ਨੈਸ਼ਨਲ ਡੈਸਕ– ਸਾਲ 2024 ’ਚ ਗੁਰੂਗ੍ਰਾਮ ਪੁਲਸ ਨੇ ਹੱਤਿਆ, ਡਕੈਤੀ, ਏ. ਟੀ. ਐੱਮ. ਫ੍ਰਾਡ, ਸਨੈਚਿੰਗ, ਚੋਰੀ ਤੇ ਸੰਨ੍ਹਮਾਰੀ ਕਰਨ ਵਾਲੇ 80 ਗੈਂਗਾਂ ਦੇ 200 ਸ਼ਾਤਿਰ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਵੱਖ-ਵੱਖ ਅਪਰਾਧਕ ਵਾਰਦਾਤਾਂ ਨੂੰ ਅੰਜਾਮ ਦੇਣ ’ਚ ਸਰਗਰਮ ਗਿਰੋਹਾਂ ਖਿਲਾਫ ਕਾਰਵਾਈ ਕਰਦੇ ਹੋਏ 406 ਮਾਮਲੇ ਹੱਲ ਕਰਦਿਆਂ 3 ਕਰੋੜ 68 ਲੱਖ ਰੁਪਏ ਬਰਾਮਦ ਕੀਤੇ ਹਨ।
ਪੁਲਸ ਕਮਿਸ਼ਨਰ ਵਿਕਾਸ ਕੁਮਾਰ ਅਰੋੜਾ ਦੀ ਅਗਵਾਈ ਹੇਠ ਅਪਰਾਧੀਆਂ ’ਤੇ ਨੁਕੇਲ ਕੱਸਦੇ ਹੋਏ ਹੱਤਿਆ ਦੀ ਵਾਰਦਾਤ ਕਰਨ ਵਾਲੇ ਇਕ ਗਿਰੋਹ ਦੇ 7 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ 2 ਮਾਮਲੇ ਹੱਲ ਕੀਤੇ ਗਏ। ਇਸੇ ਤਰ੍ਹਾਂ ਡਕੈਤੀ ਦੀਆਂ ਵਾਰਦਾਤਾਂ ਕਰਨ ਵਾਲੇ ਇਕ ਗਿਰੋਹ ਦੇ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ 2 ਕੇਸ ਹੱਲ ਕੀਤੇ ਗਏ।
ਲੁੱਟ ਦੀਆਂ ਵਾਰਦਾਤਾਂ ਦੇ 11 ਮੁਲਜ਼ਮ ਗ੍ਰਿਫਤਾਰ
ਪੁਲਸ ਨੇ ਲੁੱਟ ਦੀਆਂ ਵਾਰਦਾਤਾਂ ਕਰਨ ਵਾਲੇ 3 ਗਿਰੋਹਾਂ ਦੇ 11 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਨਾਲ ਕੁਲ 10 ਮਾਮਲੇ ਹੱਲ ਕੀਤੇ ਗਏ ਅਤੇ 6 ਲੱਖ 95 ਹਜ਼ਾਰ ਰੁਪਏ ਦੀ ਬਰਾਮਦਗੀ ਕੀਤੀ ਗਈ। ਇਹੀ ਨਹੀਂ, ਸੰਨ੍ਹਮਾਰੀ ਕਰਨ ਵਾਲਿਆਂ ’ਤੇ ਕਾਰਵਾਈ ’ਚ ਗੁਰੂਗ੍ਰਾਮ ਪੁਲਸ ਨੇ 6 ਗਿਰੋਹਾਂ ਦੇ 19 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ।
ਪੁਲਸ ਨੇ ਸੰਨ੍ਹਮਾਰੀ ਦੇ 30 ਕੇਸ ਹੱਲ ਕੀਤੇ ਅਤੇ 33 ਲੱਖ 45 ਹਜ਼ਾਰ ਰੁਪਏ ਬਰਾਮਦ ਕੀਤੇ। ਚੋਰੀ ਦੀਆਂ ਵਾਰਦਾਤਾਂ ਕਰਨ ਵਾਲਿਆਂ ’ਤੇ ਸ਼ਿਕੰਜਾ ਕੱਸਦੇ ਹੋਏ ਪੁਲਸ ਨੇ 14 ਗਿਰੋਹਾਂ ਦੇ 40 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ।
ਚੋਰੀ ਦੇ 71 ਮਾਮਲੇ ਹੱਲ ਕੀਤੇ
ਪੁਲਸ ਨੇ ਚੋਰੀ ਦੇ 71 ਮਾਮਲੇ ਹੱਲ ਕਰਦਿਆਂ 31,62,500 ਰੁਪਏ ਬਰਾਮਦ ਕੀਤੇ। ਵਾਹਨ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ 46 ਗਿਰੋਹਾਂ ਦੇ 102 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦੇ ਨਾਲ ਹੀ ਪੁਲਸ ਨੇ ਕੁਲ 255 ਮਾਮਲੇ ਹੱਲ ਕੀਤੇ ਅਤੇ 2,91,59,500 ਰੁਪਏ ਦੀ ਬਰਾਮਦਗੀ ਕੀਤੀ। ਸਨੈਚਿੰਗ ਦੇ ਮਾਮਲੇ ’ਚ ਪੁਲਸ ਨੇ 6 ਗਿਰੋਹਾਂ ਦੇ 13 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ 22 ਮਾਮਲੇ ਹੱਲ ਕੀਤੇ ਅਤੇ 2,55,000 ਰੁਪਏ ਦੀ ਬਰਾਮਦਗੀ ਕੀਤੀ। ਪੁਲਸ ਨੇ ਏ. ਟੀ. ਐੱਮ. ਫ੍ਰਾਡ ਦੀਆਂ ਵਾਰਦਾਤਾਂ ਕਰਨ ਵਾਲੇ 2 ਗਿਰੋਹਾਂ ਦੇ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ।
ਪੁਲਸ ਨੇ 8 ਮਾਮਲੇ ਹੱਲ ਕਰਨ ਦੇ ਨਾਲ ਹੀ 1,01,000 ਰੁਪਏ ਦੀ ਬਰਾਮਦਗੀ ਕੀਤੀ। ਇਸ ਤੋਂ ਇਲਾਵਾ ਗੁਰੂਗ੍ਰਾਮ ਪੁਲਸ ਨੇ ਹੋਰ ਮਾਮਲਿਆਂ ਵਿਚ ਇਕ ਗਿਰੋਹ ਦੇ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ। ਪੁਲਸ ਨੇ 6 ਮਾਮਲੇ ਹੱਲ ਕਰਦੇ ਹੋਏ ਇਨ੍ਹਾਂ ਪਾਸੋਂ 75 ਹਜ਼ਾਰ ਰੁਪਏ ਬਰਾਮਦ ਕੀਤੇ।
ਹੁਣ ਕੇਂਦਰੀ ਹਥਿਆਰਬੰਦ ਫੋਰਸਾਂ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਿਲਣਗੇ 1-1 ਕਰੋੜ ਰੁਪਏ
NEXT STORY