ਨਵੀਂ ਦਿੱਲੀ- ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸ਼ੁੱਕਰਵਾਰ ਨੂੰ ਮਾਲ ਅਤੇ ਸੇਵਾ ਟੈਕਸ (ਜੀ.ਐੱਸ.ਟੀ.) ਪ੍ਰੀਸ਼ਦ ਦੀ ਬੈਠਕ ਤੋਂ ਕੁਝ ਘੰਟੇ ਪਹਿਲਾਂ ਕਿਹਾ ਕਿ ਕੋਰੋਨਾ ਵਾਇਰਸ ਸੰਕਰਮਣ ਨਾਲ ਨਜਿੱਠਣ ਲਈ ਇਸਤੇਮਾਲ ਕੀਤੀਆਂ ਜਾਣ ਵਾਲੀਆਂ ਸਾਰੀਆਂ ਦਵਾਈਆਂ ਅਤੇ ਮੈਡੀਕਲ ਉਪਕਰਣਾਂ ਤੋਂ ਜੀ.ਐੱਸ.ਟੀ. ਹਟਾਇਆ ਜਾਵੇ। ਉਨ੍ਹਾਂ ਨੇ ਕਈ ਦਵਾਈਆਂ ਅਤੇ ਮੈਡੀਕਲ ਉਪਕਰਣਾਂ 'ਤੇ ਲੱਗ ਰਹੇ ਜੀ.ਐੱਸ.ਟੀ. ਦਾ ਇਕ ਚਾਰਟ ਸਾਂਝਾ ਕਰਦੇ ਹੋਏ ਟਵੀਟ ਕੀਤਾ,''ਮਹਾਮਾਰੀ ਦੇ ਸਮੇਂ ਐਂਬੂਲੈਂਸ, ਬੈੱਡ, ਵੈਂਟੀਲੇਟਰ, ਆਕਸੀਜਨ, ਦਵਾਈਆਂ, ਟੀਕੇ ਲਈ ਪਰੇਸ਼ਾਨ ਹੋਏ ਲੋਕਾਂ ਤੋਂ ਕੋਵਿਡ ਸੰਬੰਧੀ ਉਤਪਾਦਾਂ 'ਤੇ ਜੀ.ਐੱਸ.ਟੀ. ਵਸੂਲਣਾ ਅਸੰਵੇਦਨਸ਼ੀਲਤਾ ਹੈ।''
ਉਨ੍ਹਾਂ ਨੇ ਕੇਂਦਰ ਨੂੰ ਅਪੀਲ ਕੀਤੀ,''ਅੱਜ ਜੀ.ਐੱਸ.ਟੀ. ਪ੍ਰੀਸ਼ਦ ਦੀ ਬੈਠਕ 'ਚ ਸਰਕਾਰ ਨੂੰ ਕੋਵਿਡ ਨਾਲ ਲੜਾਈ 'ਚ ਇਸਤੇਮਾਲ ਹੋ ਰਹੀਆਂ ਸਾਰੀਆਂ ਜੀਵਨ ਰੱਖਿਅਕ ਦਵਾਈਆਂ ਅਤੇ ਉਪਕਰਣਾਂ 'ਤੇ ਜੀ.ਐੱਸ.ਟੀ. ਹਟਾਉਣਾ ਚਾਹੀਦਾ।'' ਦੱਸਣਯੋਗ ਹੈ ਕਿ ਸ਼ੁੱਕਰਵਾਰ ਨੂੰ ਜੀ.ਐੱਸ.ਟੀ. ਪ੍ਰੀਸ਼ਦ ਦੀ ਡਿਜੀਟਲ ਬੈਠਕ ਹੋਵੇਗੀ। ਕਾਂਗਰਸ ਦਾ ਕਹਿਣਾ ਹੈ ਕਿ ਇਸ ਬੈਠਕ 'ਚ ਵਿਰੋਧੀ ਸ਼ਾਸਿਤ ਸੂਬੇ ਜੀ.ਐੱਸ.ਟੀ. ਦੀ ਵਿਵਸਥਾ 'ਚ ਸੁਧਾਰ ਅਤੇ ਸੂਬਿਆਂ ਨੂੰ ਸੈੱਸ ਸੰਬੰਧੀ ਮਾਲੀਆ ਦੇ ਨੁਕਸਾਨ ਦੀ ਭਰਪਾਈ ਲਈ ਕੇਂਦਰ ਤੋਂ ਗਰਾਂਟ ਦੀ ਜ਼ਰੂਰਤ 'ਤੇ ਜ਼ੋਰ ਦੇਣਗੇ।
ਚੱਕਰਵਾਤੀ ਤੂਫਾਨ ਦਰਮਿਆਨ ਓਡੀਸ਼ਾ ’ਚ 300 ਬੱਚੇ ਜੰਮੇ, ਕੁਝ ਨੂੰ ਨਾਂ ਮਿਲਿਆ ‘ਯਾਸ’
NEXT STORY