ਭੋਪਾਲ (ਵਾਰਤਾ)— ਤਾਮਿਲਨਾਡੂ ਵਿਚ ਹੈਲੀਕਾਪਟਰ ਹਾਦਸੇ ਕਾਰਨ ਸ਼ਹੀਦ ਹੋਏ ਹਵਾਈ ਫ਼ੌਜ ਦੇ ਜਾਂਬਾਜ਼ ਅਧਿਕਾਰੀ ਗਰੁੱਪ ਕੈਪਟਨ ਵਰੁਣ ਸਿੰਘ ਦੀ ਮਿ੍ਰਤਕ ਦੇਹ ਅੱਜ ਦੁਪਹਿਰ ਭੋਪਾਲ ਲਿਆਂਦੀ ਗਈ। ਹਵਾਈ ਫ਼ੌਜ ਦੇ ਵਿਸ਼ੇਸ਼ ਜਹਾਜ਼ ਰਾਹੀਂ ਉਨ੍ਹਾਂ ਦੀ ਮਿ੍ਰਤਕ ਦੇਹ ਰਾਜਾ ਭੋਜ ਹਵਾਈ ਅੱਡੇ ’ਤੇ ਪਹੁੰਚੀ, ਜਿੱਥੇ ਫ਼ੌਜ, ਪੁਲਸ ਦੇ ਅਧਿਕਾਰੀਆਂ ਨਾਲ ਹੀ ਜਨਪ੍ਰਤੀਨਿਧੀ ਮੌਜੂਦ ਸਨ। ਉਨ੍ਹਾਂ ਦੀ ਮਿ੍ਰਤਕ ਦੇਹ ਹਵਾਈ ਅੱਡੇ ਤੋਂ ਉਨ੍ਹਾਂ ਦੇ ਇੱਥੇ ਸਥਿਤ ਇਨਰ ਕੋਟਰ ਸਥਿਤ ਨਿਵਾਸ ’ਤੇ ਲਿਜਾਈ ਜਾਵੇਗੀ। ਅੱਜ ਦਿਨ ਵਿਚ ਕਾਲੋਨੀ ਵਾਸੀ ਅਤੇ ਹੋਰ ਨਾਗਰਿਕ ਗਰੁੱਪ ਕੈਪਟਨ ਦੇ ਅੰਤਿਮ ਦਰਸ਼ਨ ਕਰਨਗੇ।
ਇਹ ਵੀ ਪੜ੍ਹੋ - ਤਾਮਿਲਨਾਡੂ ਹੈਲੀਕਾਪਟਰ ਹਾਦਸੇ 'ਚ ਜ਼ਖਮੀ ਗਰੁੱਪ ਕੈਪਟਨ ਵਰੁਣ ਸਿੰਘ ਨਹੀਂ ਰਹੇ
ਓਧਰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵਰੁਣ ਸਿੰਘ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੀ ਸਨਮਾਨ ਰਾਸ਼ੀ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ। ਚੌਹਾਨ ਨੇ ਟਵੀਟ ਕੀਤਾ, ‘‘ਮਾਂ ਭਾਰਤੀ ਦੇ ਸਪੂਤ, ਸ਼ੌਰਿਆ ਦੇ ਪ੍ਰਤੀਕ, ਵੀਰ ਜਵਾਨ ਵਰੁਣ ਸਿੰਘ ਜੀ ਦੇ ਚਰਨਾਂ ਵਿਚ ਫੁੱਲ ਭੇਟ ਕਰਦਾ ਹਾਂ। ਉਨ੍ਹਾਂ ਦਾ ਅੰਤਿਮ ਸੰਸਕਾਰ ਪੂਰੇ ਸਰਕਾਰੀ ਅਤੇ ਫ਼ੌਜੀ ਸਨਮਾਨ ਨਾਲ ਕੀਤਾ ਜਾਵੇਗਾ।
