ਅਮਰੋਹਾ : ਉੱਤਰ ਪ੍ਰਦੇਸ਼ ਦੇ ਅਮਰੋਹਾ ਜ਼ਿਲ੍ਹੇ ਦੇ ਹਸਨਪੁਰ ਕੋਤਵਾਲੀ ਖੇਤਰ ਵਿੱਚ ਇੱਕ ਬਹੁਤ ਹੀ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਵਿਆਹ ਦੇ ਖਾਣੇ ਵਿੱਚ ਬਿਰਯਾਨੀ ਵਿਚ 'ਲੈੱਗ ਪੀਸ' ਨਾ ਮਿਲਣ ਕਾਰਨ ਬਾਰਾਤੀਆਂ ਨੇ ਰੱਜ ਕੇ ਹੰਗਾਮਾ ਕੀਤਾ। ਇਸ ਹੰਗਾਮੇ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਜਾਣਕਾਰੀ ਅਨੁਸਾਰ, ਸ਼ਨੀਵਾਰ ਨੂੰ ਹਸਨਪੁਰ ਦੇ ਇੱਕ ਬੈਂਕੁਇਟ ਹਾਲ ਵਿੱਚ ਬਾਰਾਤ ਆਈ ਸੀ। ਜਦੋਂ ਬਾਰਾਤੀਆਂ ਲਈ ਖਾਣਾ ਲਗਾਇਆ ਗਿਆ, ਤਾਂ ਕਈ ਬਾਰਾਤੀਆਂ ਨੂੰ ਬਿਰਯਾਨੀ ਵਿੱਚ ਚਿਕਨ ਲੈੱਗ ਪੀਸ ਨਹੀਂ ਮਿਲਿਆ, ਜਿਸ ਤੋਂ ਉਹ ਇੰਨੇ ਗੁੱਸੇ ਵਿੱਚ ਆ ਗਏ ਕਿ ਉਨ੍ਹਾਂ ਨੇ ਬੈਂਕੁਇਟ ਹਾਲ ਵਿੱਚ ਭੰਨ-ਤੋੜ ਸ਼ੁਰੂ ਕਰ ਦਿੱਤੀ। ਵਾਇਰਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਬਾਰਾਤੀ ਗੁੱਸੇ ਵਿੱਚ ਕੁਰਸੀਆਂ ਚੁੱਕ ਕੇ ਮੇਜ਼ਾਂ 'ਤੇ ਪਟਕ ਰਹੇ ਹਨ ਅਤੇ ਉਨ੍ਹਾਂ ਨੂੰ ਤੋੜ ਰਹੇ ਹਨ। ਪੂਰੇ ਹਾਲ ਵਿੱਚ ਚੀਕ-ਚਿਹਾੜਾ ਅਤੇ ਸ਼ੋਰ-ਸ਼ਰਾਬਾ ਮਚਿਆ ਹੋਇਆ ਸੀ।
ਇਸ ਪੂਰੇ ਮਾਮਲੇ ਬਾਰੇ ਹਸਨਪੁਰ ਥਾਣਾ ਇੰਚਾਰਜ਼ ਰਾਜੇਸ਼ ਕੁਮਾਰ ਤਿਵਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਵਾਇਰਲ ਵੀਡੀਓ ਰਾਹੀਂ ਘਟਨਾ ਦੀ ਜਾਣਕਾਰੀ ਮਿਲੀ ਹੈ। ਹਾਲਾਂਕਿ, ਬੈਂਕੁਇਟ ਹਾਲ ਦੇ ਮਾਲਕ ਵੱਲੋਂ ਅਜੇ ਤੱਕ ਕੋਈ ਲਿਖਤੀ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ। ਪੁਲਸ ਅਨੁਸਾਰ ਜਿਵੇਂ ਹੀ ਕੋਈ ਅਧਿਕਾਰਤ ਸ਼ਿਕਾਇਤ ਮਿਲਦੀ ਹੈ, ਮਾਮਲੇ ਦੀ ਜਾਂਚ ਕਰਕੇ ਲੋੜੀਂਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਰਾਜਸਥਾਨ ਦੇ ਅਜਮੇਰ 'ਚ ਦੋ ਲਾਪਤਾ ਨੌਜਵਾਨਾਂ ਦੀਆਂ ਲਾਸ਼ਾਂ ਖੂਹ 'ਚੋਂ ਬਰਾਮਦ, ਕਤਲ ਦਾ ਖਦਸ਼ਾ
NEXT STORY