ਸੂਰਤ (ਭਾਸ਼ਾ)— ਗੁਜਰਾਤ ਦੇ ਸੂਤਰ ਸ਼ਹਿਰ ਦੇ ਇਕ ਟਿਊਸ਼ਨ ਸੈਂਟਰ ਦੇ 8 ਵਿਦਿਆਰਥੀ ਕੋਰੋਨਾ ਵਾਇਰਸ ਤੋਂ ਪੀੜਤ ਪਾਏ ਗਏ ਹਨ। ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਡਿਪਟੀ ਮਿਉਨਿਸਪਲ ਕਮਿਸ਼ਨਰ (ਸਿਹਤ) ਆਸ਼ੀਸ਼ ਨਾਇਕ ਨੇ ਦੱਸਿਆ ਕਿ ਰੋਜ਼ਾਨਾ ਜਮਾਤ ਵਿਚ ਆਉਣ ਵਾਲਾ ਇਕ ਵਿਦਿਆਰਥੀ 7 ਅਕਤੂਬਰ ਨੂੰ ਪਾਜ਼ੇਟਿਵ ਪਾਇਆ ਗਿਆ ਸੀ, ਜਿਸ ਤੋਂ ਬਾਅਦ ਸਾਰੇ 125 ਬੱਚਿਆਂ ਦੀ ਜਾਂਚ ਕੀਤੀ ਗਈ। ਇਨ੍ਹਾਂ ’ਚੋਂ 8 ਪਾਜ਼ੇਟਿਵ ਪਾਏ ਗਏ। ਉਨ੍ਹਾਂ ਨੇ ਦੱਸਿਆ ਕਿ ਸਾਵਧਾਨੀ ਦੇ ਤੌਰ ’ਤੇ ਟਿਊਸ਼ਨ ਸੈਂਟਰ ਨੂੰ ਬੰਦ ਕਰ ਦਿੱਤਾ ਗਿਆ।
ਅਕਤੂਬਰ ’ਚ ਸ਼ਹਿਰ ਵਿਚ ਦੂਜੀ ਵਾਰ ਕਿਸੇ ਸਿੱਖਿਅਕ ਸੰਸਥਾ ਤੋਂ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਇਸ ਮਹੀਨੇ ਇਕ ਨਿੱਜੀ ਸਕੂਲ ਦੇ ਕੁਝ ਵਿਦਿਆਰਥੀਆਂ ’ਚ ਵਾਇਰਸ ਦੀ ਪੁਸ਼ਟੀ ਹੋਣ ਮਗਰੋਂ ਉਸ ਨੂੰ ਅਸਥਾਈ ਤੌਰ ’ਤੇ ਬੰਦ ਕਰ ਦਿੱਤਾ ਗਿਆ। ਸੂਰਤ ’ਚ ਹੁਣ ਤਕ ਵਾਇਰਸ ਦੇ 1,11,669 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ’ਚੋਂ 1,09,975 ਵਾਇਰਸ ਮੁਕਤ ਹੋ ਚੁੱਕੇ ਹਨ। ਸਿਹਤਮੰਦ ਹੋਣ ਵਾਲਿਆਂ ਦੀ ਦਰ 98.48 ਫ਼ੀਸਦੀ ਹੈ। ਨਗਰ ਨਿਗਮ ਵਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਸ਼ਹਿਰ ਵਿਚ ਹੁਣ ਤਕ 1,629 ਲੋਕਾਂ ਦੀ ਕੋਵਿਡ-19 ਨਾਲ ਮੌਤ ਹੋਈ ਹੈ।
ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਆਪਸ ’ਚ ਭਿੜੇ ਪ੍ਰਬੰਧਕ ਕਮੇਟੀ ਦੇ ਮੈਂਬਰ, ਮੰਚ ਤੋਂ ਹੇਠਾਂ ਡਿੱਗੇ ਪ੍ਰਧਾਨ
NEXT STORY