ਜੈਪੁਰ (ਅਸ਼ੋਕ)- ਸੀਕਰ ਜ਼ਿਲੇ ਦੇ ਬੇਸਵਾ ਪਿੰਡ ਕੋਲ ਬਦਮਾਸ਼ਾਂ ਨੇ ਫਤਿਹਪੁਰ ਥਾਣਾ ਅਧਿਕਾਰੀ ਮੁਕੇਸ਼ ਕਾਨੂੰਨਗੋ ਤੇ ਕਾਂਸਟੇਬਲ ਰਾਮ ਪ੍ਰਕਾਸ਼ ਨੂੰ ਗੋਲੀ ਮਾਰ ਦਿੱਤੀ, ਜਿਸ ਨਾਲ ਦੋਵਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਬਦਮਾਸ਼ ਅਜੇ ਚੌਧਰੀ ਅਤੇ ਉਸ ਦੇ ਕੁਝ ਸਾਥੀ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਜਾ ਰਹੇ ਹਨ। ਸੂਚਨਾ ਮਿਲਣ ’ਤੇ ਫਤਿਹਪੁਰ ਥਾਣਾ ਅਧਿਕਾਰੀ ਮੁਕੇਸ਼ ਕਾਨੂੰਨਗੋ ਅਤੇ ਕਾਂਸਟੇਬਲ ਰਾਮ ਪ੍ਰਕਾਸ਼ ਨੇ ਦੋਹਾਂ ਦਾ ਪਿੱਛਾ ਕੀਤਾ।
ਬੇਸਵਾ ਕੋਲ ਬਦਮਾਸ਼ਾਂ ਨੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ, ਜਿਸ ਨਾਲ ਦੋਹਾਂ ਦੀ ਮੌਤ ਹੋ ਗਈ। ਸੂਚਨਾ ਤੋਂ ਬਾਅਦ ਭਾਰੀ ਪੁਲਸ ਫੋਰਸ ਮੌਕੇ ’ਤੇ ਪਹੁੰਚੀ। ਦੋਵਾਂ ਲਾਸ਼ਾਂ ਨੂੰ ਫਤਿਹਪੁਰ ਦੇ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਗਿਆ ਹੈ। ਸੀਕਰ ਜ਼ਿਲੇ ਸਣੇ ਝੁੰਝੁਨੂੰ ਚੁਰੂ ਜ਼ਿਲੇ ਦੇ ਆਸ-ਪਾਸ ਦੇ ਇਲਾਕਿਆਂ ਵਿਚ ਨਾਕਾਬੰਦੀ ਸ਼ੁਰੂ ਕਰ ਦਿੱਤੀ ਹੈ।
ਤੱਥਾਂ ਦੀ ਪੜਤਾਲ ਕਰਨ 'ਤੇ ਮਨੋਜ ਤਿਵਾਰੀ ਦਾ ਝੂਠ ਆਇਆ ਸਾਹਮਣੇ
NEXT STORY