ਅਨੰਤਨਾਗ— ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿਚ ਸ਼ੁੱਕਰਵਾਰ ਰਾਤ ਬੰਦੂਕਧਾਰੀਆਂ ਨੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਪਿੰਕਾ ਮਲਿਕ ਦੇ ਘਰ 'ਤੇ ਹਮਲਾ ਕੀਤਾ। ਇਸ ਘਟਨਾ ਵਿਚ ਹਾਲਾਂਕਿ ਕੋਈ ਜ਼ਖਮੀ ਨਹੀਂ ਹੋਇਆ ਹੈ।ਅਧਿਕਾਰਤ ਸੂਤਰਾਂ ਨੇ ਸ਼ਨੀਵਾਰ ਯਾਨੀ ਕਿ ਅੱਜ ਦੱਸਿਆ ਕਿ ਜ਼ਿਲ੍ਹੇ ਦੇ ਵੇਰੀਯਾਗ 'ਚ ਬੰਦੂਕਧਾਰੀਆਂ ਨੇ ਭਾਜਪਾ ਨੇਤਾ ਦੇ ਜੱਦੀ ਘਰ 'ਤੇ ਹਮਲਾ ਕੀਤਾ। ਇਸ ਦੌਰਾਨ ਮਲਿਕ ਘਰ ਵਿਚ ਨਹੀਂ ਸਨ। ਅਣਪਛਾਤੇ ਬੰਦੂਕਧਾਰੀਆਂ ਨੇ ਨੇਤਾ ਦੇ ਘਰ 'ਤੇ ਕਈ ਰਾਊਂਡ ਗੋਲੀਆਂ ਵਰ੍ਹਾਈਆਂ ਅਤੇ ਉਸ ਤੋਂ ਬਾਅਦ ਫਰਾਰ ਹੋ ਗਏ।
ਇਸ ਘਟਨਾ ਵਿਚ ਨੇਤਾ ਦੇ ਪਰਿਵਾਰ ਦਾ ਕੋਈ ਮੈਂਬਰ ਜ਼ਖਮੀ ਨਹੀਂ ਹੋਇਆ ਹੈ। ਬਾਅਦ ਵਿਚ ਸੁਰੱਖਿਆ ਦਸਤਿਆਂ ਅਤੇ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਮੁਹਿੰਮ ਦਲ ਦੇ ਜਵਾਨਾਂ ਨੇ ਵਿਆਪਕ ਤਲਾਸ਼ੀ ਮੁਹਿੰਮ ਚਲਾਈ। ਹਾਲਾਂਕਿ ਬੰਦੂਕਧਾਰੀਆਂ ਦਾ ਕੁਝ ਪਤਾ ਨਹੀਂ ਚੱਲ ਸਕਿਆ। ਮਲਿਕ ਨੇ ਕਿਹਾ ਕਿ ਸੁਰੱਖਿਆ ਦਸਤਿਆਂ ਨੇ ਬੰਦੂਕਧਾਰੀਆਂ ਨੂੰ ਫੜਨ ਦਾ ਵਾਅਦਾ ਕੀਤਾ ਹੈ।
ਸਰਜਰੀ ਦੌਰਾਨ ਹੋਈ 7 ਸਾਲਾ ਬੱਚੀ ਦੀ ਮੌਤ, ਖ਼ੁਦ ਨੂੰ ਜ਼ਿੰਮੇਵਾਰ ਮੰਨਦੇ ਹੋਏ ਡਾਕਟਰ ਨੇ ਕੀਤੀ ਖ਼ੁਦਕੁਸ਼ੀ
NEXT STORY