ਨੈਸ਼ਨਲ ਡੈਸਕ- ਭਗਵਾਨ ਜਗਨਨਾਥ ਦੀ ਰੱਥ ਯਾਤਰਾ ਨੂੰ ਗੁਜਰਾਤ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ। ਰੱਥ ਯਾਤਰਾ ਦੌਰਾਨ ਕੋਵਿਡ ਗਾਈਡਲਾਈਨਜ਼ ਦਾ ਧਿਆਨ ਰੱਖਣਾ ਹੋਵੇਗਾ। ਇਸ ਦੌਰਾਨ ਜਨਤਾ ਕਰਫਿਊ ਰਹੇਗਾ, ਤਾਂ ਜੋ ਸ਼ਰਧਾਲੂਆਂ ਨੂੰ ਰੋਕਿਆ ਜਾ ਸਕੇ। ਸੂਤਰਾਂ ਦੀ ਮੰਨੀਏ ਤਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਰੱਥ ਯਾਤਰਾ ਤੋਂ ਪਹਿਲਾਂ ਮੰਗਲਾ ਆਰਤੀ 'ਚ ਸ਼ਾਮਲ ਹੋਣਗੇ।
ਉਥੇ ਹੀ ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਓਡੀਸ਼ਾ 'ਚ ਜਗਨਨਾਥ ਪੁਰੀ ਤੋਂ ਇਲਾਵਾ ਹੋਰ ਵੱਖ-ਵੱਖ ਸਥਾਨਾਂ 'ਤੇ 'ਰੱਥ ਯਾਤਰਾ' ਕੱਢਣ ਦੀ ਮਨਜ਼ੂਰੀ ਮੰਗਣ ਵਾਲੀਆਂ ਪਟੀਸ਼ਨਾਂ ਨੂੰ ਰੱਦ ਕਰਦੇ ਹੋਏ ਕਿਹਾ ਸੀ ਕਿ ਇਸ ਸਾਲ ਕੋਵਿਡ-19 ਮਹਾਮਾਰੀ ਨਾਲ ਅਨੇਕਾਂ ਲੋਕਾਂ ਦੀ ਜਾਨ ਜਾਣ ਦੇ ਮੱਦੇਨਜ਼ਰ ਅਦਾਲਤ ਕੋਈ ਖਤਰਾ ਨਹੀਂ ਲੈ ਸਕਦੀ। ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਸਿਰਫ ਪੁਰੀ 'ਚ ਹੀ ਰੱਥ ਯਾਤਰਾ ਕੱਢਣ ਦੀ ਮਨਜ਼ੂਰੀ ਦਿੱਤੀ ਹੈ।
ਮਾਮਲੇ ਦੀ ਸੁਣਵਾਈ ਕਰਨ ਵਾਲੀ ਬੈਂਚ ਦੀ ਪ੍ਰਧਾਨਗੀ ਕਰ ਰਹੇ ਮੁੱਖ ਜੱਜ ਐੱਨ.ਵੀ. ਰਮਣ ਨੇ ਕਿਹਾ ਸੀ ਕਿ ਮੈਂ ਵੀ ਜਗਨਨਾਥ ਪੁਰੀ ਜਾਣਾ ਚਾਹੁੰਦਾ ਹਾਂ। ਮੈਂ ਪਿਛਲੇ ਡੇਢ ਸਾਲ ਤੋਂ ਇਥੇ ਨਹੀਂ ਗਿਆ। ਮੈਂ ਰੋਜ਼ਾਨਾ ਆਪਣੇ ਘਰ ਪੂਜਾ ਕਰਦਾ ਹਾਂ। ਅਸੀਂ ਖਤਰਾ ਨਹੀਂ ਲੈਣਾ ਚਾਹੁੰਦੇ। ਸਾਨੂੰ ਇਸ ਨੂੰ ਟੀ.ਵੀ. 'ਤੇ ਵੇਖਣਾ ਹੋਵੇਗਾ। ਮੁਆਫ ਕਰੋ, ਮੈਂ ਇਸ ਨੂੰ ਰੱਦ ਕਰ ਰਿਹਾ ਹਾਂ। ਮੈਨੂੰ ਵੀ ਬੁਰਾ ਲੱਗਦਾ ਹੈ। ਸਾਨੂੰ ਉਮੀਦ ਹੈ ਅਤੇ ਵਿਸ਼ਵਾਸ ਹੈ ਕਿ ਅਗਲੀ ਵਾਰ ਭਗਵਾਨ ਸਾਡੀ ਮਦਦ ਕਰਨਗੇ।
ਓਡੀਸ਼ਾ ਦੇ ਪੁਰੀ ਸ਼ਹਿਰ 'ਚ ਭਗਵਾਨ ਜਗਨਨਾਥ ਦੀ ਰੱਥ ਯਾਤਰਾ ਇਕ ਸਾਲਾਨਾ ਰਮਸ ਹੈ ਜਿਸ ਨੂੰ ਵੇਖਣ ਲਈ ਦੂਰੋਂ-ਦੂਰੋਂ ਲੋਕ ਪੁਰੀ ਪਹੁੰਚਦੇ ਹਨ। ਇਹ ਯਾਤਰਾ ਇਸ ਵਾਰ 12 ਜੁਲਾਈ ਨੂੰ ਹੋਵੇਗੀ। ਕੇਂਦਰ ਵਲੋਂ ਸਾਲਿਸੀਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਰੱਥ ਯਾਤਰਾ 'ਤੇ ਪੂਰੀ ਤਰ੍ਹਾਂ ਪਾਬੰਦੀ ਹੈ ਪਰ ਸੁਪਰੀਮ ਕੋਰਟ ਨੇ ਆਪਣੇ 22 ਜੂਨ, 2020 ਦੇ ਆਦੇਸ਼ ਦੁਆਰਾ ਪਿਛਲੇ ਸਾਲ ਕੁਝ ਸ਼ਰਤਾਂ ਨਾਲ ਇਸ ਦੀ ਮਨਜ਼ੂਰੀ ਦੇ ਦਿੱਤੀ ਸੀ।
ਹਿਮਾਚਲ ਨੇ ਇਕ ਮਹਾਨ ਨੇਤਾ ਅਤੇ ਮੈਂ ਚੰਗਾ ਦੋਸਤ ਗੁਆ ਦਿੱਤਾ: ਨੱਡਾ
NEXT STORY