ਗੁਰੂਗ੍ਰਾਮ—ਹਰਿਆਣਾ ਦੇ ਗੁਰੂਗ੍ਰਾਮ 'ਚ ਟੋਲ ਪਲਾਜ਼ਾ ਦੇ ਇਕ ਕਰਮਚਾਰੀ ਨਾਲ ਨੈਸ਼ਨਲ ਹਾਈਵੇਅ-48 'ਤੇ ਸ਼ਨੀਵਾਰ ਨੂੰ ਕਥਿਤ ਤੌਰ 'ਤੇ ਕੁੱਟ-ਮਾਰ ਕੀਤੀ ਗਈ ਤੇ 8 ਕਿਲੋਮੀਟਰ ਤੱਕ ਕਾਰ ਦੇ ਬੋਨੇਟ 'ਤੇ ਬੰਨ੍ਹ ਕੇ ਉਸ ਨੂੰ ਘਸੀਟਿਆ ਗਿਆ।ਇਸ ਮਾਮਲੇ 'ਚ ਪੁਲਸ ਨੇ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਤੋਂ ਇਲਾਵਾ ਹਾਦਸੇ 'ਚ ਵਰਤੀ ਗਈ ਇਨੋਵਾ ਕਾਰ ਨੂੰ ਵੀ ਸੀਜ਼ ਕਰ ਦਿੱਤਾ ਗਿਆ ਹੈ। ਪੁਲਸ ਦੋਸ਼ੀਆਂ ਤੋਂ ਪੁੱਛ ਗਿੱਛ ਕਰ ਰਹੀ ਹੈ।

ਇਹ ਜਾਣਕਾਰੀ ਦਿੰਦਿਆਂ ਪੁਲਸ ਨੇ ਦੱਸਿਆ ਕਿ ਘਟਨਾ ਸ਼ਨੀਵਾਰ ਦੁਪਹਿਰ ਕਰੀਬ 12.40 ਵਜੇ ਹੋਈ, ਜਦੋਂ ਪੀੜਤ ਅਸ਼ੋਕ ਕੁਮਾਰ ਨੇ ਖੇੜਕੀ ਦੌਲਾ ਟੋਲ ਪਲਾਜ਼ਾ 'ਤੇ ਇਕ ਇਨੋਵਾ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਕਾਰ 'ਚ 4 ਲੋਕ ਸਵਾਰ ਸਨ, ਜਿਨ੍ਹਾਂ ਟੋਲ ਟੈਕਸ ਦਿੱਤੇ ਬਿਨਾਂ ਉਥੋਂ ਭੱਜਣ ਦੇ ਚੱਕਰ 'ਚ ਉਕਤ ਹਾਦਸੇ ਨੂੰ ਅੰਜਾਮ ਦਿੱਤਾ। ਉਕਤ ਘਟਨਾ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਹੈ।
ਇਸ ਵਿਭਾਗ 'ਚ ਨਿਕਲੀਆਂ ਸਰਕਾਰੀ ਨੌਕਰੀਆਂ, ਜਲਦੀ ਕਰੋ ਅਪਲਾਈ
NEXT STORY