ਫਿਰੋਜ਼ਾਬਾਦ (ਵਾਰਤਾ)- ਉੱਤਰ ਪ੍ਰਦੇਸ਼ 'ਚ ਫਿਰੋਜ਼ਾਬਾਦ ਦੇ ਜਸਰਾਨਾ ਖੇਤਰ 'ਚ ਇਕ ਤਿੰਨ ਮੰਜ਼ਿਲਾ ਘਰ 'ਚ ਭਿਆਨਕ ਅੱਗ ਲੱਗ ਗਈ। ਇਸ ਹਾਦਸੇ 'ਚ ਪਰਿਵਾਰ ਦੇ 6 ਲੋਕਾਂ ਦੀ ਸੜ ਕੇ ਮੌਤ ਹੋ ਗਈ। ਪੁਲਸ ਸੂਤਰਾਂ ਨੇ ਬੁੱਧਵਾਰ ਨੂੰ ਦੱਸਿਆ ਕਿ ਕਸਬਾ ਪਾਢਮ 'ਚ ਮੰਗਲਵਾਰ ਰਾਤ ਰਮਨ ਕੁਮਾਰ ਸਿੰਘ ਦੇ ਘਰ ਅਚਾਨਕ ਅੱਗ ਲੱਗ ਗਈ। ਸੂਚਨਾ 'ਤੇ ਪੁਲਸ ਦੇ ਜਵਾਨ ਮੌਕੇ 'ਤੇ ਪਹੁੰਚੇ ਪਰ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਦੇਰ ਨਾਲ ਪਹੁੰਚਣ ਕਾਰਨ ਅੱਗ ਨੇ ਭਿਆਨਕ ਰੂਪ ਲੈ ਲਿਆ, ਜਿਸ ਕਾਰਨ ਅੱਗ ਘਰ ਦੀ ਤਿੰਨ ਮੰਜ਼ਿਲ 'ਚ ਫੈਲ ਗਈ ਅਤੇ ਅੰਦਰ ਫਸੇ ਲੋਕਾਂ ਨੂੰ ਬਾਹਰ ਕੱਢਣ ਦਾ ਮੌਕਾ ਨਹੀਂ ਮਿਲ ਸਕਿਆ।
ਇਹ ਵੀ ਪੜ੍ਹੋ : ਬਿਹਾਰ : ਜਬਰ ਜ਼ਿਨਾਹ 'ਚ ਅਸਫ਼ਲ ਰਹਿਣ 'ਤੇ ਦੋਸ਼ੀ ਨੇ ਮਾਂ-ਧੀ ਨੂੰ ਜਿਊਂਦੇ ਸਾੜਿਆ
ਜ਼ਿਲ੍ਹਾ ਅਧਿਕਾਰੀ ਰਵੀ ਰੰਜਨ ਅਤੇ ਸੀਨੀਅਰ ਪੁਲਸ ਸੁਪਰਡੈਂਟ ਆਸ਼ੀਸ਼ ਤਿਵਾੜੀ ਸਮੇਤ ਕਈ ਥਾਣਿਆਂ ਦੀ ਫ਼ੋਰਸ ਮੌਕੇ 'ਤੇ ਪਹੁੰਚੀ ਅਤੇ ਅੱਗ 'ਤੇ ਕਾਬੂ ਪਾਉਣ ਲਈ ਆਗਰ, ਏਟਾ, ਮੈਨਪੁਰੀ ਤੋਂ ਫਾਇਰ ਬ੍ਰਿਗੇਡ ਮੰਗਾਉਣੀ ਪਈ। ਕਈ ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ 18 ਗੱਡੀਆਂ ਨਾਲ ਅੱਗ 'ਤੇ ਕਾਬੂ ਪਾਇਆ ਜਾ ਸਕਿਆ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਹਾਦਸੇ 'ਤੇ ਡੂੰਘਾ ਦੁਖ਼ ਜਤਾਉਂਦੇ ਹੋਏ ਪੀੜਤ ਪਰਿਵਾਰਾਂ ਨੂੰ ਆਰਥਿਕ ਮਦਦ ਅਤੇ ਚੰਗਾ ਇਲਾਜ ਕਰਵਾਉਣ ਦੇ ਨਿਰਦੇਸ਼ ਸਥਾਨਕ ਪ੍ਰਸ਼ਾਸਨ ਨੂੰ ਦਿੱਤੇ ਹਨ। ਪੁਲਸ ਸੂਤਰਾਂ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੇ ਜਵਾਨਾਂ ਦੇ ਭਿਆਨਕ ਅੱਗ ਦੀਆਂ ਲਪਟਾਂ ਵਿਚਾਲੇ ਫਸੇ ਲੋਕਾਂ 'ਚੋਂ ਇਕ ਕੁੜੀ ਉੱਨਤੀ ਨੂੰ ਉੱਪਰ ਦੀ ਮੰਜ਼ਿਲ ਤੋਂ ਰੱਸੀ ਦੇ ਸਹਾਰੇ ਲਟਾ ਕੇ ਬਚਾ ਲਿਆ, ਜਦੋਂ ਕਿ ਹੋਰ ਲੋਕਾਂ ਦੀ ਜਿਊਂਦੇ ਸੜਨ ਨਾਲ ਮੌਤ ਹੋ ਗਈ। ਮਰਨ ਵਾਲਿਆਂ 'ਚ ਰਮਨ ਕੁਮਾਰ ਦਾ ਪੁੱਤਰ ਮਨੋਜ ਕੁਮਾਰ (38), ਉਸ ਦੀ ਪਤਨੀ ਨੀਰਜ (35), ਪੁੱਤਰ ਹਰਸ਼ (12), ਭਾਰਤ (8) ਤੋਂ ਇਲਾਵਾ ਨਿਤਿਨ ਦੀ ਪਤਨੀ ਸ਼ਿਵਾਂਗੀ (32) ਅਤੇ ਤਿੰਨ ਮਹੀਨੇ ਦੀ ਮਾਸੂਮ ਤੇਜਸਵੀ ਸ਼ਾਮਲ ਹਨ। ਘਰ ਦੇ ਮੁਖੀਆ ਰਮਨ ਕੁਮਾਰ ਆਪਣੇ ਪਿੰਡ ਅਤੇ ਛੋਟਾ ਬੇਟਾ ਨਿਤਿਨ ਕਿਸੇ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਘਰੋਂ ਬਾਹਰ ਸਨ। ਸੂਤਰਾਂ ਨੇ ਦੱਸਿਆ ਕਿ ਘਰ ਦੇ ਹੇਠਾਂ ਦੇ ਹਿੱਸੇ 'ਚ ਇਲੈਕਟ੍ਰਾਨਿਕ, ਫਰਨੀਚਰ ਅਤੇ ਜਿਊਲਰੀ ਦੀਆਂ ਦੁਕਾਨਾਂ ਸੜ ਕੇ ਸੁਆਹ ਹੋ ਚੁੱਕੀਆਂ ਹਨ। ਅੱਗ ਲਗਣ ਦਾ ਕਾਰਨ ਪਹਿਲੀ ਨਜ਼ਰ 'ਚ ਬਿਜਲੀ ਦਾ ਸ਼ਾਰਟ ਸਰਕਿਟ ਹੋਣਾ ਮੰਨਿਆ ਜਾ ਰਿਹਾ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਵਿਦਿਆਰਥਣ ਨਾਲ ਜਬਰ-ਜ਼ਿਨਾਹ ਹੁੰਦਾ ਵੇਖ ਪ੍ਰਿੰਸੀਪਲ ਬਣਿਆ ਹੈਵਾਨ, ਮਦਦ ਦੀ ਬਜਾਏ ਖ਼ੁਦ ਵੀ ਲੁੱਟੀ ਪੱਤ
NEXT STORY