ਅਮੇਠੀ- ਇਕ 30 ਸਾਲਾ ਵਿਅਕਤੀ ਨੇ ਰੇਲਵੇ ਸਟੇਸ਼ਨ ਕੋਲ ਰੇਲ ਗੱਡੀ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਉਸ ਦੀ ਬਾਰਾਤ ਆਜਮਗੜ੍ਹ ਜਾ ਰਹੀ ਸੀ। ਇਹ ਘਟਨਾ ਸ਼ੁੱਕਰਵਾਰ ਦੇਰ ਸ਼ਾਮ ਅਮੇਠੀ ਜ਼ਿਲ੍ਹੇ 'ਚ ਲਖਨਊ-ਵਾਰਾਣਸੀ ਰੇਲਵੇ ਸੈਕਸ਼ਨ 'ਤੇ ਵਾਪਰੀ। ਪੁਲਸ ਅਨੁਸਾਰ ਰਾਏਬਰੇਲੀ ਜ਼ਿਲ੍ਹੇ ਦੇ ਸਲੋਨ ਵਾਸੀ ਰਵੀ ਦੀ ਬਾਰਾਤ ਸ਼ੁੱਕਰਵਾਰ ਸ਼ਾਮ ਆਜਮਗੜ੍ਹ ਜਾ ਰਹੀ ਸੀ।
ਇਹ ਵੀ ਪੜ੍ਹੋ : ਪਤਨੀ ਨੂੰ ਪਤੀ ਦੀ ਜਾਇਦਾਦ ਮੰਨਣ ਵਾਲੀ ਸੋਚ ਹੁਣ ਗੈਰ-ਸੰਵਿਧਾਨ ਹੈ : ਹਾਈ ਕੋਰਟ
ਬਾਰਾਤ ਜਦੋਂ ਗੌਰੀਗੰਜ ਕਸਬੇ ਦੇ ਸੈਠਾ ਚੌਰਾਹੇ 'ਤੇ ਪਹੁੰਚੀ, ਉਦੋਂ ਲਾੜਾ ਰਵੀ ਕੁਮਾਰ ਗੱਡੀ ਤੋਂ ਉਤਰ ਕੇ ਫਰਾਰ ਹੋ ਗਿਆ। ਪਰਿਵਾਰ ਵਾਲੇ ਕਾਫ਼ੀ ਦੇਰ ਤੱਕ ਫੋਨ ਕਰਦੇ ਰਹੇ। ਰਵੀ ਉਨ੍ਹਾਂ ਨੂੰ ਵੱਖ-ਵੱਖ ਥਾਵਾਂ ਦਾ ਪਤਾ ਦੱਸ ਕੇ ਗੁੰਮਰਾਹ ਕਰਦਾ ਰਿਹਾ। ਇਸ ਦੌਰਾਨ ਉਹ ਪ੍ਰਤਾਪਗੜ੍ਹ ਤੋਂ ਲਖਨਊ ਜਾ ਰਹੀ ਰੇਲ ਗੱਡੀ 'ਤੇ ਬਨੀ ਰੇਲਵੇ ਸਟੇਸ਼ਨ ਪੁੱਜਿਆ। ਉੱਥੇ ਉਤਰਨ ਤੋਂ ਬਾਅਦ ਪ੍ਰਤਾਪਗੜ੍ਹ-ਲਖਨਊ ਰੂਟ 'ਤੇ ਜਾ ਰਹੀ ਮਾਲ ਗੱਡੀ ਅੱਗੇ ਛਾਲ ਮਾਰ ਦਿੱਤੀ। ਗੌਰੀਗੰਜ ਥਾਣੇ ਦੇ ਐੱਸਐੱਚਓ ਸ਼ਾਮ ਨਾਰਾਇਣ ਪਾਂਡੇ ਨੇ ਸ਼ਨੀਵਾਰ ਨੂੰ ਦੱਸਿਆ ਕਿ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ। ਖ਼ੁਦਕੁਸ਼ੀ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਰਕਾਰੀ ਟੀਚਰ ਨੇ ਸਕੂਲ 'ਚ ਹੀ ਕੀਤੀ ਅਜਿਹੀ ਕਰਤੂਤ ਕਿ..., ਵੀਡੀਓ ਵਾਇਰਲ ਹੋਣ ਮਗਰੋਂ ਪੈ ਗਈ ਕਾਰਵਾਈ
NEXT STORY