਕ ਸਭਾ ਦੇ ਆਖਰੀ ਪੜਾਅ ਭਾਵ ਸੱਤਵੇ ਪੜਾਅ 'ਤੇ ਹਿਮਾਚਲ ਸਮੇਤ 8 ਸੂਬਿਆਂ ਦੀਆਂ 59 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਹਿਮਾਚਲ 'ਚ ਵੀ 4 ਸੀਟਾਂ 'ਤੇ ਵੋਟਿੰਗ ਜਾਰੀ ਹੈ ਜਿੱਥੇ 12 ਵਜੇ ਤੱਕ 27 ਫੀਸਦੀ ਵੋਟਿੰਗ ਹੋਈ।

ਜਾਣੋ ਕਿਉਂ ਰਾਹੁਲ ਗਾਂਧੀ ਨੇ ਕੀਤੀ ਔਰਤਾਂ ਦੀ ਪ੍ਰਸ਼ੰਸਾ ਤੇ ਕਿਹਾ- 'ਸਲਾਮ' ਕਰਦਾ ਹਾਂ
NEXT STORY