ਵਾਰਾਣਸੀ (ਭਾਸ਼ਾ)- ਵਾਰਾਣਸੀ ਦੀ ਫਾਸਟ ਟ੍ਰੈਕ ਅਦਾਲਤ ਨੇ ਗਿਆਨਵਾਪੀ ਕੰਪਲੈਕਸ ’ਚ ਮੁਸਲਮਾਨਾਂ ਦੇ ਦਾਖ਼ਲੇ ’ਤੇ ਪਾਬੰਦੀ ਲਗਾਉਣ ਅਤੇ ਮਸਜਿਦ ਦੇ ਵਜ਼ੂ ਖਾਨੇ ’ਚ ਮਿਲੇ ਕਥਿਤ ਸ਼ਿਵਲਿੰਗ ਦੀ ਪੂਜਾ ਕਰਨ ਦੀ ਇਜਾਜ਼ਤ ਦੇਣ ਵਾਲੀ ਪਟੀਸ਼ਨ ਨੂੰ ਵੀਰਵਾਰ ਨੂੰ ਸੁਣਵਾਈ ਯੋਗ ਮੰਨਦੇ ਹੋਏ ਮੁਸਲਿਮ ਧਿਰ ਦਾ ਇਤਰਾਜ਼ ਖਾਰਿਜ ਕਰ ਦਿੱਤਾ। ਅਦਾਲਤ ਇਸ ਮਾਮਲੇ ਦੀ ਅਗਲੀ ਸੁਣਵਾਈ 2 ਦਸੰਬਰ ਨੂੰ ਕਰੇਗੀ। ਸਹਾਇਕ ਸਰਕਾਰੀ ਵਕੀਲ ਸੁਲਭ ਪ੍ਰਕਾਸ਼ ਨੇ ਦੱਸਿਆ ਕਿ ਸਿਵਲ ਜੱਜ (ਸੀਨੀਅਰ ਡਵੀਜ਼ਨ) ਮਹਿੰਦਰ ਕੁਮਾਰ ਪਾਂਡੇ ਦੀ ਅਦਾਲਤ ਨੇ ਕਿਰਨ ਸਿੰਘ ਵੱਲੋਂ ਦਾਖਲ ਮਾਮਲੇ ਨੂੰ ਸੁਣਵਾਈ ਯੋਗ ਮੰਨਿਆ ਹੈ। ਪ੍ਰਕਾਸ਼ ਨੇ ਦੱਸਿਆ ਕਿ ਹਿੰਦੂ ਧਿਰ ਦੇ ਵਕੀਲਾਂ ਨੇ ਦਲੀਲ ਦਿੱਤੀ ਹੈ ਕਿ ਜਾਇਦਾਦ ਦੇ ਅਧਿਕਾਰ ਤਹਿਤ ਦੇਵਤਾ ਨੂੰ ਆਪਣੀ ਜਾਇਦਾਦ ਪਾਉਣ ਦਾ ਬੁਨਿਆਦੀ ਅਧਿਕਾਰ ਹੈ। ਇਸ ’ਤੇ ਅਦਾਲਤ ਨੇ ਇਹ ਕਹਿੰਦੇ ਹੋਏ ਮੁਸਲਿਮ ਧਿਰ ਦਾ ਇਤਰਾਜ਼ ਖਾਰਿਜ ਕਰ ਦਿੱਤਾ ਕਿ ਇਸ ਮਾਮਲੇ ’ਚ ਪੂਜਾ ਕਾਨੂੰਨ 1991 ਲਾਗੂ ਨਹੀਂ ਹੁੰਦਾ ਹੈ। ਅਦਾਲਤ ਨੇ ਮਾਮਲੇ ’ਤੇ ਆਪਣਾ ਫੈਸਲਾ ਪਿਛਲੇ ਸੋਮਵਾਰ ਨੂੰ 17 ਨਵੰਬਰ ਤੱਕ ਲਈ ਟਾਲ ਦਿੱਤਾ ਸੀ। ਅਜਿਹੇ ’ਚ ਇਹ ਮਾਮਲਾ ਸੁਣਨ ਯੋਗ ਹੈ। ਦੱਸਣਯੋਗ ਹੈ ਕਿ ਇਸ ਮਾਮਲੇ ’ਚ ਹਿੰਦੂ ਧਿਰ ਵੱਲੋਂ ਗਿਆਨਵਾਪੀ ਕੰਪਲੈਕਸ ’ਚ ਮੁਸਲਿਮਾਂ ਦਾ ਦਾਖਲਾ ਰੋਕਣ, ਕੰਪਲੈਕਸ ਨੂੰ ਹਿੰਦੂਆਂ ਨੂੰ ਸੌਂਪਣ ਅਤੇ ਕਥਿਤ ਸ਼ਿਵਲਿੰਗ ਦੀ ਪੂਜਾ ਕਰਨ ਤੇ ਭੋਗ ਲਗਾਉਣ ਦੀ ਇਜਾਜ਼ਤ ਮੰਗੀ ਗਈ ਸੀ ਜਦਕਿ ਮੁਸਲਿਮ ਧਿਰ ਨੇ ਇਸ ’ਤੇ ਇਤਰਾਜ਼ ਜਤਾਇਆ ਸੀ।
ਇਹ ਵੀ ਪੜ੍ਹੋ : ਹੁਣ ਮਹਿੰਗੇ ਕੁੱਤੇ ਹੀ ਨਹੀਂ, ਜ਼ਹਿਰੀਲੇ ਸੱਪ ਤੇ ਅਜਗਰ ਵੀ ਵਧਾਉਣ ਲੱਗੇ ਹਨ ਰਈਸਾਂ ਦੇ ਘਰਾਂ ਦੀ ਸ਼ਾਨ
ਅਜੇ ਕੁਝ ਲੋਕਾਂ ਨੂੰ ਹੀ ਨਮਾਜ਼ ਪੜਣ ਦੀ ਇਜਾਜ਼ਤ
ਜਿਸ ਗਿਆਨਵਾਪੀ ਕੰਪਲੈਕਸ ਦਾ ਇਹ ਮੁੱਦਾ ਹੈ, ਉਸੇ ’ਚ ਮੁਸਲਿਮ ਧਿਰ ਦੀ ਮਸਜਿਦ ਵੀ ਹੈ। ਮਸਜਿਦ ਦੇ ਨੇੜੇ ਕਾਸ਼ੀ ਵਿਸ਼ਵਨਾਥ ਮੰਦਿਰ ਹੈ। ਮੌਜੂਦਾ ਸਮੇਂ ਗਿਆਨਵਾਪੀ ਮਸਜਿਦ ’ਚ ਪ੍ਰਸ਼ਾਸਨ ਨੇ ਸਿਰਫ ਕੁਝ ਹੀ ਲੋਕਾਂ ਨੂੰ ਨਮਾਜ਼ ਪੜਣ ਦੀ ਇਜਾਜ਼ਤ ਦਿੱਤੀ ਹੋਈ ਹੈ। ਇਹ ਉਹ ਲੋਕ ਹਨ ਜੋ ਹਮੇਸ਼ਾ ਇਥੇ ਨਮਾਜ਼ ਪੜਣ ਆਉਂਦੇ ਸਨ। ਸਥਾਨਕ ਲੋਕਾਂ ਤੋਂ ਇਲਾਵਾ ਇਥੇ ਕਿਸੇ ਨੂੰ ਵੀ ਨਮਾਜ਼ ਪੜਣ ਦੀ ਇਜਾਜ਼ਤ ਨਹੀਂ ਹੈ। ਉੱਧਰ ਮਸਜਿਦ ਨਾਲ ਲੱਗਦੇ ਵਿਸ਼ਵਨਾਥ ਮੰਦਿਰ ਦੀ ਮੁਰੰਮਤ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਮੰਦਿਰ ’ਚ ਸ਼ਰਧਾਲੂਆਂ ਦੀ ਭੀੜ ਪਹਿਲਾਂ ਦੇ ਮੁਕਾਬਲੇ ਹੁਣ ਜ਼ਿਆਦਾ ਹੋ ਗਈ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
75 ਹਜ਼ਾਰ ਰੁਪਏ ਨਾਲ ਭਰਿਆ ਬੈਗ ਖੋਹ ਕੇ ਭੱਜਿਆ ਬਾਂਦਰ, ਪਾੜ ਕੇ ਸੁੱਟੇ ਨੋਟ
NEXT STORY