ਅਹਿਮਦਾਬਾਦ—ਟ੍ਰੈਫਿਕ ਬਾਰੇ ਨਵੇਂ ਕਾਨੂੰਨ ਲਾਗੂ ਹੋਣ ਤੋਂ ਬਾਅਦ ਕਈ ਗੁਣਾ ਜੁਰਮਾਨੇ ਦੀ ਰਕਮ ਨੂੰ ਲੈ ਕੇ ਲੋਕਾਂ 'ਚ ਡਰ ਹੈ। ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ ਪੁਲਸ ਮੁਲਾਜ਼ਮ ਗੱਡੀਆਂ ਦਾ ਚਲਾਨ ਭਾਰੀ ਜੁਰਮਾਨਿਆਂ ਨਾਲ ਕਰ ਰਹੇ ਹਨ। ਇਸ ਦੌਰਾਨ ਅਹਿਮਦਾਬਾਦ 'ਚ ਇਕ ਰਿਕਸ਼ਾ ਚਾਲਕ ਦਾ 18,000 ਰੁਪਏ ਦਾ ਚਲਾਨ ਕੱਟਿਆ। ਜੁਰਮਾਨੇ ਦੀ ਰਕਮ ਅਦਾ ਕਰਨ 'ਚ ਨਾਕਾਮ ਹੋਣ ਕਾਰਣ ਉਸ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਮੌਕੇ 'ਤੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਅਤੇ ਉਸ ਦੀ ਜਾਨ ਬਚਾਈ ਗਈ।
ਰਿਕਸ਼ਾ ਡਰਾਈਵਰ ਰਾਜੂ ਸੋਲੰਕੀ ਨੇ ਦੱਸਿਆ ਹੈ ਕਿ ਜੁਰਮਾਨਾ ਨਾ ਦੇਣ ਕਾਰਨ ਪੁਲਸ ਨੇ ਰਿਕਸ਼ਾ ਜਬਤ ਕਰ ਲਿਆ ਹੈ, ਜਿਸ ਤੋਂ ਬਾਅਦ ਹੁਣ ਮੈਂ ਰੋਜ਼ਗਾਰ ਲਈ ਨਹੀਂ ਜਾ ਸਕਦਾ ਹਾਂ। ਉਸ ਨੇ ਬੀ.ਕਾਮ ਦੀ ਪੜ੍ਹਾਈ ਕੀਤੀ ਹੋਈ ਹੈ ਪਰ ਨੌਕਰੀ ਨਾ ਮਿਲਣ ਕਾਰਨ ਉਸ ਨੇ ਰਿਕਸ਼ਾ ਚਲਾਉਣਾ ਸ਼ੁਰੂ ਕਰ ਦਿੱਤਾ ਹੈ।
ਪੀ. ਐੱਮ. ਮੋਦੀ ਨੇ ਦੇਸ਼ਵਾਸੀਆਂ ਨੂੰ ਨਰਾਤਿਆਂ ਦੀਆਂ ਦਿੱਤੀਆਂ ਸ਼ੁੱਭਕਾਮਨਾਵਾਂ
NEXT STORY