ਨਵੀਂ ਦਿੱਲੀ (ਵਿਸ਼ੇਸ਼)- ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼ (ਏ. ਡੀ. ਆਰ.) ਅਤੇ ਗੁਜਰਾਤ ਇਲੈਕਸ਼ਨ ਵਾਚ ਨੇ ਗੁਜਰਾਤ ਵਿਧਾਨ ਸਭਾ ਚੋਣਾਂ ’ਚ ਉਤਰੇ ਸਾਰੇ 1621 ਉਮੀਦਵਾਰਾਂ ਦੇ ਹਲਫੀਆ ਬਿਆਨਾਂ ਦਾ ਵਿਸ਼ਲੇਸ਼ਣ ਕੀਤਾ ਹੈ। ਇਨ੍ਹਾਂ ਉਮੀਦਵਾਰਾਂ ’ਚੋਂ 476 ਉਮੀਦਵਾਰ ਕੌਮੀ ਪਾਰਟੀਆਂ ਨਾਲ ਸਬੰਧਤ ਹਨ ਜਦਕਿ 219 ਉਮੀਦਵਾਰ ਸੂਬੇ ਦੀ ਪਾਰਟੀਆਂ ਨਾਲ ਸਬੰਧਤ ਹਨ। 302 ਉਮੀਦਵਾਰ ਗੈਰ-ਮਾਨਤਾ ਪ੍ਰਾਪਤ ਪਾਰਟੀਆਂ ਨਾਲ ਸਬੰਧਤ ਰੱਖਦੇ ਹਨ ਜਦਕਿ 624 ਉਮੀਦਵਾਰ ਆਜ਼ਾਦ ਤੌਰ ’ਤੇ ਚੋਣ ਮੈਦਾਨ ’ਚ ਹਨ।
ਇਹ ਵੀ ਪੜ੍ਹੋ- ਗੁਜਰਾਤ ਚੋਣਾਂ: 1,621 ਉਮੀਦਵਾਰਾਂ ’ਚੋਂ ਸਿਰਫ਼ 139 ਔਰਤਾਂ ਚੋਣ ਮੈਦਾਨ ’ਚ
ਏ. ਡੀ. ਆਰ. ਰਿਪੋਰਟ ’ਚ ਕਿਹਾ ਗਿਆ ਹੈ ਕਿ ਚੋਣ ਮੈਦਾਨ ’ਚ 456 ਉਮੀਦਵਾਰ ਕਰੋੜਪਤੀ ਹਨ। ਇਨ੍ਹਾਂ ’ਚੋਂ 304 ਉਮੀਦਵਾਰ ਕੌਮੀ ਪਾਰਟੀਆਂ, 74 ਸੂਬੇ ਪਾਰਟੀਆਂ , 22 ਗੈਰ-ਮਾਨਤਾ ਪ੍ਰਾਪਤ ਪਾਰਟੀਆਂ ਅਤੇ 56 ਆਜ਼ਾਦ ਉਮੀਦਵਾਰ ਸ਼ਾਮਲ ਹਨ। ਔਸਤ : ਉਮੀਦਵਾਰ ਕੋਲ 3.58 ਕਰੋੜ ਦੀ ਜਾਇਦਾਦ ਦੱਸੀ ਗਈ ਹੈ। ਦੱਸ ਦੇਈਏ ਕਿ ਗੁਜਰਾਤ ਵਿਧਾਨ ਸਭ ਦੀਆਂ 182 ਸੀਟਾਂ ’ਤੇ ਦੋ ਪੜਾਵਾਂ 1 ਅਤੇ 5 ਦਸੰਬਰ ਨੂੰ ਵੋਟਾਂ ਪੈਣਗੀਆਂ। ਵੋਟਾਂ ਦੀ ਗਿਣਤੀ 8 ਦਸੰਬਰ ਨੂੰ ਹੋਵੇਗੀ। ਪਹਿਲੇ ਪੜਾਅ ’ਚ 89 ਸੀਟਾਂ ’ਤੇ ਵੋਟਿੰਗ ਹੋਵੇਗੀ। ਵਿਧਾਨ ਸਭਾ ਚੋਣਾਂ ’ਚ 1621 ਉਮੀਦਵਾਰ ਚੋਣ ਮੈਦਾਨ ਵਿਚ ਹਨ, ਜਿਨ੍ਹਾਂ ’ਚ 139 ਮਹਿਲਾ ਉਮੀਦਵਾਰ ਹਨ।
ਜਾਇਦਾਦ ਦਾ ਮੁੱਲ |
ਉਮੀਦਵਾਰ ਦੀ ਗਿਣਤੀ |
ਫੀਸਦੀ |
5 ਕਰੋੜ ਅਤੇ ਜ਼ਿਆਦਾ |
167 |
10.3 |
2 ਕਰੋੜ ਤੋਂ 5 ਕਰੋੜ |
151 |
9.3 |
