ਅਹਿਮਦਾਬਾਦ - ਗੁਜਰਾਤ ਬੀਜੇਪੀ ਪ੍ਰਧਾਨ ਸੀ.ਆਰ. ਪਾਟਿਲ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਪਾਟਿਲ ਦੇ ਨਾਲ ਬੀਜੇਪੀ ਦੇ ਹੋਰ 7 ਨੇਤਾ ਵੀ ਕੋਰੋਨਾ ਪੀੜਤ ਹੋ ਗਏ ਹਨ। ਸੀ.ਆਰ. ਪਾਟਿਲ ਸੂਬੇ 'ਚ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉਡਾਉਂਦੇ ਹੋਏ ਪਾਏ ਗਏ ਸਨ। ਸੀ.ਆਰ. ਪਾਟਿਲ ਨੇ 3 ਸਤੰਬਰ ਤੋਂ ਪ੍ਰਸਿੱਧ ਯਾਤਰਾ ਧਾਮ ਅੰਬਾਜੀ ਮੰਦਰ 'ਚ ਦਰਸ਼ਨ ਕਰ ਆਪਣਾ ਉੱਤਰ ਗੁਜਰਾਤ ਦਾ ਤਿੰਨ ਦਿਨ ਦਾ ਦੌਰਾ ਸ਼ੁਰੂ ਕੀਤਾ ਸੀ। ਪਾਟਿਲ ਜਦੋਂ ਯਾਤਰਾ ਧਾਮ ਅੰਬਾਜੀ ਮੰਦਰ ਪੁੱਜੇ ਤਾਂ ਇੱਥੇ ਵੀ ਸੋਮਨਾਥ ਦੀ ਤਰ੍ਹਾਂ ਪਹਿਲਾਂ ਤੋਂ ਹੀ ਅਣਗਿਣਤ ਕਰਮਚਾਰੀ ਸਵਾਗਤ ਲਈ ਮੌਜੂਦ ਸਨ।
ਪਾਟਿਲ ਦੇ ਸਵਾਗਤ ਲਈ ਪੁੱਜੇ ਲੋਕ ਇੱਕ-ਦੂਜੇ ਨਾਲ ਖੜੇ ਸਨ ਜਿਵੇਂ ਮੰਨ ਲਉ ਇਨ੍ਹਾਂ ਨੂੰ ਕੋਰੋਨਾ ਦਾ ਖੌਫ ਹੀ ਨਹੀਂ। ਹਰ ਕੋਈ ਉਨ੍ਹਾਂ ਦੇ ਸਵਾਗਤ ਦੌਰਾਨ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉਡਾਉਂਦਾ ਨਜ਼ਰ ਆਇਆ। ਹੁਣ ਸੀ.ਆਰ. ਪਾਟਿਲ ਦਾ ਕੋਰੋਨਾ ਟੈਸਟ ਕੀਤਾ ਗਿਆ ਸੀ, ਜਿਸ 'ਚ ਉਹ ਪਾਜ਼ੇਟਿਵ ਹੋ ਗਏ ਹਨ। ਹੁਣ ਉਨ੍ਹਾਂ ਨਾਲ ਮੌਜੂਦ ਅਣਗਿਣਤ ਕਰਮਚਾਰੀਆਂ 'ਚ ਵੀ ਕੋਰੋਨਾ ਦਾ ਖ਼ਤਰਾ ਪੈਦਾ ਹੋ ਗਿਆ ਹੈ।
ਬੀਜੇਪੀ ਵਿਧਾਇਕ ਗੋਵਿੰਦ ਪਟੇਲ ਵੀ ਕੋਰੋਨਾ ਪਾਜ਼ੇਟਿਵ
ਗੁਜਰਾਤ 'ਚ 8 ਵਿਧਾਨ ਸਭਾ ਸੀਟ 'ਤੇ ਜਿਮਨੀ ਚੋਣਾਂ ਹੋਣੀਆਂ ਹਨ, ਜਿਸ ਦੇ ਲਈ ਸੀ.ਆਰ. ਪਾਟਿਲ ਪੂਰਾ ਜ਼ੋਰ ਲਗਾਉਂਦੇ ਹੋਏ ਨਜ਼ਰ ਰਹੇ ਹਨ। ਇਸ ਤੋਂ ਪਹਿਲਾਂ ਉਹ ਸੌਰਾਸ਼ਟਰ 'ਚ ਵੀ ਤਿੰਨ ਦਿਨ ਦਾ ਦੌਰਾ ਕਰਕੇ ਆਏ ਸੀ। ਇਸ ਦੌਰੇ ਦੌਰਾਨ ਵੀ ਸੋਸ਼ਲ ਡਿਸਟੈਂਸਿੰਗ ਦੀ ਵੀ ਖੂਬ ਧੱਜੀਆਂ ਉੱਡੀਆਂ ਸਨ।
PGI ਰੋਹਤਕ 'ਚ ਕੋਰੋਨਾ ਵੈਕਸੀਨ ਦਾ ਪਹਿਲਾ ਟਰਾਇਲ ਸਫਲ, ਜਾਣੋ ਕਦੋਂ ਆਵੇਗੀ 'ਵੈਕਸੀਨ'
NEXT STORY