ਜੈਪੁਰ-ਰਾਜਸਥਾਨ 'ਚ ਚੁਰੂ ਜ਼ਿਲ੍ਹੇ ਦੇ ਰਾਜਗੜ੍ਹ ਪੁਲਸ ਥਾਣਾ ਅਧਿਕਾਰੀ ਵਿਸ਼ਨੂੰਦੱਤ ਬਿਸ਼ਨੋਈ ਨੇ ਸ਼ਨੀਵਾਰ ਸਵੇਰੇ ਆਪਣੇ ਸਰਕਾਰੀ ਕੁਆਰਟਰ 'ਚ ਖੁਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਕ ਜਦੋਂ ਸ਼ਨੀਵਾਰ ਸਵੇਰ ਤੋਂ ਕਾਫੀ ਦੇਰ ਤਕ ਵਿਸ਼ਣੂਦੱਤ ਕੁਆਰਟਰ ਤੋਂ ਬਾਹਰ ਨਾ ਆਏ ਤਾਂ ਉਨ੍ਹਾਂ ਦੇ ਸਟਾਫ ਨੇ ਦਰਵਾਜ਼ਾ ਖੋਲ੍ਹ ਕੇ ਦੇਖਿਆ ਤਾਂ ਉਨ੍ਹਾਂ ਦੀ ਲਾਸ਼ ਮਿਲੀ। ਇਸ ਘਟਨਾ ਤੋਂ ਬਾਅਦ ਕਾਫੀ ਹਫੜਾ-ਦਫੜੀ ਵਾਲਾ ਮਾਹੌਲ ਪੈਦਾ ਹੋ ਗਿਆ। ਮੌਕੇ 'ਤੇ ਪੁਲਸ ਅਧਿਕਾਰੀ ਪਹੁੰਚੇ।
ਦੱਸਣਯੋਗ ਹੈ ਕਿ ਘਟਨਾ ਵਾਲੀ ਥਾਂ ਤੋਂ ਦੋਂ ਸੁਸਾਇਡ ਨੋਟ ਮਿਲੇ ਹੈ, ਜਿਨ੍ਹਾਂ 'ਚ ਇਕ ਸੁਸਾਇਡ ਨੋਟ 'ਚ ਉਨ੍ਹਾਂ ਨੇ ਆਪਣੇ ਮਾਤਾ-ਪਿਤਾ ਤੋਂ ਮਾਫ਼ੀ ਮੰਗਦੇ ਹੋਏ ਛੋਟੇ ਭਰਾ ਨੂੰ ਪਰਿਵਾਰ ਦੀ ਜ਼ਿੰਮੇਵਾਰ ਸੰਭਾਲਣ ਲਈ ਕਿਹਾ ਹੈ। ਦੂਜਾ ਸੁਸਾਇਡ ਨੋਟ ਐਸ.ਪੀ ਨੂੰ ਸੰਬੋਧਿਤ ਕਰਦੇ ਹੋਏ ਵਿਸ਼ਣੂਦੱਤ ਨੇ ਲਿਖਿਆ ਕਿ ਮਾਫ ਕਰਨਾ, ਚਾਰੋ ਪਾਸਿਓ ਇੰਨਾ ਦਬਾਅ ਸੀ ਕਿ ਮੈਂ ਤਣਾਅ ਨਹੀਂ ਝੱਲ ਸਕਿਆ।
ਇਸ ਤੋਂ ਬਾਅਦ ਪੁਲਸ ਦੇ ਡਾਇਰੈਕਟਰ ਜਨਰਲ ਨੇ ਇਸ ਮਾਮਲੇ ਸਬੰਧੀ ਜਾਂਚ ਸੀ.ਆਈ.ਡੀ ਅਪਰਾਧ ਸ਼ਾਖਾ ਤੋਂ ਕਰਵਾਉਣ ਦਾ ਐਲਾਨ ਕੀਤਾ ਪਰ ਪਰਿਵਾਰ ਵਾਲੇ ਮੰਗ ਕਰ ਰਹੇ ਹਨ ਕਿ ਜਾਂਚ ਸੀ.ਬੀ.ਆਈ. ਤੋਂ ਕਰਵਾਈ ਜਾਵੇ।
ਇਸ ਤੋਂ ਇਲਾਵਾ ਖੁਦਕੁਸ਼ੀ ਤੋਂ ਪਹਿਲਾਂ ਵਿਸ਼ਨੂੰਦੱਤ ਨੇ ਇਕ ਸਮਾਜਿਕ ਵਰਕਰਾਂ ਨਾਲ ਸੋਸ਼ਲ ਐਕਟਿਵਿਸਟ ਨਾਲ ਵਟਸਐਪ 'ਤੇ ਚੈਟਿੰਗ ਕੀਤੀ ਸੀ, ਜਿਸ 'ਚ ਲਿਖਿਆ ਸੀ ਕਿ ਉਸ ਨੂੰ ਗੰਦੀ ਸਿਆਸਤ 'ਚ ਫਸਾਉਣ ਦੀ ਕੋਸ਼ਿਸ ਹੋ ਰਹੀ ਹੈ। ਇਹ ਸਕਰੀਨਸ਼ਾਟ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਦੱਸਿਆ ਜਾਂਦਾ ਹੈ ਕਿ ਇਸ ਘਟਨਾ ਤੋਂ ਬਾਅਦ ਸਥਾਨਕ ਲੋਕਾਂ ਦੀ ਵੱਡੀ ਭੀੜ ਰਾਜਗੜ੍ਹ ਥਾਣੇ ਦੇ ਬਾਹਰ ਇਕੱਠੀ ਹੋ ਗਈ, ਜਿਨ੍ਹਾਂ ਨੇ ਇਸ ਮਾਮਲੇ ਦੀ ਸੀ.ਬੀ.ਆਈ. ਜਾਂਚ ਕਰਵਾਉਣ ਦੀ ਮੰਗ ਕੀਤੀ।
ਸਮਰਿਤੀ ਈਰਾਨੀ ਨੇ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਕਰਨ ਲਈ ਸੋਨੂੰ ਸੂਦ ਦੀ ਕੀਤੀ ਤਰੀਫ
NEXT STORY