ਬੋਡੇਲੀ, (ਭਾਸ਼ਾ)- ਗੁਜਰਾਤ ਦੇ ਛੋਟਾ ਉਦੈਪੁਰ ਜ਼ਿਲੇ ਵਿਚ ਮਨੁੱਖੀ ਬਲੀ ਦੇ ਇਕ ਸ਼ੱਕੀ ਮਾਮਲੇ ਵਿਚ ਸੋਮਵਾਰ ਨੂੰ ਇਕ ਵਿਅਕਤੀ ਨੇ ਕਥਿਤ ਤੌਰ ’ਤੇ ਇਕ 5 ਸਾਲਾ ਬੱਚੀ ਦਾ ਗਲਾ ਵੱਢਕੇ ਹੱਤਿਆ ਕਰ ਦਿੱਤੀ ਅਤੇ ਉਸ ਦਾ ਖੂਨ ਇਕ ਮੰਦਰ ਦੀਆਂ ਪੌੜੀਆਂ ’ਤੇ ਚੜ੍ਹਾਇਆ। ਪੁਲਸ ਨੇ ਇਹ ਜਾਣਕਾਰੀ ਦਿੱਤੀ।
ਸਹਾਇਕ ਪੁਲਸ ਸੁਪਰਡੈਂਟ (ਏ. ਐੱਸ. ਪੀ.) ਗੌਰਵ ਅਗਰਵਾਲ ਨੇ ਦੱਸਿਆ ਕਿ ਕਬਾਇਲੀ ਬਹੁਲਤਾ ਵਾਲੇ ਉਦੈਪੁਰ ਜ਼ਿਲੇ ਦੇ ਪਨੇਜ ਪਿੰਡ ਵਿਚ ਲਾਲਾ ਤਾੜਵੀ ਨੇ ਸਵੇਰੇ ਉਸ ਦੀ ਮਾਂ ਦੀ ਮੌਜੂਦਗੀ ਵਿਚ ਲੜਕੀ ਨੂੰ ਉਸ ਦੇ ਘਰੋਂ ਅਗਵਾ ਕਰ ਲਿਆ। ਅਗਰਵਾਲ ਨੇ ਦੱਸਿਆ ਕਿ ਤਾੜਵੀ ਬੱਚੀ ਨੂੰ ਆਪਣੇ ਘਰ ਲੈ ਗਿਆ ਅਤੇ ਕੁਹਾੜੀ ਨਾਲ ਉਸ ਦੇ ਗਲੇ ’ਤੇ ਵਾਰ ਕੀਤਾ।
ਸਹਾਇਕ ਪੁਲਸ ਸੁਪਰਡੈਂਟ ਨੇ ਕਿਹਾ ਕਿ ਫਿਰ ਉਸ (ਦੋਸ਼ੀ) ਨੇ ਲੜਕੀ ਦੀ ਗਰਦਨ ’ਚੋਂ ਵਗਦਾ ਖੂਨ ਇਕੱਠਾ ਕੀਤਾ ਅਤੇ ਉਸ ਵਿਚੋਂ ਕੁਝ ਖੂਨ ਆਪਣੇ ਘਰ ਦੇ ਇਕ ਛੋਟੇ ਜਿਹੇ ਮੰਦਰ ਦੀਆਂ ਪੌੜੀਆਂ ’ਤੇ ਚੜ੍ਹਾ ਦਿੱਤਾ, ਜਦੋਂ ਕਿ ਉਸ ਦੀ ਮਾਂ ਅਤੇ ਕੁਝ ਹੋਰ ਪਿੰਡ ਵਾਸੀ ਇਹ ਦੇਖ ਕੇ ਹੈਰਾਨ ਰਹਿ ਗਏ ਪਰ ਉਹ ਕੁਝ ਨਹੀਂ ਕਰ ਸਕੇ ਕਿਉਂਕਿ ਮੁਲਜ਼ਮ ਦੇ ਹੱਥ ਵਿਚ ਕੁਹਾੜੀ ਸੀ।
ਸਹਾਇਕ ਪੁਲਸ ਸੁਪਰਡੈਂਟ ਨੇ ਕਿਹਾ ਕਿ ਹੱਤਿਆਰੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਸੰਸਦ ਸੈਸ਼ਨ ’ਚ ਭਾਗ ਨਹੀਂ ਲੈ ਸਕਣਗੇ ਸੰਸਦ ਮੈਂਬਰ ਇੰਜੀਨੀਅਰ ਰਸ਼ੀਦ
NEXT STORY