ਕਟੜਾ, (ਅਮਿਤ)- ਹਾਲ ਹੀ ਵਿਚ ਜੀ. ਐੱਸ. ਟੀ. ਕੌਂਸਲ ਦੀ ਹੋਈ ਮੀਟਿੰਗ ਵਿਚ ਹੈਲੀਕਾਪਟਰ ਦੇ ਕਿਰਾਏ ’ਤੇ ਜੀ. ਐੱਸ. ਟੀ. 5 ਫੀਸਦੀ ਕੀਤੇ ਜਾਣ ਦੇ ਹੁਕਮ ਜਾਰੀ ਹੋਏ ਹਨ, ਜਿਸ ਕਾਰਨ ਕਿਆਸ ਲਗਾਏ ਜਾ ਰਹੇ ਹਨ ਕਿ ਮਾਂ ਵੈਸ਼ਨੋ ਦੇਵੀ ਯਾਤਰਾ ਲਈ ਵਰਤੇ ਜਾਣ ਵਾਲੇ ਹੈਲੀਕਾਪਟਰਾਂ ਦੇ ਕਿਰਾਏ ਵਿਚ ਵੀ ਕਮੀ ਆਏਗੀ।
ਸ੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਵੱਲੋਂ ਕਟੜਾ ਤੋਂ ਸਾਂਝੀ ਛੱਤ ਦਰਮਿਆਨ ਚਲਾਈ ਜਾ ਰਹੀ ਹੈਲੀਕਾਪਟਰ ਸੇਵਾ ’ਤੇ ਪਹਿਲਾਂ ਹੀ 5 ਫੀਸਦੀ ਜੀ. ਐੱਸ. ਟੀ. ਲਿਆ ਜਾ ਰਿਹਾ ਹੈ। ਸ਼ਰਾਈਨ ਬੋਰਡ ਦਫ਼ਤਰ ਮੁਤਾਬਕ, ਕਟੜਾ ਅਤੇ ਸਾਂਝੀ ਛੱਤ ਦੇ ਵਿਚਕਾਰ ਹਰੇਕ ਸ਼ਰਧਾਲੂ ਨੂੰ ਇਕ ਪਾਸੇ ਲਈ 2100 ਰੁਪਏ ਅਦਾ ਕਰਨੇ ਪੈਂਦੇ ਹਨ, ਜਿਸ ਵਿਚ 2000 ਰੁਪਏ ਦਾ ਕਿਰਾਇਆ ਅਤੇ 5 ਫੀਸਦੀ ਜੀ. ਐੱਸ. ਟੀ. (100) ਸ਼ਾਮਲ ਹੈ।
ਇਸੇ ਤਰ੍ਹਾਂ ਹੈਲੀਕਾਪਟਰ ਰਾਹੀਂ ਯਾਤਰਾ ਕਰਨ ਵਾਲੇ ਸ਼ਰਧਾਲੂ ਨੂੰ ਦੋਵੇਂ ਪਾਸੇ 4200 ਰੁਪਏ ਦਾ ਭੁਗਤਾਨ ਕਰਨਾ ਪੈਂਦਾ ਹੈ, ਜਿਸ ਵਿਚ 4000 ਰੁਪਏ ਕਿਰਾਇਆ ਅਤੇ 5 ਫੀਸਦੀ ਜੀ. ਐੱਸ. ਟੀ. (200) ਸ਼ਾਮਲ ਹੈ।
ਸ਼ਰਾਈਨ ਬੋਰਡ ਦੇ ਸੀਨੀਅਰ ਅਧਿਕਾਰੀਆਂ ਮੁਤਾਬਕ ਪਹਿਲਾਂ ਤੋਂ ਹੀ ਕਟੜਾ-ਸਾਂਝੀ ਛੱਤ ਹੈਲੀਕਾਪਟਰ ਸੇਵਾ ਲਈ 5 ਫੀਸਦੀ ਜੀ. ਐੱਸ. ਟੀ. ਲਿਆ ਜਾ ਰਿਹਾ ਹੈ ਜਦ ਕਿ ਚਾਰਟਰਡ ਹੈਲੀਕਾਪਟਰ ਸੇਵਾ ਲਈ 18 ਫੀਸਦੀ ਜੀ. ਐੱਸ. ਟੀ. ਲਿਆ ਜਾ ਰਿਹਾ ਹੈ।
ਹਾਲਾਂਕਿ ਅਧਿਕਾਰਤ ਸੂਤਰਾਂ ਦੀ ਮੰਨੀਏ ਤਾਂ 16 ਅਕਤੂਬਰ ਤੋਂ ਹੈਲੀਕਾਪਟਰ ਦਾ ਇਕ ਪਾਸੇ ਦਾ ਕਿਰਾਇਆ 110 ਰੁਪਏ ਵਧ ਸਕਦਾ ਹੈ।
ਟਰੈਕਟਰ-ਟਰਾਲੀ ਪਲਟਣ ਕਾਰਨ 3 ਸਾਲਾ ਬੱਚੇ ਸਣੇ ਡਰਾਈਵਰ ਦੀ ਮੌਤ
NEXT STORY