ਇਹ ਵੀ ਪੜ੍ਹੋ - 8 ਦਿਨਾਂ ਤੱਕ ਮੌਤ ਨਾਲ ਜੰਗ ਲੜਦੇ ਰਹੇ ਗਰੁੱਪ ਕੈਪਟਨ ‘ਵਰੁਣ’, ਨਮ ਕਰ ਗਏ ਅੱਖਾਂ
ਸ਼ੌਰਿਆ ਚੱਕਰ ਨਾਲ ਸਨਮਾਨਤ ਗਰੁੱਪ ਕੈਪਟਨ ਵਰੁਣ ਸਿੰਘ ਦਾ ਅੰਤਿਮ ਸੰਸਕਾਰ ਸ਼ੁੱਕਰਵਾਰ ਨੂੰ ਇੱਥੇ ਫ਼ੌਜੀ ਸਨਮਾਨ ਨਾਲ ਬੈਰਾਗੜ੍ਹ ਵਿਸ਼ਰਾਮਘਾਟ ਵਿਚ ਸਵੇਰੇ 11 ਵਜੇ ਕੀਤਾ ਜਾਵੇਗਾ। ਫ਼ੌਜ ਦੇ ਅਧਿਕਾਰੀਆਂ ਅਤੇ ਜਵਾਨਾਂ ਦੀ ਮੌਜੂਦਗੀ ਵਿਚ ਅੰਤਿਮ ਵਿਦਾਈ ਦਿੱਤੀ ਜਾਵੇਗੀ। ਦੱਸ ਦੇਈਏ ਕਿ ਗਰੁੱਪ ਕੈਪਟਨ ਵਰੁਣ ਸਿੰਘ ਭੋਪਾਲ ਵਾਸੀ ਕਰਨਲ ਕੇ. ਪੀ. ਸਿੰਘ (ਸੇਵਾਮੁਕਤ) ਦੇ ਪੁੱਤਰ ਹਨ। ਕਰਨਲ ਕੇ. ਪੀ. ਸਿੰਘ ਦੇ ਇਕ ਹੋਰ ਪੁੱਤਰ ਤਨੁਜ ਸਿੰਘ ਭਾਰਤੀ ਜਲ ਸੈਨਾ ਵਿਚ ਲੈਫਟੀਨੈਂਟ ਕਮਾਂਡਰ ਹਨ।
ਇਹ ਵੀ ਪੜ੍ਹੋ : ਬਿਪਿਨ ਰਾਵਤ ਦੇ ਹੈਲੀਕਾਪਟਰ ਹਾਦਸੇ ਤੋਂ ਕੁਝ ਸਕਿੰਟ ਪਹਿਲਾਂ ਦੀ ਵੀਡੀਓ ਆਈ ਸਾਹਮਣੇ
ਜ਼ਿਕਰਯੋਗ ਹੈ ਕਿ ਤਾਮਿਲਨਾਡੂ ਵਿਚ ਕੰਨੂਰ ਨੇੜੇ ਹੈਲੀਕਾਪਟਰ ਹਾਦਸੇ ਵਿਚ ਗੰਭੀਰ ਰੂਪ ਨਾਲ ਜ਼ਖਮੀ ਵਰੁਣ ਸਿੰਘ ਦਾ ਬੁੱਧਵਾਰ ਸਵੇਰੇ ਬੈਂਗਲੁਰੂ ਦੇ ਇਕ ਫ਼ੌਜੀ ਹਸਪਤਾਲ ਵਿਚ ਦਿਹਾਂਤ ਹੋ ਗਿਆ। 8 ਦਸੰਬਰ ਨੂੰ ਹੋਏ ਇਸ ਹਾਦਸੇ ਵਿਚ ਸੀ. ਡੀ. ਐੱਸ. ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਸਮੇਤ 13 ਹੋਰ ਫ਼ੌਜੀ ਕਰਮੀਆਂ ਦੀ ਮੌਤ ਹੋ ਗਈ ਸੀ।
ਦਿੱਲੀ ’ਚ ਓਮੀਕ੍ਰੋਨ ਦੇ 4 ਨਵੇਂ ਮਾਮਲੇ, ਹੁਣ ਤੱਕ ਨਵੇਂ ਵੇਰੀਐਂਟ ਨਾਲ 10 ਪੀੜਤ ਮਿਲੇ
NEXT STORY