ਨਰਮਦਾ- ਗੁਜਰਾਤ 'ਚ ਇਕ ਵੱਡੀ ਘਟਨਾ ਸਾਹਮਣੇ ਆਈ ਹੈ। ਨਰਮਦਾ ਜ਼ਿਲ੍ਹੇ ਦੇ ਪੋਇਚਾ ਪਿੰਡ 'ਚ 6 ਬੱਚਿਆਂ ਨਾਲ 45 ਸਾਲਾ ਇਕ ਵਿਅਕਤੀ ਦੇ ਨਰਮਦਾ ਨਦੀ 'ਚ ਡੁੱਬ ਜਾਣ ਦਾ ਖ਼ਦਸ਼ਾ ਹੈ। ਪੁਲਸ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਲੋਕ ਨਦੀ ਵਿਚ ਨਹਾਉਣ ਲਈ ਉਤਰੇ ਸਨ ਪਰ ਲਾਪਤਾ ਹੋ ਗਏ। ਨਰਮਦਾ ਸ਼ਹਿਰ ਪੁਲਸ ਥਾਣੇ ਦੇ ਇਕ ਅਧਿਕਾਰੀ ਨੇ ਕਿਹਾ ਕਿ 6 ਬੱਚਿਆਂ ਅਤੇ ਇਕ ਵਿਅਕਤੀ ਦਾ ਪਤਾ ਲਾਉਣ ਲਈ ਤਲਾਸ਼ੀ ਮੁਹਿੰਮ ਜਾਰੀ ਹੈ। ਬੱਚਿਆਂ ਦੀ ਉਮਰ 7 ਤੋਂ 15 ਸਾਲ ਦਰਮਿਆਨ ਹੈ ਅਤੇ ਵਿਅਕਤੀ 45 ਸਾਲ ਦਾ ਹੈ।
ਅਧਿਕਾਰੀ ਨੇ ਕਿਹਾ ਕਿ ਉਹ ਸਰੂਤ ਤੋਂ ਆਏ 17 ਲੋਕਾਂ ਦੇ ਇਕ ਸਮੂਹ ਦਾ ਹਿੱਸਾ ਸਨ, ਜੋ ਕਿ ਪਿਕਨਿਕ ਮਨਾਉਣ ਲਈ ਆਏ ਸਨ। ਇਹ ਸਾਰੇ ਲੋਕ ਇਕ ਮੰਦਰ ਵਿਚ ਪੂਜਾ ਕਰਨ ਮਗਰੋਂ ਨਰਮਦਾ ਨਦੀ ਵਿਚ ਇਸ਼ਨਾਨ ਕਰਨ ਲਈ ਪੋਇਚਾ ਪਿੰਡ ਗਏ ਸਨ। ਪੁਲਸ ਨੇ ਦੱਸਿਆ ਕਿ ਰਾਜਪੀਪਲਾ ਸ਼ਹਿਰ ਦੇ ਫਾਇਰ ਬ੍ਰਿਗੇਡ ਕਰਮੀ ਅਤੇ ਸਥਾਨਕ ਤੈਰਾਕ ਉਨ੍ਹਾਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਕਿਸ਼ਤੀਆਂ ਰਾਹੀਂ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਨਗਰ ਆਫ਼ਤ ਪ੍ਰਬੰਧਨ ਟੀਮ ਵੱਲੋਂ ਰਾਜਪੀਪਲਾ ਪੁਲਸ ਦੀ ਨਿਗਰਾਨੀ ਹੇਠ ਲਾਪਤਾ ਲੋਕਾਂ ਦੀ ਭਾਲ ਲਈ ਮੁਹਿੰਮ ਚਲਾਈ ਜਾ ਰਹੀ ਹੈ।
ਇੰਡੀਅਨ ਨੇਵੀ 'ਚ ਨੌਕਰੀ ਦਾ ਸੁਨਹਿਰੀ ਮੌਕਾ, 12ਵੀਂ ਪਾਸ ਕਰਨ ਅਪਲਾਈ
NEXT STORY