50 ਲੱਖ ਤੋਂ 2 ਕਰੋੜ |
281 |
17.3 |
10 ਲੱਖ ਤੋਂ 50 ਲੱਖ |
398 |
24.6 |
10 ਲੱਖ ਤੋਂ ਘੱਟ |
624 |
38.5 |
ਪਾਰਟੀਆਂ ਮੁਤਾਬਕ ਕਰੋੜਪਤੀ ਉਮੀਦਵਾਰਾਂ ਦੀ ਗਿਣਤੀ
ਭਾਜਪਾ |
ਕਾਂਗਰਸ |
‘ਆਪ’ |
154 |
142 |
68 |
ਇਹ ਵੀ ਪੜ੍ਹੋ- ਗੁਜਰਾਤ ਚੋਣਾਂ : 200 ਤੋਂ ਵਧੇਰੇ ਉਮੀਦਵਾਰ ਕਰੋੜਪਤੀ, ਭਾਜਪਾ ਦੇ ਸਭ ਤੋਂ ਵੱਧ, ਜਾਣੋ ਪੂਰਾ ਵੇਰਵਾ
ਜ਼ੀਰੋ ਜਾਇਦਾਦ ਵਾਲੇ ਉਮੀਦਵਾਰ ਚੋਣ ਮੈਦਾਨ ’ਚ
ਨਾਮ |
ਜ਼ਿਲਾ |
ਵਿਧਾਨ ਸਭਾ ਖੇਤਰ |
ਪਾਰਟੀ |
ਭੁਪਿੰਦਰ ਭਾਵਨਭਾਈ ਰਾਜਕੋਟ |
ਰਾਜਕੋਟ |
ਰਾਜਕੋਟ ਪੱਛਮੀ |
ਕਾਂਗਰਸ |
ਪਟਨੀ ਮਹਿੰਦਰ ਭਾਈ ਗਾਂਧੀ ਨਗਰ |
ਗਾਂਧੀ ਨਗਰ |
ਗਾਂਧੀ ਨਗਰ ਉੱਤਰੀ |
ਕਾਂਗਰਸ |
ਪਟੇਲ ਸਤਿਅਮ ਕੁਮਾਰ |
ਅਹਿਮਦਾਬਾਦ |
ਨਾਰੌਦਾ |
ਵੱਲਭਭਾਈ ਪਟੇਲ ਪਾਰਟੀ |
ਸਤੀਸ਼ ਹੀਰਾਲਾਲ ਸੋਨੀ |
ਅਹਿਮਦਾਬਾਦ |
ਅਮਰਾਵਦੀ |
ਆਪਣੀ ਜਨਤਾ ਪਾਰਟੀ |
ਪਰਮਾਰ ਕਸਤੂਰਭਾਈ ਅਹਿਮਦਾਬਾਦ |
ਅਹਿਮਦਾਬਾਦ |
ਦਾਨੀਲਿਮਦਾ |
ਪ੍ਰਜਾ ਵਿਜੇ ਪਾਰਟੀ |
ਜੀਵਨਭਾਈ ਰਾਮਾਭਾਈ |
ਅਹਿਮਦਾਬਾਦ |
ਸਾਬਰਮਤੀ |
ਡੈਮੋਕ੍ਰੇਟਿਕ ਭਾਰਤੀ ਸਮਾਜ ਪਾਰਟੀ |
ਸਭ ਤੋਂ ਘੱਟ ਜਾਇਦਾਦ ਵਾਲੇ 3 ਉਮੀਦਵਾਰ
ਨਾਮ |
ਜ਼ਿਲਾ |
ਵਿਧਾਨ ਸਭਾ ਖੇਤਰ |
ਪਾਰਟੀ |
ਕੁੱਲ ਜਾਇਦਾਦ |
ਰਾਕੇਸ਼ਭਾਈ ਸੁਰੇਸ਼ਭਾਈ |
ਤਪੀ |
ਵਿਆਰਾ |
ਬਸਪਾ |
1000 ਤੋਂ ਵੱਧ |
ਯਾਬੇਨ ਮਿਹੁਲਭਾਈ |
ਭਾਵਨਗਰ |
ਭਾਵਨਗਰ ਪੱਛਮੀ |
ਕਾਂਗਰਸ |
3000 ਤੋਂ ਵੱਧ |
ਸੋਲੰਕੀ ਦੀਪਕਭਾਈ |
ਅਹਿਮਦਾਬਾਦ |
ਸਾਬਰਮਤੀ |
ਬਸਪਾ |
6000 ਤੋਂ ਵੱਧ |
ਉੱਤਰ ਪ੍ਰਦੇਸ਼ 'ਚ ਤਿੰਨ ਮੰਜ਼ਿਲਾਂ ਘਰ 'ਚ ਲੱਗੀ ਅੱਗ, ਪਰਿਵਾਰ ਦੇ 6 ਲੋਕ ਜਿਊਂਦੇ ਸੜੇ
NEXT STORY