ਤਿਰੂਵਨੰਤਪੁਰਮ- ਕੋਵਿਡ-19 ਦੇ ਵਧ ਦੇ ਹੋਏ ਮਾਮਲਿਆਂ ਨੂੰ ਦੇਖਦੇ ਹੋਏ ਗੁਰਵਯੂਰ ਸਥਿਤ ਭਗਵਾਨ ਕ੍ਰਿਸ਼ਨ ਦੇ ਪ੍ਰਸਿੱਧ ਮੰਦਰ ਨੂੰ ਸ਼ੁੱਕਰਵਾਰ ਨੂੰ ਸ਼ਰਧਾਲੂਆਂ ਦੇ ਲਈ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ। ਲਾਕਡਾਊਨ ਤੋਂ ਬਾਅਦ ਕੇਂਦਰ ਸਰਕਾਰ ਵਲੋਂ ਅਨਲਾਕ-1 ਦੇ ਤਹਿਤ 9 ਜੂਨ ਨੂੰ ਮੰਦਰ ਪੁਨ : ਖੋਲਿਆ ਗਿਆ ਸੀ। ਦੇਵਸਵਓਮ ਮੰਤਰੀ ਦੇ ਸੁਰੇਂਦਰਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਤ੍ਰਿਸ਼ੂਰ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਮਾਮਲਿਆਂ 'ਚ ਲਗਾਤਾਰ ਵਾਧਾ ਦੇਖਦੇ ਹੋਏ ਸਰਕਾਰ ਨੇ ਸ਼ਰਧਾਲੂਆਂ ਦੇ ਲਈ ਕੱਲ ਤੋਂ ਮੰਦਰ ਬੰਦ ਕਰਨ ਦਾ ਫੈਸਲਾ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਗੁਰਵਯੂਰ ਮੰਦਰ ਦੇ ਅਧਿਕਾਰੀਆਂ ਨੇ ਕੱਲ ਤੋਂ ਸ਼ਰਧਾਲੂਆਂ ਨੂੰ ਮੰਦਰ ਵਿਚ ਆਉਣ ਦੀ ਆਗਿਆ ਨਾ ਦੇਣ ਦਾ ਫੈਸਲਾ ਲਿਆ ਹੈ। ਹਾਲਾਂਕਿ ਪਹਿਲਾਂ ਤੋਂ ਤੈਅ 2 ਵਿਆਹ ਸਮਾਰੋਹ ਦੀ ਅਗਿਆ ਦਿੱਤੀ ਜਾਵੇਗੀ।
ਸ਼ਿਵਰਾਜ ਦੀ ਆਡੀਓ 'ਤੇ ਵਿਵਾਦ, ਇੰਦੌਰ 'ਚ ਪ੍ਰਦਰਸ਼ਨ ਕਰ ਰਹੇ 30 ਕਾਂਗਰਸੀ ਨੇਤਾ ਗ੍ਰਿਫਤਾਰ
NEXT STORY