ਉੱਤਰਾਖੰਡ— ਉੱਤਰਾਖੰਡ ਦੇ ਚਮੋਲੀ ਜ਼ਿਲੇ 'ਚ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਸੁਸ਼ੋਭਿਤ ਹੈ। ਖੂਬਸੂਰਤ ਨਜ਼ਾਰਾ ਸ੍ਰੀ ਹੇਮਕੁੰਟ ਸਾਹਿਬ 'ਚ ਦਿਖਾਈ ਦੇ ਰਿਹਾ ਹੈ। ਇੱਥੇ ਚਾਰੋਂ ਪਾਸੇ ਬਰਫ ਹੀ ਬਰਫ ਨਜ਼ਰ ਆ ਰਹੀ ਹੈ। 'ਜਗ ਬਾਣੀ' ਤੁਹਾਡੇ ਲਈ ਇੱਥੋਂ ਦੀਆਂ ਖਾਸ ਤਸਵੀਰਾਂ ਲੈ ਕੇ ਆਇਆ ਹੈ। ਸਾਲ 2020 'ਚ ਜਿੱਥੇ ਸਭ ਕੁਝ ਲਾਕਡਾਊਨ ਹੈ, ਘਰੋਂ ਬਾਹਰ ਜਾਣਾ ਅਜੇ ਥੋੜ੍ਹਾ ਮੁਸ਼ਕਲ ਵੀ ਹੈ ਤਾਂ ਅਜਿਹੇ ਵੀ ਤੁਸੀਂ ਘਰ ਬੈਠੇ ਹੀ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਦੀਦਾਰ ਕਰ ਸਕਦੇ ਹੋ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਹਰ ਕਿਸੇ ਦਾ ਦਿਲ ਬਾਗੋ-ਬਾਗ ਹੋ ਜਾਵੇਗਾ।
ਦੱਸ ਦੇਈਏ ਕਿ ਗੁਰਦੁਆਰਾ ਸਾਹਿਬ ਅਤੇ ਆਲੇ-ਦੁਆਲੇ 15 ਫੁੱਟ ਉੱਚੀ ਬਰਫ ਪਈ ਹੈ। ਗੁਰਦੁਆਰਾ ਸਾਹਿਬ ਨੂੰ ਬਰਫ ਦੀ ਸਫੈਦ ਚਾਦਰ ਨੇ ਪੂਰੀ ਤਰ੍ਹਾਂ ਢੱਕ ਲਿਆ ਹੈ। ਪਵਿੱਤਰ ਸਰੋਵਰ ਵੀ ਬਰਫ ਨਾਲ ਜੰਮ ਚੁੱਕਾ ਹੈ। ਬਸ ਇੰਨਾ ਹੀ ਨਹੀਂ ਸ੍ਰੀ ਲੱਛਮਣ ਮੰਦਰ ਵੀ ਬਰਫ ਵਿਚ ਪੂਰਾ ਢੱਕਿਆ ਹੋਇਆ ਹੈ। ਕੁੱਲ ਮਿਲਾ ਕੇ ਜਿੱਥੇ ਵੀ ਨਜ਼ਰ ਜਾ ਰਹੀ ਹੈ, ਹਰ ਪਾਸੇ ਬਰਫ ਹੀ ਬਰਫ ਦਿਖਾਈ ਦੇ ਰਹੀ ਹੈ।
ਲਾਕਡਾਊਨ ਕਰ ਕੇ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਬਾਰੇ ਫਿਲਹਾਲ ਕੋਈ ਫੈਸਲਾ ਨਹੀਂ ਆਇਆ ਹੈ। ਅਜੇ ਇਸ ਗੁਰਦੁਆਰਾ ਸਾਹਿਬ ਨੂੰ ਖੋਲ੍ਹਣ ਲਈ ਵੀ ਫੈਸਲਾ ਲਿਆ ਜਾਣਾ ਹੈ। ਆਮ ਦਿਨਾਂ ਵਿਚ ਇਹ ਯਾਤਰਾ ਲਗਭਗ 1 ਜੂਨ ਤੋਂ ਸ਼ੁਰੂ ਹੋ ਜਾਂਦੀ ਹੈ ਪਰ ਇਸ ਵਾਰ ਅਜਿਹੇ ਕੋਈ ਆਸਾਰ ਦਿਖਾਈ ਨਹੀਂ ਦੇ ਰਹੇ। ਕੇਂਦਰ ਸਰਕਾਰ ਜਾਂ ਗੁਰਦੁਆਰਾ ਕਮੇਟੀ ਵੱਲੋਂ ਵੀ ਇਸ ਬਾਰੇ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਅਤੇ ਨਾ ਹੀ ਅਜੇ ਤੱਕ ਫੌਜ ਵੱਲੋਂ ਬਰਫ ਨੂੰ ਸਾਫ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ।
ਇਸ ਸਭ ਦੇ ਦਰਮਿਆਨ ਇਸ ਵਾਰ ਸ੍ਰੀ ਹੇਮਕੁੰਟ ਸਾਹਿਬ ਦਾ ਨਜ਼ਾਰਾ ਹੀ ਵੱਖਰਾ ਹੈ। ਬਰਫ ਅਤੇ ਆਸਮਾਨ ਪਹਿਲਾਂ ਨਾਲੋਂ ਜ਼ਿਆਦਾ ਸਾਫ ਦਿਖਾਈ ਦੇ ਰਹੇ ਹਨ। ਕੋਰੋਨਾ ਵਾਇਰਸ ਕਰ ਕੇ ਲਾਗੂ ਲਾਕਡਾਊਨ ਕਾਰਨ ਕੁਦਰਤ ਆਪਣੇ ਅਸਲੀ ਰੂਪ ਵਿਚ ਦਿਖਾਈ ਦੇ ਰਹੀ ਹੈ। ਨੀਲਾ ਆਸਮਾਨ ਅਤੇ ਬਰਫ ਨਾਲ ਢੱਕਿਆ ਗੁਰਦੁਆਰਾ ਸਾਹਿਬ, ਕੁਦਰਤ ਦੇ ਸਾਫ ਹੋਣ ਕਾਰਨ ਇਹ ਮਨਮੋਹਕ ਦ੍ਰਿਸ਼ ਹੋਰ ਵੀ ਖੂਬਸੂਰਤ ਲੱਗ ਰਹੇ ਹਨ।
SHO ਕੇਸ: ਵਿਸ਼ਣੂਦੱਤ ਨੇ ਲਿਖੇ 2 ਸੁਸਾਇਡ ਨੋਟ, ਵਾਇਰਲ ਹੋਈ ਵੱਟਸਐਪ ਚੈਟ
NEXT STORY