ਜੰਮੂ (ਕਮਲ)— ਗੁਲਮਰਗ ਕੇਬਲ ਕਾਰ ਦੀਆਂ ਸੇਵਾਵਾਂ ਕਰੀਬ 10 ਦਿਨ ਲਈ ਠੱਪ ਕਰ ਦਿੱਤੀ ਗਈ ਹੈ। ਐਤਵਾਰ ਨੂੰ ਤੇਜ਼ ਹਨੇਰੀ ਚੱਲਣ ਕਾਰਨ ਕੇਬਲ 'ਤੇ ਦਰਖ਼ਤ ਡਿੱਗ ਗਿਆ ਜਿਸ ਕਾਰਨ ਇਕ ਵੱਡਾ ਹਾਦਸਾ ਹੋ ਗਿਆ ਅਤੇ ਇਸ ਹਾਦਸੇ 'ਚ 7 ਲੋਕਾਂ ਦੀ ਮੌਤ ਹੋ ਗਈ ਸੀ।
ਸੂਬਾ ਟੂਰਿਜ਼ਮ ਵਿਭਾਗ ਦੇ ਨਿਦੇਸ਼ਕ ਮਹਿਮੂਦ ਅਹਿਮਦ ਸ਼ਾਹ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਐਤਵਾਰ ਸ਼ਾਮ ਨੂੰ ਕੇਬਲ ਕਾਰ ਸੇਵਾਵਾਂ ਠੱਪ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਗੰਡੋਲਾ ਪ੍ਰਾਜੈਕਟ ਦੀ ਨਿਗਰਾਨੀ ਕਰ ਰਹੀ ਫਰੈਂਚ ਕੰਪਨੀ ਪੋਮਾਗਾਲਾਸਕੀ ਦੇ ਐਕਸਪਰਟ ਨੂੰ ਜਾਂਚ ਲਈ ਬੁਲਾਇਆ ਗਿਆ ਹੈ। ਹਾਦਸੇ 'ਚ ਦਿੱਲੀ ਦੇ ਰਹਿਣ ਵਾਲੇ ਜੋੜੇ ਅਤੇ ਉਨ੍ਹਾਂ ਦੀਆਂ ਦੋ ਬੇਟੀਆਂ ਸਣੇ ਸਥਾਨਕ 3 ਗਾਈਡ ਦੀ ਇਸ ਹਾਦਸੇ 'ਚ ਮੌਤ ਹੋ ਗਈ ਸੀ। ਸਾਰੇ 150 ਯਾਤਰੀਆਂ ਨੂੰ ਸੁਰੱਖਿਅਤ ਬੇਸ ਸਟੇਸ਼ਨ 'ਤੇ ਪਹੁੰਚਾਉਣ ਤੋਂ ਬਾਅਦ ਐਤਵਾਰ 6 ਵਜੇ ਤਕ ਸਾਰੇ ਸਿਸਟਮ ਨੂੰ ਠੀਕ ਕਰ ਦਿੱਤਾ ਗਿਆ ਸੀ।
ਡਾਇਰੈਕਟਰ ਨੇ ਦੱਸਿਆ ਕਿ ਫਰੈਂਚ ਐਕਸਪਰਟ ਦੀ ਜਾਂਚ ਤੋਂ ਬਾਅਦ ਕੇਬਲ ਕਾਰ ਸੇਵਾ ਮੁੜ 10-15 ਦਿਨ ਤਕ ਸ਼ੁਰੂ ਹੋ ਸਕਦੀ ਹੈ। ਉਨ੍ਹਾਂ ਨੇ ਦੱਸਿਆ ਕਿ ਯਾਤਰਾ 'ਚ ਅੱੜਿਕਾ ਬਣਨ ਵਾਲੇ ਦਰਖ਼ਤ ਜੋ ਬਰਫ ਨਾਲ ਢੱਕੇ ਰਹਿੰਦੇ ਹਨ, ਉਨ੍ਹਾਂ ਨੂੰ ਵੱਢ ਦਿੱਤਾ ਜਾਵੇਗਾ।
ਅਗਲੇ 3-4 ਦਿਨਾਂ 'ਚ ਉੱਤਰੀ ਪੱਛਮੀ ਭਾਰਤ ਦੇ ਲੋਕਾਂ ਨੂੰ ਮਿਲੇਗੀ ਗਰਮੀ ਤੋਂ ਰਾਹਤ
NEXT STORY